ਸੋਨੇ ਦੇ ਰੇਟਾਂ ਨੇ ਅੱਜ 16 ਅਪ੍ਰੈਲ ਨੂੰ ਆਲ ਟਾਈਮ ਹਾਈ ਰਿਕਾਰਡ ਬਣਾ ਦਿੱਤਾ ਹੈ। IBJA ਦੇ ਅਨੁਸਾਰ 10 ਗ੍ਰਾਮ 24 ਕਰੇਟ ਸੋਨੇ ਦਾ ਰੇਟ 13,087 ਵੱਧ ਕੇ 94, 489 ਤੇ ਪਹੁੰਚ ਚੁੱਕਿਆ ਹੈ।
ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇੱਕ ਕਿਲੋ ਚਾਂਦੀ ਦੀ ਕੀਮਤ 373 ਰੁਪਏ ਵਧ ਕੇ 95,403 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਪਹਿਲਾਂ ਚਾਂਦੀ ਦੀ ਕੀਮਤ ₹ 95,030 ਪ੍ਰਤੀ ਕਿਲੋ ਸੀ। ਜਦੋਂ ਕਿ 28 ਮਾਰਚ ਨੂੰ ਚਾਂਦੀ ਨੇ ₹ 1,00,934 ਦਾ ਉੱਚ ਪੱਧਰ ਬਣਾਇਆ ਸੀ ਅਤੇ 11 ਅਪ੍ਰੈਲ ਨੂੰ, ਸੋਨੇ ਨੇ ₹ 93,353 ਦਾ ਉੱਚ ਪੱਧਰ ਬਣਾਇਆ ਸੀ।
ਸੋਨੇ ਦੀਆਂ ਕੀਮਤਾਂ ਚ ਵਾਧਾ ਹੋਣ ਦੇ ਕੁਝ ਕਾਰਨ ਹਨ
ਅਮਰੀਕਾ ਦੀ ਟੈਰਿਫ ਨੀਤੀ ਕਾਰਨ ਵਪਾਰ ਯੁੱਧ ਦਾ ਖ਼ਤਰਾ ਵਧ ਗਿਆ ਹੈ। ਇਸ ਨਾਲ ਅਰਥਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ। ਵਿਸ਼ਵਵਿਆਪੀ ਮੰਦੀ ਦਾ ਡਰ ਵੀ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ, ਲੋਕ ਸੋਨੇ ਵਿੱਚ ਆਪਣਾ ਨਿਵੇਸ਼ ਵਧਾ ਰਹੇ ਹਨ। ਮੰਦੀ ਦੌਰਾਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।
ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਇਸ ਲਈ ਹੈ ਕਿਉਂਕਿ ਜਦੋਂ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਇਸਨੂੰ ਆਯਾਤ ਕਰਨ ਲਈ ਵਧੇਰੇ ਪੈਸਾ ਖਰਚ ਹੁੰਦਾ ਹੈ। ਇਸ ਸਾਲ ਰੁਪਏ ਦੀ ਕੀਮਤ ਲਗਭਗ 4% ਡਿੱਗੀ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਪੈ ਰਿਹਾ ਹੈ।
ਵਿਆਹ ਦਾ ਸੀਜ਼ਨ ਨੇੜੇ ਆ ਰਿਹਾ ਹੈ, ਇਸ ਲਈ ਸੋਨੇ ਦੇ ਗਹਿਣਿਆਂ ਦੀ ਮੰਗ ਵੱਧ ਰਹੀ ਹੈ। ਮੁੰਬਈ, ਦਿੱਲੀ ਅਤੇ ਚੇਨਈ ਵਰਗੇ ਸ਼ਹਿਰਾਂ ਦੇ ਜਿਊਲਰਾਂ ਨੇ ਦੱਸਿਆ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਵਿਕਰੀ ਤੇਜ਼ ਰਹੀ ਕਿਉਂਕਿ ਲੋਕ ਸੋਨੇ ਨੂੰ ਨਿਵੇਸ਼ ਅਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਦੇਖਦੇ ਹਨ।