ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਪੰਜਾਬ ਗਵਰਨਰ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੈਦਲ ਯਾਤਰਾ ਕਰ ਰਹੇ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਦਾ ਅੱਜ ਤੀਸਰਾ ਦਿਨ ਹੈ। ਇਸ ਮੌਕੇ ਗਵਰਨਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹੀਦਾ ਦੀ ਧਰਤੀ ਹੈ ਅਤੇ ਇਸ ਧਰਤੀ ਨੇ ਕਈ ਸੂਰਮੇ ਪੈਦਾ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਹ ਗੁਰੂਆਂ ਪੀਰਾ ਪੈਗੰਬਰਾਂ ਦੀ ਧਰਤੀ ਹੈ।
ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕਿਸੇ ਵੀ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ ਜਿਵੇਂ ਕਿ ਜੇਕਰ IPS ਅਫਸਰ ਹੋਣ ਖਿਡਾਰੀ ਹੋਣ ਕੋਈ ਵੀ ਅਧਿਕਾਰੀ ਹੋਵੇ ਉਹ ਪੰਜਾਬ ਵਿੱਚੋਂ ਜਿਆਦਾ ਨਿਕਲ ਕੇ ਬਾਹਰ ਆਉਂਦੇ ਹਨ। ਉਨ੍ਹਾ ਕਿਹਾ ਕਿ ਹਾਕੀ ਦਾ ਜਿਹੜਾ ਓਲੰਪਿਕ ਹੋਇਆ ਹੈ ਉਹਦੇ ਵਿੱਚ ਪੰਜਾਬ ਦੇ ਅੱਠ ਖਿਲਾੜੀ ਹਨ।
ਪੰਜਾਬ ਪੁਲਿਸ ਨਸ਼ਾ ਖਤਮ ਕਰਨ ਲਗਾਤਾਰ ਯਤਨ ਕਰ ਰਹੀ ਹੈ ਇਸੇ ਦੇ ਤਹਿਤ ਪੁਲਿਸ ਨੇ ਕਈ ਨਸ਼ਾ ਤਸਕਰਾਂ ਦੇ ਘਰ ਸੀਲ ਕੀਤੇ ਹਨ ਉਹਨਾਂ ਦੇ ਮਕਾਨ ਵੀ ਢਾਏ ਹਨ ਤੇ ਕਈ ਨਸ਼ਾ ਤਸਕਰਾਂ ਕੋਲੋਂ ਵੱਡੀ ਮਾਤਰਾ ਚ ਨਸ਼ਾ ਬਰਾਮਦ ਕਰ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਹੈ।