ਮੋਗਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਿਜੇ ਅਰੋੜਾ ਨਾਮ ਦਾ ਵਿਅਕਤੀ, ਜੋ ਕਿ ਭੀਮ ਨਗਰ, ਮੋਗਾ ਦਾ ਰਹਿਣ ਵਾਲਾ ਹੈ। ਜੋ ਕਿ ਨਸ਼ੀਲੀਆਂ ਗੋਲੀਆਂ ਵੇਚਣ ਦਾ ਕਾਰੋਬਾਰ ਕਰਦਾ ਹੈ।
ਜਾਣਕਾਰੀ ਅਨੁਸਾਰ ਆਪਣੀ ਕਾਰ ਵਿੱਚ ਨਸ਼ੀਲੇ ਪਦਾਰਥ ਵੇਚਣ ਜਾ ਰਿਹਾ ਸੀ। ਪੁਲਿਸ ਨੇ ਨਾਕਾਬੰਦੀ ਕਰਕੇ ਉਸਦੀ ਕਾਰ ਦੀ ਤਲਾਸ਼ੀ ਲਈ, ਅਤੇ ਉਸਦੀ ਕਾਰ ਵਿੱਚੋਂ ਕੁਝ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਦੱਸ ਦੇਈਏ ਕਿ ਪੁਲਿਸ ਨੇ ਉਸ ਦੇ ਗੋਦਾਮ ‘ਤੇ ਵੀ ਛਾਪਾ ਮਾਰਿਆ, ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਤਰਲ ਪਦਾਰਥ ਬਰਾਮਦ ਕੀਤੇ। ਇਸ ਤਲਾਸ਼ੀ ਦੌਰਾਨ, ਪੁਲਿਸ ਨੇ 4 ਕਰੋੜ ਰੁਪਏ ਤੋ ਵੀ ਵੱਧ ਕੀਮਤ ਦੀਆਂ ਦਵਾਈਆਂ ਬਰਾਮਦ ਕੀਤੀਆਂ।
ਪੁਲਿਸ ਨੇ ਵਿੱਕੀ ਉਰਫ਼ ਵਿਜੇ ਅਰੋੜਾ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਿੱਕੀ ਉਰਫ਼ ਵਿਜੇ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ ਅਤੇ ਜਾਂਚ ਕਰੇਗੀ ਕਿ ਉਹ ਇਹ ਦਵਾਈਆਂ ਕਿੱਥੇ ਵੇਚਦਾ ਹੈ ਅਤੇ ਕਿੱਥੋਂ ਲਿਆ ਰਿਹਾ ਹੈ। ਦੋਸ਼ੀ ਉਸ ਸਮੇਂ ਕੋਈ ਡਰੱਗ ਲਾਇਸੈਂਸ ਵੀ ਨਹੀਂ ਦਿਖਾ ਸਕਿਆ।