ਵਿਦੇਸ਼ਾਂ ਵਿੱਚ ਨੌਕਰੀ ਦੀ ਚਾਹ ਆਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਟੂਰਿਸਟ ਵੀਜੇ ‘ਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜਬਰਦਸਤੀ ਰੂਸ ਦੀ ਆਰਮੀ ਵਿੱਚ ਭਰਤੀ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ।
ਉਸਦੀ ਕਿਸਮਤ ਚੰਗੀ ਸੀ ਕਿ ਇਹ ਨੌਜਵਾਨ ਪੰਜ ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ ਦੋ ਮਹੀਨੇ ਦੀ ਜੇਲ ਕੱਟਣ ਤੋਂ ਬਾਅਦ ਆਪਣੇ ਘਰ ਸੋਂ ਕੁਸ਼ਲ ਵਾਪਸ ਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜੇ ਤੇ ਜਾਣ ਦੀ ਕਹਿਣ ਤੇ ਉਹ ਟੂਰਿਸਟ ਵਿਜੇ ਤੇ ਰਸ਼ੀਆ ਲਈ ਰਵਾਨਾ ਹੋਇਆ ਪਰ ਜਦੋਂ ਰਸ਼ੀਆ ਪਹੁੰਚਿਆ ਤਾਂ ਉਸਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਵਿੱਚ ਸੁੱਟ ਦਿੱਤਾ ਗਿਆ।
ਜਿੱਥੇ ਉਸ ਨੂੰ 20 ਤੋਂ 21 ਦਿਨ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਵਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਉੱਥੇ ਜਾ ਕੇ ਕੋਰੀਅਰ ਵਿੱਚ ਕੰਮ ਕਰਨਾ ਹੈ।
ਜਿਸ ਦੀ ਉਹਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਵਿੱਚ ਭਰਤੀ ਕਰ ਲਿਆ ਗਿਆ ਉਸ ਨੇ ਦੱਸਿਆ ਕਿ ਉਹਨਾਂ ਨੂੰ ਖਾਣ ਵਿੱਚ ਸਿਰਫ 30-35 ਘੰਟਿਆਂ ਬਾਅਦ ਥੋੜੇ ਜਿਹੇ ਚਾਵਲ ਦਿੱਤੇ ਜਾਂਦੇ ਸਨ।
ਪਾਣੀ ਵੀ ਕਦੇ ਕਦੇ ਹੀ ਮਿਲਦਾ ਸੀ ਉਸ ਨੇ ਦੱਸਿਆ ਕਿ ਉਹ ਪੰਜ ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਵਿੱਚ ਕਈ ਪੰਜਾਬੀ ਹੋਰ ਨੌਜਵਾਨ ਵੀ ਜ਼ਖਮੀ ਵੀ ਹੋਏ ਤੇ ਕਈਆਂ ਦੀ ਮੌਤ ਵੀ ਹੋ ਗਈ ਉਸਨੇ ਕਿਹਾ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੈ ਕਿ ਉਹ ਸਹੀ ਆਪਣੇ ਘਰ ਵਾਪਸ ਆ ਗਿਆ ਹੈ। ਉਸਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਸ਼ੀਆ ਗਏ ਸਨ ਤਾਂ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ।
ਉਹਨਾਂ ਦੇ ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਜਾਵੇ ਜਿਸ ‘ਤੇ ਰਸ਼ੀਆ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਬਿਲਕੁਲ ਕੋਈ ਵੀ ਆਸ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਆਪਣੇ ਘਰ ਜਿੰਦਾ ਵਾਪਸ ਆ ਸਕਣਗੇ
ਇਸ ਸਬੰਧੀ ਸਰਬਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸਨ ਅਤੇ ਉਸਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਸੀ ਜਦ ਉਸ ਦੇ ਪੋਤਰੇ ਉਸ ਨੂੰ ਪੁੱਛਦੇ ਸਨ ਵੀ ਪਾਪਾ ਕਦੋਂ ਆਉਣਗੇ ਤਾਂ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਹੁੰਦਾ ਪਰ ਅੱਜ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਉਸ ਦਾ ਬੇਟਾ ਸਹੀ ਸਲਾਮਤ ਘਰ ਵਾਪਸ ਆ ਗਿਆ ਹੈ।






