ਬੀਤੇ ਦਿਨ ਸਿਮਰਨਜੀਤ ਮਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਪਾਰਕ ਹਸਪਤਾਲ ਵਿਖੇ ਮਿਲਣ ਲਈ ਪਹੁੰਚੇ ਇਸ ਮੌਕੇ ਸਿਮਰਨਜੀਤ ਮਾਨ ਬੋਲੇ ਕਿਸਾਨਾਂ ਨੂੰ ਹੁਣ ਮੋਰਚਾ ਤਬਦੀਲ ਕਰਕੇ ਵਾਘਾ ਬਾਰਡਰ ਦੇ ਉੱਪਰ ਲਗਾਉਣਾ ਚਾਹੀਦਾ ਹੈ।।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਝੋਨਾ 8000 ਨੂੰ ਵਿਕਦਾ ਹੈ ਜਦ ਕਿ ਪੰਜਾਬ ਦੇ ਵਿੱਚ 2400 ਨੂੰ। ਉਹਨਾਂ ਕਿਹਾ ਕਿ ਪੰਜਾਬੀ ਲਾਈ ਲੱਗ ਲੋਕ ਹਨ ਜੇਕਰ ਚੀਨ ਅਤੇ ਇਰਾਕ ਦੇ ਨਾਲ ਵਪਾਰ ਹੋ ਸਕਦਾ ਹੈ ਤਾਂ ਪਾਕਿਸਤਾਨ ਦੇ ਨਾਲ ਕਿਉਂ ਨਹੀਂ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦੇ ਦੁਆਰਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਬੋਲਿਆ ਗਿਆ ਜੇਕਰ ਸਿੱਖਾਂ ਦੇ ਦੁਆਰਾ ਮਹਾਤਮਾ ਗਾਂਧੀ ਜਾਂ ਪਟੇਲ ਦੇ ਖਿਲਾਫ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸੈਂਟਰ ਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ।
ਉਹਨਾਂ ਕਿਹਾ ਕਿ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦੇ ਦੁਆਰਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਸ ਹਿਸਾਬ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਜੇ ਮੁਲਕਾਂ ਦੇ ਵਿੱਚ ਜਾਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਸਿੱਖਾਂ ਦੇ ਵਿੱਚ ਇਸਦਾ ਭਾਰੀ ਵਿਰੋਧ ਹੋ ਰਿਹਾ ਹੈ।।
ਹਿਮਾਚਲ ਦੇ ਵਿੱਚ ਸਿੱਖਾਂ ਦੇ ਚੱਲ ਰਹੇ ਵਿਵਾਦ ਦੇ ਉੱਪਰ ਉਹਨਾਂ ਬੋਲਦਿਆਂ ਕਿਹਾ ਕਿ ਇਹ ਪਹਾੜੀਆਂ ਦੀ ਪੁਰਾਣੀ ਰਿਵਾਇਤ ਹੈ।
ਗੁਰੂ ਸਾਹਿਬ ਦੇ ਸਮੇਂ ਵੀ ਔਰੰਗਜ਼ੇਬ ਦੇ ਕੋਲ ਪਹਾੜੀ ਰਾਜੇ ਮੁਖਬਰੀ ਕਰਦੇ ਹੁੰਦੇ ਸਨ ਅਤੇ ਅੱਜ ਦੇ ਹਿੰਦੂ ਸਿੱਖਾਂ ਦੇ ਨਾਲ ਉਹੀ ਰਵਈਆ ਅਪਣਾ ਰਹੇ ਆ।