ਪਹਿਲਗਾਮ ਅੱਤਵਾਦੀ ਹਮਲੇ ‘ਤੇ ਲਗਾਤਾਰ ਵੱਡੇ ਲੀਡਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ ਇਸੇ ਦੇ ਤਹਿਤ ਹੁਣ ਪਹਿਲਗਾਮ ਹਮਲੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਹੈ।
ਦੱਸ ਦੇਈਏ ਜਿਸ ਵਿੱਚ ਟਰੰਪ ਨੇ ਕਿਹਾ ਕਿ, ਮੈਂ ਭਾਰਤ ਦੇ ਬਹੁਤ ਨੇੜੇ ਹਾਂ ਅਤੇ ਮੈਂ ਪਾਕਿਸਤਾਨ ਦੇ ਵੀ ਬਹੁਤ ਨੇੜੇ ਹਾਂ। ਕਸ਼ਮੀਰ ਵਿੱਚ ਉਨ੍ਹਾਂ ਦਾ ਵਿਵਾਦ ਸਾਲਾਂ ਤੋਂ ਚੱਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਉਹ (ਅੱਤਵਾਦੀ ਹਮਲਾ) ਇੱਕ ਬੁਰਾ ਹਮਲਾ ਸੀ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਸਰਹੱਦ ‘ਤੇ 1,500 ਸਾਲਾਂ ਤੋਂ ਤਣਾਅ ਹੈ। ਇਹ ਇਸ ਤਰ੍ਹਾਂ ਹੀ ਰਿਹਾ ਹੈ, ਪਰ ਮੈਨੂੰ ਯਕੀਨ ਹੈ ਕਿ ਉਹ ਇਸਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰ ਲੈਣਗੇ। ਮੈਂ ਦੋਵਾਂ ਆਗੂਆਂ ਨੂੰ ਜਾਣਦਾ ਹਾਂ।