ਭਾਰਤੀ ਸੈਨਾ ਦੁਆਰਾ ਚਲਾਇਆ ਗਿਆ ਅਪ੍ਰੇਸ਼ਨ ਸਿੰਦੂਰ ਨੇ ਸਾਬਿਤ ਕਰ ਦਿੱਤਾ ਕਿ ਭਾਰਤ ਦਾ ਸੁਰੱਖਿਆ ਬਲ ਦੁਸ਼ਮਣਾਂ ਲਈ ਵੱਡੀ ਚੁਣੌਤੀ ਸਾਬਿਤ ਹੋਇਆ ਹੈ। ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਈ ਹੈ। ਜਿਸ ਦੀ ਖਬਰ ਸੁਣਦਿਆਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਖਾਸ ਕਰ ਪੰਜਾਬ ਦੇ ਲੋਕਾਂ ਚ ਸ਼ਾਂਤੀ ਵੇਖਣ ਨੂੰ ਮਿਲੀ ਹੈ ਕਿਉਂਕਿ ਜੰਗ ਕੀਤੇ ਵੀ ਹੋਵੇ ਇਸ ਵਿੱਚ ਜ਼ਿਆਦਾਤਰ ਆਮ ਲੋਕ ਵੱਧ ਪ੍ਰਭਾਵਿਤ ਹੁੰਦੇ ਹਨ।
ਦੱਸ ਦੇਈਏ ਕਿ ਭਾਰਤ ਪਾਕਿਸਤਾਨ ਬੇਸ਼ੱਕ ਹੁਣ ਜੰਗਬੰਦੀ ਹੋ ਗਈ ਹੈ ਅਤੇ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹਦੀ ਇਲਾਕਿਆਂ ਵਿੱਚ ਸ਼ਾਂਤੀ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ। ਕਿਉਂਕਿ ਦੁਸ਼ਮਣਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਕੋਈ ਨੁਕਸਾਨ ਨਾ ਹੋਵੇ ਪ੍ਰਸ਼ਾਸ਼ਨ ਪੂਰੀ ਤਰਾਂ ਸਾਵਧਾਨ ਹੈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਪੰਜਾਬ ਦੇ ਸਰਹਦੀ ਇਲਾਕੇ ਜਿਵੇਂ ਕਿ ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ, ਇਹਨਾਂ ਵਿੱਚ ਹਲੇ ਵੀ ਬਲੈਕ ਆਉਟ ਹਟਾਇਆ ਨਹੀਂ ਗਿਆ ਹੈ ਇਹਨਾਂ ਸ਼ਹਿਰਾਂ ਵਿੱਚ ਬਿਜਲੀ ਬੰਦ ਰਹੇਗੀ।
ਪੰਜਾਬ ਸਰਕਾਰ ਨੇ ਕਿਹਾ ਹੈ ਕਿ ਲੋਕ ਰਾਤ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣਗੇ ਅਤੇ ਆਪਣੇ ਘਰਾਂ ਤੋਂ ਬਾਹਰਜਾਣ ਚ ਗੁਰੇਜ ਕਰਨ। ਦੱਸ ਦੇਈਏ ਕਿ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਅੱਜ ਸਕੂਲ ਵੀ ਬੰਦ ਰੱਖੇ ਗਏ ਹਨ ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰੇ। ਸਰਕਾਰ ਵੱਲੋਂ ਕੋਈ ਵੀ ਘਟਨਾ ਵਾਪਰਨ ਤੇ ਸਰਕਾਰ ਨਾਲ ਜੁੜਨ ਲਈ ਜਨਤਾ ਲਈ ਹੈਲਪਲਾਈਨ ਨੰਬਰ 01874-266376 ਜਾਰੀ ਕੀਤਾ ਗਿਆ ਹੈ।