ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼, ਬਿਨਾਂ ਰਿਸ਼ਵਤ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਜਿਸ ਪਰਿਵਾਰ ਵਿੱਚ ਕਿਸੇ ਨੂੰ ਵੀ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ। ਜੇਕਰ ਉਸ ਪਰਿਵਾਰ ਵਿੱਚ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਉਸ ਪਰਿਵਾਰ ਵਿੱਚ ਕਿੰਨੀ ਖੁਸ਼ੀ ਹੋਵੇਗੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।
ਇਸ ਤਰ੍ਹਾਂ ਦੀ ਹੀ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਜਿੱਥੇ ਅੰਜੂ ਰਾਣੀ ਨੂੰ ਸਰਕਾਰ ਵੱਲੋਂ ਅਧਿਆਪਕ ਦੀ ਨੌਕਰੀ ਨਾਲ ਨਿਯੁਕਤ ਕੀਤਾ ਗਿਆ ਹੈ, ਪਰਿਵਾਰ ਵਿੱਚ ਨੌਕਰੀ ਮਿਲਣ ਤੋਂ ਬਾਅਦ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਪਰਿਵਾਰ ਨੇ ਜਿੱਥੇ ਖੁਸ਼ੀ ਵਿੱਚ ਭੰਗੜੇ ਪਾਏ। ਉੱਥੇ ਹੀ ਆਤਸ਼ਬਾਜੀਆਂ ਚਲਾ ਕੇ ਖੂਬ ਖੁਸ਼ੀ ਮਨਾਈ। ਅੰਜੂ ਰਾਣੀ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਕਿਹਾ ਕਿ ਅਸੀਂ ਬਿਨਾਂ ਸਿਫਾਰਿਸ਼ ਬਿਨਾਂ ਰਿਸ਼ਵਤ ਦਿੱਤੇ ਹੀ ਮੈਨੂੰ ਨੌਕਰੀ ਮਿਲੀ ਹੈ ਅਤੇ ਮੈਂ ਪਰਿਵਾਰ ਵਿੱਚ ਪਹਿਲੀ ਲੜਕੀ ਹਾਂ ਜਿਸ ਨੂੰ ਸਰਕਾਰੀ ਨੌਕਰੀ ਮਿਲੀ ਹੈ।
ਇਸ ਮੌਕੇ ਤੇ ਅੰਜੂ ਰਾਣੀ ਨੇ ਕਿਹਾ ਕਿ ਮੈਨੂੰ ਅਧਿਆਪਕ ਦੀ ਸਰਕਾਰੀ ਨੌਕਰੀ ਮਿਲੀ ਹੈ। ਇਸ ਦਾ ਸਿਹਰਾ ਮੈਂ ਆਪਣੇ ਮਾਤਾ ਪਿਤਾ ਨੂੰ ਦਿੰਦੀ ਹਾਂ ਜਿਨ੍ਹਾਂ ਨੇ ਮੈਨੂੰ ਪੜਾਇਆ ਲਿਖਾਇਆ ਅਤੇ ਇਸ ਮੁਕਾਮ ਤੇ ਪਹੁੰਚਾਇਆ ਅਤੇ ਮੈਂ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੀਆਂ।
ਜਿਨ੍ਹਾਂ ਨੇ ਮੈਰਿਟ ਦੇ ਅਧਾਰ ਤੇ ਮੈਨੂੰ ਨੌਕਰੀ ਦਿੱਤੀ ਹੈ ਕਿਉਂਕਿ ਸਾਡੇ ਕੋਲੇ ਨਾ ਤਾਂ ਸਿਫਾਰਸ ਸੀ ਅਤੇ ਨਾ ਹੀ ਸਾਡੇ ਕੋਲੇ ਪੈਸੇ ਦੇਣ ਨੂੰ ਰਿਸ਼ਵਤ ਸੀ ਅਤੇ ਬਿਨਾਂ ਸਿਫਾਰਸ਼, ਬਿਨਾਂ ਰਿਸ਼ਵਤ ਤੇ ਮੈਨੂੰ ਸਰਕਾਰੀ ਨੌਕਰੀ ਮਿਲੀ ਹੈ। ਅੰਜੂ ਰਾਣੀ ਨੇ ਹੋਰਾਂ ਲੜਕੀਆਂ ਨੂੰ ਵੀ ਸੇ ਦਿੰਦੇ ਕਿਹਾ ਕਿ ਤੁਸੀਂ ਵੀ ਪੜ ਲਿਖ ਕੇ ਸਰਕਾਰੀ ਨੌਕਰੀਆਂ ਤੇ ਤਾਇਨਾਤ ਹੋਵੋ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰੋ।
ਇਸ ਮੌਕੇ ਤੇ ਅੰਜੂ ਰਾਣੀ ਦੀ ਵੱਡੀ ਭੈਣ ਸੀਮਾ ਅਤੇ ਅੰਜੂ ਰਾਣੀ ਦੇ ਪਿਤਾ ਮਲਕੀਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ। ਜੋ ਸਾਡੀ ਲੜਕੀ ਨੂੰ ਬਿਨਾਂ ਸਿਫਾਰਿਸ਼ ਬਿਨਾਂ ਰਿਸ਼ਵਤ ਦੇ ਨੌਕਰੀ ਮਿਲੀ ਹੈ, ਕਿਉਂਕਿ ਅਸੀਂ ਵੱਡੇ ਲੋਕਤਾ ਨਹੀ ਪਰ ਸਰਕਾਰ ਨੇ ਮੈਰਿਟ ਦੇ ਅਧਾਰ ਤੇ ਸਾਡੀ ਲੜਕੀ ਨੂੰ ਇਹ ਨੌਕਰੀ ਨਿਵਾਜ਼ੀ ਹੈ ਅਤੇ ਅਸੀਂ ਭਗਵੰਤ ਮਾਨ ਸਰਕਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ।