Mock Drill Siren: ਭਾਰਤ ਪਾਕਿਸਤਾਨ ਵਿਚਕਾਰ ਚੱਲ ਵਿਚਾਲੇ ਭਾਰਤ ਸਰਕਾਰ ਲਗਾਤਾਰ ਐਕਸ਼ਨ ਲੈ ਰਹੀ ਹੈ ਇਸ ਦੇ ਤਹਿਤ ਗ੍ਰਹਿ ਮੰਤਰਾਲੇ (MHA) ਨੇ ਸੋਮਵਾਰ ਨੂੰ ਕਈ ਰਾਜਾਂ ਨੂੰ ਸਿਵਲ ਰੱਖਿਆ ਤਿਆਰੀਆਂ ਨੂੰ ਵਧਾਉਣ ਲਈ 7 ਮਈ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ 7ਮਈ ਨੂੰ ਹੋਣ ਵਾਲੀ ਮੌਕ ਡਰਿੱਲ ਵਿੱਚ ਸਰਹਦੀ ਇਲਾਕੇ ਵਿੱਚ ਵਸਦੇ ਨਿਵਾਸੀਆਂ ਨੂੰ ਤਿਆਰ ਕਰਨ ਲਈ ਰਿਹਰਸਲ ਕਰਵਾਈ ਜਾਂਦੀ ਹੈ। ਇਸ ਵਿੱਚ ਲੋਕਾਂ ਨੂੰ ਜੰਗ ਸਮੇਂ ਵੱਜਣ ਵਾਲੇ ਸਾਇਰਨ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਕੀ ਹੈ ਜੰਗ ਦਾ ਸਾਇਰਨ
ਦੱਸ ਦੇਈਏ ਕਿ ਇਹ ਇੱਕ ਖਾਸ ਤਰੀਕੇ ਦਾ ਅਲਾਰਮ ਸਿਸਟਮ ਹੁੰਦਾ ਹੈ ਜੋ ਕਿ ਖਤਰੇ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ। ਇਹ ਲੋਕਾਂ ਨੂੰ ਖਤਰੇ ਵਾਰੇ ਸੁਚੇਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਦੀ ਅਵਾਜ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਜੋ ਦੂਰ ਦੂਰ ਦੇ ਇਲਾਕਿਆਂ ਵਿੱਚ ਸਾਫ ਸੁਣਾਈ ਦਿੰਦੀ ਹੈ।
ਸਾਇਰਨ ਦੀ ਅਵਾਜ ਤੇਜ ਹੋਲੀ ਹੁੰਦੀ ਰਹਿੰਦੀ ਹੈ ਜੋ ਕਿ ਕਿਸੇ ਆਮ ਗੱਡੀ ਬੱਸ ਐਮਬੂਲੈਂਸ ਪੁਲਿਸ ਦੀ ਗੱਡੀ ਦੇ ਹੋਰਨ ਨਾਲੋਂ ਵੱਖਰੀ ਹੁੰਦੀ ਹੈ। ਜੋ ਲੋਕਾਂ ਨੂੰ ਅਲੱਗ ਅਵਾਜ ਮਹਿਸੂਸ ਕਰਵਾਉਂਦੀ ਹੈ।
ਇਸ ਦਾ ਇਸਤੇਮਾਲ ਜੰਗ, ਏਅਰ ਸਟ੍ਰਾਇਕ ਜਾਂ ਕਿਸੇ ਹੋਰ ਆਫ਼ਤ ਤੋਂ ਸੁਚੇਤ ਕਰਨ ਲਈ ਕੀਤਾ ਜਾਂਦਾ ਹੈ।
ਇਸਦਾ ਮੁੱਖ ਉਦੇਸ਼ ਲੋਕਾਂ ਨੂੰ ਖਤਰੇ ਤੋਂ ਸੁਚੇਤ ਕਰਨਾ ਅਤੇ ਉਹਨਾਂ ਨੂੰ ਸਮਾਂ ਰਹਿੰਦੇ ਸੁਰਖਿਅਤ ਸਥਾਨ ‘ਤੇ ਜਾਣ ਲਈ ਤਿਆਰ ਕਰਨਾ ਹੁੰਦਾ ਹੈ।
ਇਸਦੀ ਤੀਬਰਤਾ 120 ਤੋਂ 140 ਦੇਸੀਬਲ ਹੋ ਸਕਦੀ ਹੈ ਜੋ ਕਿ ਬੇਹੱਦ ਜ਼ੋਰਦਾਰ ਅਤੇ ਤਾਕਤਵਰ ਅਵਾਜ ਵਿੱਚ ਹੁੰਦੀ ਹੈ। ਇਹ ਸਾਇਰਨ 2 ਤੋਂ 5 ਕਿਲੋਮੀਟਰ ਤੱਕ ਦੇ ਘੇਰੇ ਤੱਕ ਸੁਣਾਈ ਦਿੰਦਾ ਹੈ।
ਸਾਇਰਨ ਵੱਜਣ ਸਮੇਂ ਚੁੱਕੇ ਜਾਣ ਵਾਲੇ ਕਦਮ
ਜਦੋਂ ਖਤਰੇ ਤੋਂ ਸੁਚੇਤ ਕਰਨ ਲਈ ਸਾਇਰਨ ਵਜਾਇਆ ਜਾਵੇ ਤਾਂ ਸਭ ਤੋਂ ਪਹਿਲਾਂ 5 10 ਮਿੰਟ ਵਿੱਚ ਹੀ ਕੋਈ ਸੁਰੱਖਿਅਤ ਥਾਂ ਲੱਭ ਲਈ ਜਾਵੇ।
ਟੀ ਵੀ ਰੇਡੀਓ ਤੇ ਅਲਰਟ ਵਾਰੇ ਜਾਣੂ ਰਹੋ
ਅਫਵਾਹਾਂ ਤੋਂ ਬਚੋ
ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ
ਸ਼ਾਂਤ ਰਹਿਣਾ ਘਬਰਾਉਣਾ ਨਹੀਂ