ਪੰਜਾਬ ਵਿੱਚ ਜਿੱਥੇ ਕਣਕ ਦੀ ਵਾਢੀ ਤੇ ਵੇਚ ਖਰੀਦ ਚੱਲ ਰਹੀ ਹੈ ਉਥੇ ਲਗਾਤਾਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲਿਆ ਫਸਲਾਂ ਨੂੰ ਅੱਗ ਲੱਗਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਅਜਿਹੀ ਖਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ।
ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਚੜੇਵਾਣ ਦੇ ਵਿੱਚ ਪੁੱਤਾਂ ਵਾਂਗੂ ਪਾਲੀ ਤਕਰੀਬਨ ਛੇ ਕਿੱਲੇ ਫਸਲ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਸੜ ਕੇ ਸਵਾਹ ਹੋ ਗਈ। ਜਿਸ ਤੇ ਕਿਸਾਨ ਕੁਲਵਿੰਦਰ ਦਾ ਕਹਿਣਾ ਸੀ ਕਿ ਮੈਂ ਤਕਰੀਬਨ ਸੱਤ ਕਿੱਲੇ ਠੇਕੇ ਤੇ ਲੈ ਕੇ ਕਣਕ ਬੀਜੀ ਸੀ ਪਰ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਮੇਰੀ ਕਣਕ ਸੜ ਕੇ ਸਵਾਹ ਹੋ ਗਈ ਹੈ।
ਇਸ ਦੇ ਨਾਲ ਹੀ ਉਸਨੇ ਕਿਹਾ ਕਿ ਮੇਰੇ ਦੋ ਬੇਟੀਆਂ ਹਨ ਮੇਰਾ ਕੋਈ ਵੀ ਪੁੱਤ ਨਹੀਂ ਮੈਂ ਪੁੱਤਾ ਵਾਂਗੂ ਪਾਲੀ ਫਸਲ ਸੜ ਕੇ ਸਵਾਹ ਹੋ ਗਈ ਤਾਂ ਮੇਰਾ ਜੀਣਾ ਦੁੱਬਰ ਹੋ ਗਿਆ ਕਿਉਂਕਿ ਮੈਂ ਕਰਜ਼ਾ ਚੱਕ ਕੇ ਜਮੀਨ ਠੇਕੇ ਤੇ ਲਈ ਸੀ ਤੇ ਹੁਣ ਮੈਨੂੰ ਕਰਜਾ ਲਾਣਾ ਵੀ ਔਖਾ ਹੈ।
ਮੈਂ ਆਪਣੇ ਬੱਚਿਆਂ ਦੀ ਫੀਸ ਵੀ ਸਕੂਲ ਜਮਾ ਕਰਾਉਣੀ ਸੀ ਅੱਜ ਫਸਲ ਸੜ ਕਰਨ ਮੈਂ ਕਰਜਾਈ ਹੋ ਗਿਆ ਮੈਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਉੱਥੇ ਪਿੰਡ ਵਾਸੀਆਂ ਦਾ ਕਹਿਣਾ ਸੀ ਇਸ ਵਿਅਕਤੀ ਜੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ।
ਕਿਸਾਨ ਦੀਆਂ ਦੋ ਬੇਟੀਆਂ ਹਨ ਕੋਈ ਵੀ ਬੇਟਾ ਨਹੀਂ ਹੈ ਤੇ ਨਾ ਹੀ ਕੋਈ ਘਰ ਵਿੱਚ ਕਮਾਉਣ ਵਾਲਾ ਹੈ ਸਮੇਤ ਤਕਰੀਬਨ ਸੱਤ ਕਿੱਲੇ ਜਮੀਨ ਠੇਕੇ ਤੇ ਲਈ ਸੀ ਤੇ ਛੇ ਕਿੱਲੇ ਵਾਹਨ ਜਿਹੜਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਫਸਲ ਸੜ ਕੇ ਸਵਾਹ ਹੋ ਗਈ।