ਪਟਿਆਲਾ ਜਿਲੇ ਦੇ ਸਮਾਣਾ ਸ਼ਹਿਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਜਿਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਗਿਆ ਹੈ ਅਤੇ ਪਤੀ ਨੂੰ ਮਾਰਨ ਤੋਂ ਬਾਅਦ ਪਤਨੀ 24 ਘੰਟੇ ਕਮਰੇ ਦੇ ਵਿੱਚ ਹੀ ਬੈਠੀ ਰਹੀ।
ਦੱਸ ਦੇਈਏ ਕਿ ਇਸ ਔਰਤ ਦੇ ਦੁਆਰਾ ਆਪਣੇ ਪਤੀ ਹਰਪ੍ਰੀਤ ਦਾ ਕਮਰੇ ਦੇ ਵਿੱਚ ਹੀ ਰਾਤ ਦੇ ਸਮੇਂ ਕਤਲ ਕਰ ਦਿੱਤਾ। ਹਰਪ੍ਰੀਤ ਸਿੰਘ ਦੀ ਮਾਂ ਹਰਪਾਲ ਕੌਰ ਨੇ ਆਪਣੀ ਨੂੰਹ ਵੀਰਪਾਲ ਕੌਰ ਦੇ ਉੱਪਰ ਮਾਮਲਾ ਦਰਜ ਕਰਵਾਇਆ ਹੈ।
ਜਾਣਕਾਰੀ ਅਨੁਸਾਰ ਘਟਨਾ ਪਿੰਡ ਬੱਲਮਗੜ੍ਹ ਦੀ ਦੱਸੀ ਜਾ ਰਹੀ ਹੈ। 24 ਅਤੇ 25 ਅਪ੍ਰੈਲ ਦੀ ਰਾਤ ਨੂੰ ਇਹ ਘਟਨਾ ਵਾਪਰੀ। ਮ੍ਰਿਤਕ ਦੀ ਮਾਂ ਹਰਪਾਲ ਕੌਰ ਨੇ ਦੱਸਿਆ ਕਿ ਮੇਰੇ ਬੇਟੇ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਦੀ ਪਤਨੀ ਉਸ ਨੂੰ ਰਾਤ ਨੂੰ 9 ਵਜੇ ਆਪਣੇ ਕਮਰੇ ਦੇ ਵਿੱਚ ਲੈ ਕੇ ਚਲੀ ਗਈ।
ਅਗਲੇ ਦਿਨ 25 ਅਪ੍ਰੈਲ ਨੂੰ ਉਸਨੇ ਕਮਰਾ ਨਹੀਂ ਖੋਲਿਆ ਤੇ ਸ਼ਾਮ ਤੱਕ ਜਦੋਂ ਹਰਪ੍ਰੀਤ ਸਿੰਘ ਦੇ ਫੋਨ ਤੇ ਅਸੀਂ ਫੋਨ ਕੀਤੇ ਅਤੇ ਉਸ ਦੇ ਦੁਆਰਾ ਫੋਨ ਨਹੀਂ ਚੁੱਕਿਆ ਤਾਂ ਮੈਂ ਆਪਣੇ ਦੋਹਤੇ ਨੂੰ ਭੇਜਿਆ।
ਜਦੋਂ ਉਸ ਨੇ ਕਮਰਾ ਖੋਲ ਕੇ ਦੇਖਿਆ ਤਾਂ ਹਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ ਇਸਦੇ ਉਸਦੇ ਸਿਰ ਦੇ ਵਿੱਚ ਸੱਟਾਂ ਦੇ ਨਿਸ਼ਾਨ ਸੀ ਅਤੇ ਸਰੀਰ ਉੱਪਰ ਵੀ ਮਾਰ ਕੁੱਟਦੇ ਨਿਸ਼ਾਨ ਦਿਖਾਈ ਦੇ ਰਹੇ ਸਨ।
ਦੱਸ ਦਈਏ ਕਿ ਦੋਸ਼ੀ ਵੀਰਪਾਲ ਕੌਰ ਦੇ ਪੇਕੇ ਪਿੰਡ ਦੀ ਪੰਚਾਇਤ ਦੇ ਮੁਤਾਬਕ ਉਹ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਬਿਮਾਰ ਰਹਿੰਦੀ ਸੀ। ਫਿਲਹਾਲ ਇਸ ਸਬੰਧੀ ਸਦਰ ਥਾਣਾ ਦੇ ਵਿੱਚ ਮਾਮਲਾ ਦਰਜ ਹੋ ਗਿਆ ਹੈ ਅਤੇ ਪੁਲਿਸ ਮੁਖੀ ਸਦਰ ਥਾਣਾ ਇੰਚਾਰਜ ਵਿਕਰਮਜੀਤ ਸਿੰਘ ਦੇ ਅਨੁਸਾਰ ਫਿਲਹਾਲ ਆਰੋਪਣ ਔਰਤ ਦੀ ਗਿਰਫਤਾਰੀ ਬਾਕੀ ਹੈ।