Weather Update: ਪੰਜਾਬ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 23 ਅਪ੍ਰੈਲ ਨੂੰ, ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਪੂਰੇ ਰਾਜ ਵਿੱਚ ਸਭ ਤੋਂ ਵੱਧ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ, ਚੰਡੀਗੜ੍ਹ ਅਨੁਸਾਰ, ਪੰਜਾਬ ਵਿੱਚ ਔਸਤ ਤਾਪਮਾਨ 0.5 ਡਿਗਰੀ ਵਧਿਆ ਹੈ ਅਤੇ ਇਹ ਆਮ ਨਾਲੋਂ 2.4 ਡਿਗਰੀ ਵੱਧ ਹੈ। ਲਗਾਤਾਰ ਤਾਪਮਾਨ ਵੱਧ ਦਾ ਹੀ ਜਾ ਰਿਹਾ ਹੈ।
ਬਠਿੰਡਾ ਤੋਂ ਇਲਾਵਾ, ਫਿਰੋਜ਼ਪੁਰ ਵਿੱਚ 40.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 38.8, ਲੁਧਿਆਣਾ ਵਿੱਚ 39, ਪਟਿਆਲਾ ਵਿੱਚ 39.7, ਚੰਡੀਗੜ੍ਹ ਵਿੱਚ 38.8 ਅਤੇ ਮੋਹਾਲੀ ਵਿੱਚ 36.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਸਾਰੇ ਅੰਕੜੇ ਬੁੱਧਵਾਰ ਸ਼ਾਮ 5:30 ਵਜੇ ਤੱਕ ਦੇ ਹਨ। ਮੌਸਮ ਵਿਭਾਗ ਵੱਲੋਂ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ 24 ਘੰਟਿਆਂ ਬਾਅਦ, ਕੱਲ੍ਹ ਤੋਂ ਗਰਮੀ ਦੀ ਲਹਿਰ ਦਾ ਪ੍ਰਭਾਵ ਵੀ ਦਿਖਾਈ ਦੇਵੇਗਾ।