ਭਾਰਤ ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਕਾਰਨ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਤਹਿਤ ਲੋਕਾਂ ਨੂੰ ਸਾਵਧਾਨ ਰਹਿਣ ਸੁਰਖਿਅਤ ਥਾਵਾਂ ਤੇ ਰਹਿਣ ਅਤੇ ਆਪਣਾ ਬਚਾਅ ਕਰਨ ਲਈ ਕਿਹਾ ਜਾ ਰਿਹਾ ਹੈ।
ਦੱਸ ਦੇਈਏ ਕਿ ਹੁਣ ਇਸੇ ਲੜੀ ਦੇ ਤਹਿਤ ਟ੍ਰੇਨਾਂ ਨੂੰ ਲੈਕੇ ਵੀ ਪ੍ਰਸ਼ਾਸ਼ਨ ਦੁਆਰਾ ਫੈਸਲਾ ਲਿਆ ਗਿਆ ਹੈ ਦੱਸ ਦੇਈਏ ਪ੍ਰਸ਼ਾਸ਼ਨ ਵੱਲੋਂ ਕਿਹਾ ਗਯਾ ਹੈ ਕਿ ਬਾਰਡਰ ਏਰੀਏ ਦੇ ਵਿੱਚ ਹੁਣ ਸ਼ਾਮ ਦੇ ਸਮੇਂ ਟਰੇਨਾਂ ਨਹੀਂ ਚਲਣਗੀਆਂ।
ਪੰਜਾਬ ਜੰਮੂ ਕਸ਼ਮੀਰ ਵਰਗੇ ਸਰਹੱਦੀ ਇਲਾਕਿਆਂ ਦੇ ਵਿੱਚ ਟ੍ਰੇਨਾਂ ਤੇ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਜੈਸਲਮੇਰ ਦੇ ਰੇਲਵੇ ਸਟੇਸ਼ਨ ਨੂੰ ਵੀ ਖਾਲੀ ਕਰਵਾਇਆ ਗਿਆ ਹੈ।
ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ।