ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅੱਜ ਫਰੀਦਕੋਟ ਪੁਲਿਸ ਨੇ ਆਪ੍ਰੇਸ਼ਨ CASO ਤਹਿਤ ਕੀਤੀ ਹੌਟ ਸਪਾਟ ਮੰਨੇ ਜਾਂਦੇ ਇਲਾਕਿਆਂ ਦੀ ਚੈਕਿੰਗ।
ਪੰਜਾਬ ਸਰਕਾਰ ਦੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੋਕਾਂ ਵੱਲੋਂ ਪੂਰਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਲੋਕ ਪੁਲਿਸ ਦੇ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਦੀ ਸਲਾਹੁਤਾ ਕਰ ਰਹੇ ਹਨ।
ਇਸੇ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅੱਜ ਆਪ੍ਰੇਸ਼ਨ CASO ਤਹਿਤ ਫਰੀਦਕੋਟ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਚ ਰੇਡ ਕੀਤੀ ਗਈ ਜਿਨ੍ਹਾਂ ਨੂੰ ਨਸ਼ਿਆਂ ਦਾ ਹੌਟ ਸਪਾਟ ਮੰਨਿਆ ਜਾਂਦਾ ਹੈ।
ਪੁਲਿਸ ਵੱਲੋਂ ਉਨ੍ਹਾਂ ਘਰਾਂ ਦੀ ਤਲਾਸ਼ੀ ਵੀ ਲਈ ਗਈ ਜਿਨ੍ਹਾਂ ਤੇ ਨਸ਼ਾ ਤਸਕਰਾਂ ਨਾਲ ਜੁੜੇ ਹੋਣ ਯਾ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਲੱਗਦੇ ਰਹੇ ਹਨ।ਇਥੇ ਇੱਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕੇ ਪੁਲਿਸ ਸਰਚ ਦੌਰਾਨ ਪੁਲਿਸ ਤੋਂ ਡਰਦਾ ਇੱਕ ਨਸ਼ਾ ਤਸਕਰ ਅਲਮਾਰੀ ‘ਚ ਜ਼ਾ ਲੁਕਿਆ ਜਿਸ ਨੂੰ ਪੁਲਿਸ ਨੇ ਬਾਹਰ ਕੱਢ ਕੇ ਹਿਰਾਸਤ ਚ ਲਿਆ ਗਿਆ।
ਇਸ ਸਬੰਧੀ DSP ਤਰਲੋਚਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਹੀ ਅੱਜ ਇਹ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ ਜਿਸ ਦੌਰਾਨ ਉਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਦੇ ਖਿਲਾਫ ਨਸ਼ਾ ਵੇਚਣ ਦੇ ਦੋਸ਼ ਲੱਗੇ ਸਨ ਜਿਸ ਦੌਰਾਨ ਕੁਜ ਲੋਕਾਂ ਨੂੰ ਪੁੱਛਗਿੱਛ ਲਈ ਵੀ ਰਾਊਂਡ ਅਪ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕੇ ਲੋਕ ਵੀ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹਨ।
ਉਧਰ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਦੀ ਇਸ ਮੁਹਿੰਮ ਦੀ ਸ਼ਲਾਂਘਾ ਕੀਤੀ ਨਾਲ ਹੀ ਦੱਸਿਆ ਕੇ ਸਾਡੇ ਇਲਾਕੇ ਚ 70 ਪ੍ਰਤੀਸ਼ਤ ਨਸ਼ਿਆਂ ਤੇ ਰੋਕ ਲੱਗ ਚੁਕੀ ਅਤੇ ਹਲੇ ਕੁਜ ਕੁ ਬਾਕੀ ਰਹਿ ਗਿਆ ਜਿਸ ਖਿਲਾਫ ਵੀ ਪੁਲਿਸ ਨੂੰ ਲਾਗਾਤਰ ਕਾਰਵਾਈ ਜਾਰੀ ਰੱਖਣੀ ਜਰੂਰੀ ਹੈ।