Indian Share Market: ਅਮਰੀਕਾ ਦੇ ਰਾਸ਼ਟਰੋਟੀ ਡੋਨਾਲਡ ਟਰੰਪ ਵੱਲੋਂ ਬੀਤੇ ਦਿਨੀ ਲਗਾਇਆ ਗਿਆ ਟੈਰਿਫ ਭਾਰਤ ਤੇ ਵੱਡਾ ਅਸਰ ਪਾ ਰਿਹਾ ਹੈ। ਦੱਸ ਦੇਈਏ ਕਿ ਇਸਦਾ ਸਿੱਧਾ ਅਸਰ ਭਾਰਤ ਦੀ ਸ਼ੇਅਰ ਮਾਰਕੀਟ ਤੇ ਦੇਖਣ ਨੂੰ ਮਿਲਿਆ ਹੈ।
ਜਾਣਕਾਰੀ ਅਨੁਸਾਰ ਅਮਰੀਕਾ ਤੋਂ ਲੱਗੀ ਟੈਰਿਫ ਤੋਂ ਬਾਅਦ ਅੱਜ ਭਾਰਤ ਦੀ ਸ਼ੇਅਰ ਮਾਰਕੀਟ ਲਈ ਅੱਜ ਦਾ ਦਿਨ ਬ੍ਲੈਕ ਮੰਡੇ ਸਾਬਿਤ ਹੋ ਰਿਹਾ ਹੈ। ਅਮਰੀਕਾ ਦੇ ਟੈਰਿਫ ਲਗਾਉਣ ਤੋਂ ਬਾਅਦ ਅਤੇ ਚੀਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਭਾਰਤ ਦੀ ਸ਼ੇਅਰ ਮਾਰਕੀਟ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਨਿਫਟੀ ਅਤੇ ਸੇਂਸੇਕਸ ਵੀ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ 5 % ਤੇ ਡਿੱਗਦਾ ਹੋਇਆ ਨਜਰ ਆਇਆ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 3,939.68 ਅੰਕ ਜਾਂ 5.22 ਪ੍ਰਤੀਸ਼ਤ ਡਿੱਗ ਕੇ 71,425.01 ‘ਤੇ ਆ ਗਿਆ। NSE ਨਿਫਟੀ 1,160.8 ਅੰਕ ਜਾਂ 5.06 ਪ੍ਰਤੀਸ਼ਤ ਡਿੱਗ ਕੇ 21,743.65 ‘ਤੇ ਆ ਗਿਆ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਅਮਰੀਕਾ ਵਿੱਚ ਵੀ ਸ਼ੁਕਰਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। S&P 500 5.97 ਪ੍ਰਤੀਸ਼ਤ ਡਿੱਗਿਆ, Nasdaq Composite 5.82 ਪ੍ਰਤੀਸ਼ਤ ਡਿੱਗਿਆ, ਅਤੇ Dow 5.50 ਪ੍ਰਤੀਸ਼ਤ ਡਿੱਗਿਆ।