Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਨਾਮਜ਼ਦ ਇੱਕ ਵਿਅਕਤੀ ਜਿਸਦਾ ਨਾਮ ਜੀਵਨਜੋਤ ਸਿੰਘ ਹੈ ਉਸਨੂੰ ਦਿੱਲੀ ਏਅਰਪੋਰਟ ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਅੱਜ ਸਵੇਰੇ ਦਿੱਲੀ ਏਅਰਪੋਰਟ ਤੋਂ ਜੀਵਨਜੋਤ ਚਹਿਲ ਉਰਫ਼ ਜੁਗਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਨਸਾ ਪੁਲਿਸ ਕਾਫੀ ਸਮੇਂ ਤੋਂ ਜੀਵਨਜੋਤ ਦੀ ਭਾਲ ਕਰ ਰਹੀ ਸੀ।
ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਮਾਨਸਾ ਪੁਲਿਸ ਦਿੱਲੀ ਲਈ ਰਵਾਨਾ ਹੋਵੇਗੀ। ਮਾਨਸਾ ਪੁਲਿਸ ਜੀਵਨਜੋਤ ਨੂੰ ਪੰਜਾਬ ਵਾਪਿਸ ਲੈ ਕੇ ਆਵੇਗੀ। ਜੀਵਨਜੋਤ ਚਹਿਲ ਦਾ ਨਾਮ ਮੂਸੇਵਾਲਾ ਕਤਲਕਾਂਡ ‘ਚ ਆਇਆ ਸੀ।