ਫਿਰੋਜ਼ਪੁਰ ਅੰਦਰ ਲੁੱਟਾਂ ਖੋਹਾਂ ਲਗਾਤਾਰ ਜਾਰੀ ਹੈ। ਬੇਸ਼ੱਕ ਪੁਲਿਸ ਪ੍ਰਸਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਿਲਸਿਲਾ ਜਿਉਂ ਦਾ ਤਿਉਂ ਹੀ ਜਾਰੀ ਹੈ। ਲੁਟੇਰੇ ਬੇਖੌਫ਼ ਹੋ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਜਿਸ ਦੌਰਾਨ ਕਈ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਇਹਨਾਂ ਲੁਟੇਰਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਫਿਰੋਜ਼ਪੁਰ ਦੀ ਇੱਕ ਬਹਾਦਰ ਬੱਚੀ ਨੇ ਜਿਸਨੇ ਮੋਬਾਈਲ ਫੋਨ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰ ਉਨ੍ਹਾਂ ਨੂੰ ਕਾਬੂ ਕਰਾਇਆ ਹੈ।
ਜਾਣਕਾਰੀ ਦਿੰਦਿਆਂ ਲੜਕੀ ਨੇ ਦੱਸਿਆ ਕਿ ਉਹ ਕਲਾਸ ਲਗਾ ਕੇ ਵਾਪਿਸ ਘਰ ਜਾ ਰਹੀ ਸੀ। ਕਿ ਰਾਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦਾ ਫੋਨ ਜੇਬ ਵਿਚੋਂ ਕੱਢ ਲਿਆ ਅਤੇ ਮੋਟਰਸਾਈਕਲ ਭਜਾ ਫਰਾਰ ਹੋ ਰਹੇ ਸੀ ਪਰ ਉਸਨੇ ਹੌਂਸਲਾ ਹਾਰਨ ਦੀ ਬਜਾਏ ਡੇਢ ਕਿਲੋਮੀਟਰ ਤੱਕ ਲੁਟੇਰਿਆਂ ਦਾ ਪਿਛਾ ਕਰ ਆਪਣੀ ਐਕਟਿਵਾ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਮਾਰ ਲੁਟੇਰਿਆਂ ਨੂੰ ਥੱਲੇ ਸੁੱਟ ਲਿਆ ਅਤੇ ਇੱਕ ਕਾਰ ਚਾਲਕ ਨੂੰ ਰੋਕ ਉਨ੍ਹਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਇੱਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਇੱਕ ਲੁਟੇਰਾ ਉਨ੍ਹਾਂ ਕਾਬੂ ਕਰ ਲਿਆ।
ਓਧਰ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਖੰਬੇ ਨਾਲ ਬੰਨ ਉਸਦੀ ਖੂਬ ਛਿੱਤਰਪ੍ਰੇਡ ਕੀਤੀ। ਮੌਕੇ ਤੇ ਪਹੁੰਚੇ ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾਂ ਚਾਹੀਦਾ ਹੈ।
ਕਿਉਂਕਿ ਹਾਲਾਤ ਇਹਨੇ ਮਾੜੇ ਹੋ ਚੁੱਕੇ ਹਨ। ਕਿ ਬੱਚੀਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਇਹਨਾਂ ਲੁਟੇਰਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।