Punjab Weather Update: ਪੰਜਾਬ ਵਿੱਚ ਗਰਮੀ ਤੇਜ਼ ਹੋ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਦੇ ਅਨੁਸਾਰ, ਭਾਵੇਂ ਕਿ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 0.5 ਡਿਗਰੀ ਸੈਲਸੀਅਸ ਘੱਟ ਗਿਆ ਹੈ, ਪਰ ਤਾਪਮਾਨ ਅਜੇ ਵੀ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ (28 ਅਪ੍ਰੈਲ 2025)
ਅੰਮ੍ਰਿਤਸਰ – 40.9°C
ਪਟਿਆਲਾ – 40.3°C
ਪਠਾਨਕੋਟ – 40.0°C
ਫਰੀਦਕੋਟ – 41.0°C
ਗੁਰਦਾਸਪੁਰ – 40.0°C
ਬਠਿੰਡਾ (ਹਵਾਈ ਅੱਡਾ) – 43.9°C