ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਭਾਰਤ ਭਰ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਤਾਪਮਾਨ ਵਧਣ ਦੇ ਨਾਲ ਨਾਲ ਹੀਟ ਵੇਵ ਚੱਲ ਰਹੀ ਹੈ ਜਿਸ ਨੂੰ ਲੈਕੇ ਮੌਸਮ ਵਿਭਾਗ ਅਤੇ ਸਰਕਾਰ ਵੱਲੋਂ ਲਗਾਤਾਰ ਐਡਵਾਇਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ।
ਇਸੇ ਦੇ ਤਹਿਤ ਦੱਸ ਦੇਈਏ ਕਿ ਵੱਧ ਰਹੀ ਗਰਮੀ ਦੇ ਮੱਦੇਨਜਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਸਾਰੇ ਸਕੂਲਾਂ ਵਿੱਚ 20 ਮਈ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਸਰਕਾਰ ਵੱਲੋਂ ਗਰਮੀ ਨੂੰ ਦੇਖਦੇ ਹੋਏ ਹੀਟ ਵੇਵ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ 9 ਵਜੇ ਤੋਂ ਬਾਅਦ ਬਾਹਰ ਕੋਈ ਵੀ ਖੇਡ ਜਾਂ ਕੁਝ ਹੋਰ ਗਤੀਵਿਧੀਆਂ ਨਹੀਂ ਹੋਣਗੀਆਂ। ਸਵੇਰੇ ਸਕੂਲ ਦੀਆ ਪ੍ਰਾਥਨਾਵਾਂ ਖੁੱਲੇ ਮੈਦਾਨਾਂ ਦੇ ਬਜਾਏ ਛਾਂ ਡਾਰ ਥਾਵਾਂ ਜਾਂ ਕਲਾਸਰੂਮਾਂ ਚ ਹੋਣਗੀਆਂ।