Mental Health Tips: ਅੱਜ ਕੱਲ ਦੀ ਤੇਜੀ ਨਾਲ ਭੱਜ ਰਹੀ ਜਿੰਦਗੀ ਵਿੱਚ ਅਕਸਰ ਹੀ ਜ਼ਿਆਦਾਤਰ ਲੋਕ ਡਿਪ੍ਰੈਸ਼ਨ ਜਾਂ ਚਿੰਤਾ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਮੁੱਖ ਕਾਰਨ ਕੰਮ ਦਾ ਦਬਾਓ, ਪੜਾਈ ਦੀ ਫਿਕਰ, ਸੋਸ਼ਲ ਮੀਡੀਆ ਦਾ ਪ੍ਰਭਾਵ ਜਾਂ ਆਰਥਿਕ ਪ੍ਰੇਸ਼ਾਨੀਆਂ ਹੋ ਸਕਦਾ ਹੈ। ਇਹ ਸਭ ਕੁਝ ਸਾਡੀ ਸਿਹਤ ਤੇ ਮਾੜਾ ਅਸਰ ਪਾਉਂਦੇ ਹਨ।
ਜੇਕਰ ਚਿੰਤਾ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਤਾਂ ਅਸੀਂ ਆਪਣੀ ਮਾਨਸਿਕ ਸਿਹਤ ਸਹੀ ਕਰ ਸਕਦੇ ਹਾਂ ਅਤੇ ਬੇਹਤਰ ਬਣਾ ਸਕਦੇ ਹਾਂ। ਜੇਕਰ ਤੁਸੀਂ ਵੀ ਆਪਣੀ ਮਾਨਸਿਕ ਸਿਹਤ ਨੂੰ ਬੇਹਤਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਵਧੇਰੇ ਲਾਭਦਾਇਕ ਹੋ ਸਕਦੀ ਹੈ।
ਇਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਆਪਣੀ ਮਾਨਸਿਕ ਸਿਹਤ ਨੂੰ ਸਹੀ ਕੀਤਾ ਜਾ ਸਕਦਾ ਹੈ। ਇਸ ਦੇ ਕੁਝ ਤਰੀਕੇ ਹਨ
ਸਰੀਰਕ ਕਸਰਤਾਂ
ਸਰੀਰਕ ਕਸਰਤਾਂ ਸਾਡੀ ਮਾਨਸਿਕ ਸਿਹਤ ਨੂੰ ਥਿੱਕ ਕਰਨ ਲਈ ਵਧੇਰੇ ਲਾਹੇਵੰਦ ਹਨ। ਮਾਹਿਰਾਂ ਅਨੁਸਾਰ ਕਸਰਤ ਕਰਨ ਨਾਲ ਐਂਡੋਰਫਿਨ ਨਿਕਲਦੇ ਹਨ, ਜੋ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦੇ ਹਨ। ਹਰ ਰੋਜ਼ 30 ਮਿੰਟ ਦੀ ਸੈਰ, ਜਾਗਿੰਗ, ਸਾਈਕਲਿੰਗ ਜਾਂ ਯੋਗਾ ਕਰਨ ਨਾਲ ਤਣਾਅ ਘੱਟ ਹੁੰਦਾ ਹੈ। ਯੋਗ ਆਸਨ ਜਿਵੇਂ ਸ਼ਵਾਸਨ, ਬਾਲਸਾਨ ਅਤੇ ਪ੍ਰਾਣਾਯਾਮ (ਭਾਸਤਰੀਕਾ, ਅਨੁਲੋਮ-ਵਿਲੋਮ) ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੇ ਹਨ।
ਨੀਂਦ ਪੂਰੀ ਕਰਨਾ
