ਬਟਾਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਦੱਸ ਦੇਈਏ ਕਿ ਬਟਾਲਾ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਗੰਨ ਪੁਆਇੰਟ ਤੇ ਵਾਪਰੇ 6 ਡਕੈਤੀ ਦੇ ਮਾਮਲਿਆਂ ਨੂੰ ਟ੍ਰੇਸ ਕਰਨ ਦਾ ਦਾਅਵਾ ਕੀਤਾ ਹੈ।
ਇਹਨਾਂ ਵਾਰਦਾਤਾ ‘ਚ ਫਲਿੱਪਕਾਰਟ/ਐਮਾਜ਼ਾਨ ਡਿਲੀਵਰੀ ਵਿੱਚ ਹੋਈ ਡਕੈਤੀ ਨੂੰ ਵੀ ਟ੍ਰੇਸ ਕੀਤਾ ਗਿਆ ਹੈ, ਪੁਲਿਸ SP ਬਟਾਲਾ ਨੇ ਜਾਂਚ ਦੌਰਾਨ ਪਤਾ ਲੱਗਾ ਕਿ ਪੰਜ ਮੈਂਬਰਾਂ ਵਾਲਾ ਇੱਕ ਗਿਰੋਹ,ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਸਨੀਕ ਹਨ, ਇਸ ਡਕੈਤੀ ਲਈ ਜ਼ਿੰਮੇਵਾਰ ਸੀ।
ਇਹ ਗਿਰੋਹ ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਦੇ ਖੇਤਰਾਂ ਵਿੱਚ ਈ-ਕਾਮਰਸ ਡਿਲੀਵਰੀ ਸਟੋਰਾਂ, ਖਾਸ ਕਰਕੇ ਫਲਿੱਪਕਾਰਟ ਅਤੇ ਐਮਾਜ਼ਾਨ ਦੁਆਰਾ ਚਲਾਏ ਜਾਣ ਵਾਲੇ ਸਟੋਰਾਂ ਨੂੰ ਸਰਗਰਮੀ ਨਾਲ ਨਿਸ਼ਾਨਾ ਬਣਾ ਰਿਹਾ ਸੀ।
ਦੱਸ ਦੇਈਏ ਕਿ ਬਟਾਲਾ ਪੁਲਿਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਵਿੱਚ ਸਫ਼ਲ ਹੋਈ ਹੈ। ਜਾਣਕਰੀ ਅਨੁਸਾਰ ਦੋਸ਼ੀ ਪਿਛਲੇ 06 ਮਹੀਨਿਆਂ ਵਿੱਚ ਵਾਪਰੇ 06 ਡਕੈਤੀ ਦੇ ਮਾਮਲਿਆਂ ਵਿੱਚ ਮੁੱਖ ਤੌਰ ‘ਤੇ ਉੱਚ-ਮੁੱਲ ਵਾਲੇ ਡਿਲੀਵਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਲੜੀ ਵਿੱਚ ਸ਼ਾਮਲ ਪਾਏ ਗਏ ਸਨ।
ਉੱਥੇ ਹੀ ਗ੍ਰਿਫਤਾਰ ਕੀਤੇ ਵਿਅਕਤੀ ਚ ਜਸਵਿੰਦਰ ਸਿੰਘ,ਅਕਾਸ਼ਦੀਪ ਸਿੰਘ ,ਅਰਸ਼ਦੀਪ ਸਿੰਘ ,ਸਨਮਦੀਪ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵਲੀ ਕੋਲੋ 1 ਪਿਸਟਲ 32 ਬੋਰ ਸਮੇਤ 02 ਜ਼ਿੰਦਾ ਰੌਂਦ 32 ਬੋਰ ,1 ਖਿਡੌਣਾ ਪਿਸਤੌਲ,1 ਮੋਟਰਸਾਇਕਲ , 2 ਮੋਟਰਸਾਇਕਲ ਬੁਲੇਟ ਅਤੇ ਸਪਲੈਂਡਰ ,1 ਫੋਨ Motorola,1 ਫੋਨ Redme A4 ਬਰਾਮਦ ਕੀਤੇ ਗਏ ਹਨ।