ਪੰਜਾਬ ‘ਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਇਸੇ ਦੇ ਨਾਲ ਲਗਾਤਾਰ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਕਾਸੂ ਬੇਗੂ ਅਤੇ ਵਾਂ ਪਿੰਡ ਤੋਂ ਜਿਥੇ ਟਰੈਕਟਰ ਦੀ ਚੰਗਿਆੜੀ ਨਾਲ ਪੰਜ ਏਕੜ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਨਾਲ ਹੀ ਇੱਕ ਗਰੀਬ ਕਿਸਾਨ ਦਾ ਫੋਰਡ ਟਰੈਕਟਰ ਵੀ ਸੜ ਗਿਆ।
ਜਾਣਕਾਰੀ ਦਿੰਦਿਆਂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਪੰਜ ਕਿਲ੍ਹੇ ਪੰਚਾਇਤੀ ਜਮੀਨ ਸੀ। ਜੋ ਉਸਨੇ ਠੇਕੇ ਤੇ ਲਈ ਹੋਈ ਸੀ। ਜਿਥੇ ਉਸਨੇ ਕਣਕ ਦੀ ਫਸਲ ਬੀਜੀ ਹੋਈ ਸੀ।
ਟਰੈਕਟਰ ਚੋਂ ਨਿਕਲੀ ਚੰਗਿਆੜੀ ਨਾਲ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰ ਏਕੜ ਦੇ ਕਰੀਬ ਫਸਲ ਮੱਚ ਚੁੱਕੀ ਹੈ। ਜਿਸ ਵਿਚੋਂ ਇੱਕ ਕਿਲ੍ਹਾ ਫਸਲ ਉਸਦੀ ਮੱਚ ਗਈ ਅਤੇ ਤਿੰਨ ਕਿਲ੍ਹੇ ਦੇ ਕਰੀਬ ਕਿਸੇ ਹੋਰ ਦੀ ਫਸਲ ਮੱਚ ਗਈ ਹੈ।
ਉਸਨੇ ਦੱਸਿਆ ਕਿ ਅੱਗ ਇਹਨੀ ਜਿਆਦਾ ਸੀ ਕਿ ਟਰੈਕਟਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਉਸਨੇ ਮੰਗ ਕੀਤੀ ਕਿ ਉਸਦੀ ਮਦਦ ਕੀਤੀ ਜਾਵੇ ਕਿਉਂਕਿ ਠੇਕੇ ਤੇ ਜਮੀਨ ਲੈਕੇ ਉਹ ਆਪਣਾ ਗੁਜਾਰਾ ਕਰ ਰਿਹਾ।