ਮਾਨਸਿਕ ਸਿਹਤ ਨੂੰ ਦਰੁਸਤ ਕਰਨ ਲਈ ਨੀਂਦ ਦਾ ਪੂਰਾ ਹੋਣਾ ਬੇਹੱਦ ਜਰੂਰੀ ਹੈ। ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾ ਤੁਹਾਨੂੰ ਚਿੜਚਿੜਾਪਨ, ਡਿਪ੍ਰੈਸ਼ਨ, ਚਿੰਤਾ ਹੋ ਸਕਦੀ ਹੈ। ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਆਪਣਾ ਸਕਦੇ ਹੋ
ਜਿਵੇਂ ਕਿ ਸੌਣ ਤੋਂ ਪਹਿਲਾਂ ਮੋਬਾਈਲ ਜਾਂ ਲੈਪਟਾਪ ਦਾ ਇਸਤੇਮਾਲ ਘੱਟ ਕਰੋ
ਸੌਣ ਦਾ ਇੱਕ ਸਮੇਂ ਤੈਅ ਕਰੋ
ਸੌਣ ਤੋਂ ਪਹਿਲਾਂ ਕੋਈ ਕਿਤਾਬ ਪੜ੍ਹੋ ਜਾਂ ਯੋਗਾ ਕਰੋ
ਧਿਆਨ ਕਰੋ
ਧਿਆਨ ਦਾ ਅਰਥ ਹੈ ਵਰਤਮਾਨ ਵਿੱਚ ਜੀਣਾ। ਅਕਸਰ ਅਸੀਂ ਬੀਤੇ ਦੀਆਂ ਗਲਤੀਆਂ ਵਿੱਚ ਉਲਝੇ ਰਹਿੰਦੇ ਹਾਂ ਜਾਂ ਭਵਿੱਖ ਦੀ ਚਿੰਤਾ ਕਰਦੇ ਹਾਂ, ਜਿਸ ਨਾਲ ਤਣਾਅ ਵਧਦਾ ਹੈ। ਧਿਆਨ ਅਤੇ ਡੂੰਘੇ ਸਾਹ ਲੈਣ ਦੀਆਂ ਕਸਰਤਾਂ ਮਨ ਨੂੰ ਸ਼ਾਂਤ ਕਰਦੀਆਂ ਹਨ। ਹਰ ਰੋਜ਼ 10-15 ਮਿੰਟ ਧਿਆਨ ਕਰਨ ਨਾਲ ਮਾਨਸਿਕ ਸਪਸ਼ਟਤਾ ਵਧਦੀ ਹੈ ਅਤੇ ਤਣਾਅ ਦੇ ਪੱਧਰ ਘੱਟ ਜਾਂਦੇ ਹਨ।
ਖਾਣਪੀਣ
ਖਾਣਪੀਣ ਦਾ ਆਪਣੀ ਮਾਨਸਿਕ ਸਿਹਤ ਤੇ ਬਹੁਤ ਅਸਰ ਹੁੰਦਾ ਹੈ। ਜ਼ਿਆਦਾ ਬਾਹਰ ਦਾ ਤਲਿਆ ਹੋਇਆ ਜਾਂ ਜ਼ਿਆਦਾ ਮਸਾਲੇਦਾਰ ਖਾਣਾ ਖਾਣ ਨਾਲ ਮਾਨਸਿਕ ਸਿਹਤ ਤੇ ਅਸਰ ਪੈਂਦਾ ਹੈ ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫਲਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਾਰਾ ਦਿਨ ਭਰਪੂਰ ਪਾਣੀ ਪੀਣਾ ਚਾਹੀਦਾ ਹੈ।
ਸੋਸ਼ਲ ਹੌਬੀਜ
ਇਕੱਲਾ ਪਨ ਵੀ ਤਣਾਓ ਨੂੰ ਵਧਾ ਸਕਦਾ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਚੰਗੇ ਦੋਸਤ ਬਣਾਓ ਉਹਨਾਂ ਨਾਲ ਚੰਗੀ ਸਲਾਹ ਕਰੋ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜੋ ਜੋ ਤੁਹਾਡੇ ਅਤੇ ਤੁਹਾਡੀ ਮਾਨਸਿਕ ਸਹਿਤ ਲਈ ਫਾਇਦੇ ਮੰਦ ਹੋਣ।