ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ‘ਚ NIA ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ NIA ਵੱਲੋਂ ਇੱਕ ਹੋਟਲ ਮਾਲਕ ਦੇ ਘਰ ਅਤੇ ਪੈਲੇਸ ਛਾਪੇਮਾਰੀ ਕੀਤੀ ਗਈ ਹੈ।
ਜਿਸਨੂੰ ਲੈ ਕੇ ਹੁਣ ਹੋਟਲ ਮਾਲਕ ਸਾਹਮਣੇ ਆਇਆ ਹੈ। ਗੱਲਬਾਤ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਘਰ ਅਤੇ ਹੋਟਲ ਤੇNIA ਵੱਲੋਂ ਰੇਡ ਕੀਤੀ ਗਈ ਸੀ।
ਪੁੱਛੇ ਜਾਣ ਤੇ NIA ਦੀ ਟੀਮ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਤੋਂ ਪਾਕਿਸਤਾਨ ਕਾਲਾਂ ਹੋਈਆਂ ਹਨ। ਜਿਸਨੂੰ ਲੈਕੇ ਇਹ ਕਾਰਵਾਈ ਕੀਤੀ ਗਈ ਹੈ। ਮਨਦੀਪ ਸਿੰਘ ਗੱਲਬਾਤ ਦੌਰਾਨ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ।
ਨਾਂ ਤਾਂ ਉਸਦਾ ਕੋਈ ਪਾਕਿਸਤਾਨ ਨਾਲ ਸਬੰਧ ਹੈ ਅਤੇ ਨਾਂ ਹੀ ਉਸਨੂੰ ਕੋਈ ਕਾਲ ਆਈ ਹੈ। ਪੂਰੀ ਜਾਂਚ ਪੜਤਾਲ ਕਰਨ ਅਤੇ ਘਰ ਦੀ ਤਲਾਸ਼ੀ ਦੌਰਾਨ NIA ਨੂੰ ਕੁੱਝ ਵੀ ਨਹੀਂ ਮਿਲਿਆ ਅਤੇ ਟੀਮ ਵਾਪਿਸ ਚਲੀ ਗਈ।
ਉਥੇ ਹੀ ਦੂਸਰੇ ਪਾਸੇ ਮਨਦੀਪ ਸਿੰਘ ਦੇ ਚਾਚਾ ਸਰਦੂਲ ਸਿੰਘ ਨੇ ਕਿਹਾ ਉਨ੍ਹਾਂ ਦੇ ਹੋਟਲ ਵਿੱਚ ਵੀ ਰੇਡ ਕੀਤੀ ਗਈ ਸੀ। ਉਨ੍ਹਾਂ ਦੇ ਅਤੇ ਸਾਰੇ ਸਟਾਫ਼ ਦੇ ਫੋਨ ਖੰਗਾਲਣ ਤੇ ਟੀਮ ਨੂੰ ਕੁੱਝ ਬਰਾਮਦ ਨਹੀਂ ਹੋਇਆ ਅਤੇ ਟੀਮ ਇਹ ਕਹਿ ਕੇ ਵਾਪਿਸ ਚਲੀ ਗਈ ਕਿ ਉਨ੍ਹਾਂ ਨੂੰ ਗਲਤ ਜਾਣਕਾਰੀ ਮਿਲੀ ਸੀ ਪਰ ਸਰਦੂਲ ਸਿੰਘ ਦਾ ਕਹਿਣਾ ਹੈ। ਕਿ ਇਸ ਤਰ੍ਹਾਂ ਬਿਨਾਂ ਕਿਸੇ ਸਬੂਤ ਰੇਡ ਕਰਨੀ ਗਲਤ ਗੱਲ ਹੈ।
ਜਿਸ ਨਾਲ ਉਨ੍ਹਾਂ ਦੀ ਇਲਾਕੇ ਵਿੱਚ ਬਹੁਤ ਬਦਨਾਮੀ ਹੋਈ ਹੈ। ਉਹ ਸਾਫ ਸ਼ਵੀ ਵਾਲੇ ਲੋਕ ਹਨ। ਜਿਸ ਬਾਰੇ ਸ਼ਹਿਰ ਵਿੱਚ ਕਿਸੇ ਨੂੰ ਪੁਛਿਆ ਜਾ ਸਕਦਾ ਹੈ। ਪਰ ਇਸ ਤਰ੍ਹਾਂ ਗੱਡੀਆਂ ਭਰ ਕੇ ਆਉਣਾ ਅਤੇ ਘਰ ਅਤੇ ਹੋਟਲ ਦੀ ਤਲਾਸ਼ੀ ਲੈਣੀ ਗਲਤ ਹੈ।