Tanning Home Remadies: ਗਰਮੀਆਂ ਵਿੱਚ ਧੁੱਪ ਚ ਜਦੋ ਬਾਹਰ ਨਿਕਲਦੇ ਹਾਂ ਤਾਂ ਅਕਸਰ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਗਰਮੀਆਂ ਵਿੱਚ ਜਿਸ ਚੀਜ ਦੀ ਚਿੰਤਾ ਸਭ ਤੋਂ ਜ਼ਿਆਦਾ ਸਟਾਉਂਤੀ ਹੈ ਉਹ ਟੈਨਿੰਗ ਹੀ ਹੈ।
ਟੈਨਿੰਗ ਤੋਂ ਬਚਨ ਲਈ ਲੋਕ ਸਨਸਕ੍ਰੀਨ ਲੋਸ਼ਨ ਦਾ ਵੀ ਇਸਤੇਮਾਲ ਕਰਦੇ ਹਨ, ਪਰ ਕਈ ਵਾਰ ਇਹ ਸੱਮਸਿਆ ਉਦੋਂ ਵੀ ਹੱਲ ਨੀ ਹੁੰਦੀ। ਅਜਿਹੇ ਵਿੱਚ ਟੈਨਿਨ ਗਤੋਂ ਬਚਨ ਲਈ ਤੁਸੀ ਕੁਝ ਘਰੇਲੂ ਉਪਾਅ ਨੂੰ ਵਰਤ ਸਕਦੇ ਹੋ।
ਦੱਸ ਦੇਈਏ ਕਿ ਇਹ ਉਪਾਅ ਥੋਨੂੰ ਟੈਨਿੰਗ ਤੋਂ ਬਚਣ ਲਈ ਕਾਫੀ ਹੱਦ ਤੱਕ ਮਦਦ ਕਰ ਸਕਦੇ ਹਨ।
ਹਲਦੀ ਅਤੇ ਬੇਸਨ: ਹਲਦੀ ਅਤੇ ਬੇਸਨ ਟੈਨਿੰਗ ਤੋਂ ਬਚਣ ਲਈ ਬੇਹੱਦ ਫਾਇਦੇਮੰਦ ਹੈ। ਜੇਕਰ ਤੁਸੀਂ ਹਲਦੀ ਅਤੇ ਬੇਸਨ ਨੂੰ ਗੁਲਾਬ ਜਲ ਨਾਲ ਮਿਕਸ ਕਰਕੇ ਇੱਕ ਪੈਕ ਤਿਆਰ ਕਰਕੇ ਆਪਣੇ ਸ਼ਰੀਰ ‘ਤੇ ਜਿਥੇ ਵੀ ਟੈਨਿੰਗ ਹੈ ਤੇ ਲਗਾਉਂਦੇ ਹੋ। ਤਾਂ ਕਾਫੀ ਹੱਦ ਤੱਕ ਚਾਹਦੀ ਟੈਨਿੰਗ ਖਤਮ ਹੋ ਜਾਵੇਗੀ।
ਐਲੋਵੇਰਾ ਤੇ ਟਮਾਟਰ: ਐਲੋਵੇਰਾ ਤੇ ਟਮਾਟਰ ਦਾ ਪੇਕ ਟੈਨਿੰਗ ਖਤਮ ਕਰਦਾ ਹੈ ਅਤੇ ਇਸ ਦੇ ਨਾਲ ਹੀ ਸ੍ਕਿਨ ਹਾਈਡਰੇਟ ਵੀ ਰੱਖਦਾ ਹੈ। ਜੇਕਰ ਵਿੱਚ ਮਸੁਰਦਾਲ ਦਾ ਪਾਊਡਰ ਪਾਉਂਦੇ ਹੋ ਤੋਹ ਹੋਰ ਵੀ ਫਾਇਦੇਮੰਦ ਹੁੰਦਾ ਹੈ। ਇਹ ਪੈਕ ਪੁਰਾਣੀ ਤੋਂ ਪੁਰਾਣੀ ਟੈਨਿੰਗ ਨੂੰ ਖਤਮ ਕਰ ਸਕਦਾ ਹੈ।
ਦਹੀਂ ਅਤੇ ਸੰਤਰਾ: ਜੇਕਰ ਤੁਸੀਂ ਟੈਨਿੰਗ ਹਟਾਉਣ ਲਈ ਦਹੀਂ ਅਤੇ ਸੰਤਰੇ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਵੀ ਤੁਹਾਡੇ ਲਈ ਕਾਫੀ ਫਾਇਦੇ ਮੰਦ ਸਾਬਿਤ ਹੋ ਸਕਦਾ ਹੈ। ਤੁਸੀਂ ਇਸਦਾ ਵੀ ਸਕ੍ਰਬਿੰਗ ਪੇਕ ਬਣਾਕੇ ਮੂੰਹ ਤੇ ਲਗਾ ਸਕਦੇ ਹੋ।