Instagram Friendship: ਅਕਸਰ ਹੀ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਵੱਖ-ਵੱਖ ਸੋਸ਼ਲ ਐਪਸ ਰਾਹੀਂ ਦੋਸਤੀ ਕਰਦੇ ਹਨ ਅਤੇ ਫਿਰ ਸਾਥ ਨਿਭਾਉਣ ਦੇ ਕਸਮਾਂ ਵਾਅਦੇ ਕਰਦੇ ਹਨ ਪਰ ਇਹ ਸਾਥ ਕੁਝ ਹੀ ਲੋਕਾਂ ਦੇ ਪ੍ਰਵਾਣ ਹੁੰਦੇ ਹਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ।
ਜਿੱਥੇ ਕਿ ਇੱਕ ਮਹੀਨਾ ਪਹਿਲਾ ਇੰਸਟਾਗਰਾਮ ਤੇ ਮੁੰਡੇ ਕੁੜੀ ਦੀ ਦੋਸਤੀ ਹੋਈ ਜਿਸ ਤੋਂ ਬਾਅਦ ਦੋਨਾਂ ਨੇ ਇਕੱਠਿਆਂ ਸਿਨਮਾ ਹਾਲ ਦੇ ਵਿੱਚ ਜਾ ਕੇ ਫਿਲਮ ਵੀ ਦੇਖੀ ਅਤੇ ਬਾਅਦ ਵਿੱਚ ਲੜਕੀ ਵੱਲੋਂ ਲੜਕੇ ਨਾਲ ਵਿਆਹ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਲੜਕੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਲੜਕੀ ਤੇ ਲੜਕੀ ਦੇ ਪਰਿਵਾਰ ਵੱਲੋਂ ਥਾਣਾ ਮੁਹਕਮਪੁਰਾ ਦੇ ਬਾਹਰ ਆ ਕੇ ਖੂਬ ਹੰਗਾਮਾ ਕੀਤਾ ਗਿਆ।
ਇਸ ਦੌਰਾਨ ਪੀੜਿਤ ਲੜਕੀ ਨੇ ਦੱਸਿਆ ਕਿ ਉਸ ਉਸ ਦੇ ਮੁਹੱਲੇ ਚ ਰਹਿਣ ਵਾਲੇ ਹੀ ਇੱਕ ਮੁੰਡੇ ਦੇ ਨਾਲ ਉਸਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਮਹੀਨਾ ਪਹਿਲਾਂ ਦੋਸਤੀ ਹੋਈ ਸੀ।
ਉਹਨਾਂ ਚੈਟਿੰਗ ਕਰਨ ਤੋਂ ਬਾਅਦ ਸਿਨਮਾ ਹਾਲ ਦੇ ਵਿੱਚ ਫਿਲਮ ਵੇਖੀ ਅਤੇ ਫਿਲਮ ਦੇਖਣ ਦੌਰਾਨ ਲੜਕੇ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਹੁਣ ਉਹ ਮੰਗ ਕਰਦੀ ਹੈ ਕਿ ਉਹ ਲੜਕਾ ਉਸ ਨਾਲ ਵਿਆਹ ਕਰਵਾਵੇ। ਜੇਕਰ ਲੜਕੇ ਨੇ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵੇਗੀ।
ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਨੌਜਵਾਨ ਨੇ ਵੀ ਦੱਸਿਆ ਕਿ ਉਨਾਂ ਦੇ ਮੁਹੱਲੇ ਦੀ ਹੀ ਰਹਿਣ ਵਾਲੀ ਲੜਕੀ ਨੇ ਇੱਕ ਤਰਫਾ ਪਿਆਰ ਉਸ ਨਾਲ ਕੀਤਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਉਸ ਨਾਲ ਗੱਲਬਾਤ ਕਰਦੀ ਰਹੀ।
ਉਸ ਤੋਂ ਬਾਅਦ ਉਹ ਇਕੱਠੇ ਫਿਲਮ ਦੇਖਣ ਵੀ ਗਏ। ਲੇਕਿਨ ਉਸ ਦੌਰਾਨ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਅਸ਼ਲੀਲ ਹਰਕਤ ਨਹੀਂ ਕੀਤੀ ਤੇ ਬਾਅਦ ਵਿੱਚ ਲੜਕੀ ਵੱਲੋਂ ਉਸਦੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਸਨੂੰ ਵਿਆਹ ਕਰਵਾਉਣ ਦਾ ਦਬਾਵ ਪਾਇਆ ਜਾ ਰਿਹਾ ਹੈ।
ਲੜਕੇ ਨੇ ਕਿਹਾ ਕਿ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਅਤੇ ਹੁਣ ਜਾਣ ਬੁਝ ਕੇ ਝੂਠਾ ਹੀ ਉਸਨੂੰ ਫਸਾਇਆ ਜਾ ਰਿਹਾ ਹੈ ਇਸ ਲਈ ਮੈਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਣਾ ਹਾਂ।