ਭਾਰਤ ਪਾਕਿਸਤਾਨ ਵਿੱਚ ਭਾਵੇ ਜੰਗਬੰਦੀ ਹੋ ਗਈ ਹੈ ਪਰ Chandigarh ਪ੍ਰਸ਼ਾਸ਼ਨ ਵੱਲੋਂ ਇਸਦੇ ਤਣਾਅ ਦੇ ਮੱਦੇਨਜਰ ਸਤਰਕ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਕਈ ਸ਼ਹਿਰਾਂ ਵਿੱਚ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਪ੍ਰਸ਼ਾਸ਼ਨ ਵੱਲੋਂ ਫੋਜ, ਪੁਲਿਸ, ਅਰਧ ਸੈਨਿਕ ਬਲ, ਮਿਲਟਰੀ ਫੋਰਸ ਦੀਆਂ ਵਰਦੀਆਂ ਸਮੇਤ ਸ਼੍ਰੇਣੀਆਂ ਨਾਲ ਸੰਬੰਧਤ ਲੋਗੋ, ਝੰਡੇ, ਸਟਿੱਕਰ ਤੇ ਪੂਰੀ ਤਰਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਦਾ ਐਲਾਨ DC ਨਿਸ਼ਾਂਤ ਯਾਦਵ ਵੱਲੋਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸ਼ਹਿਰ ਅੰਦਰ ਕੋਈ ਵੀ ਦੁਕਾਨਦਾਰ ਨਾ ਤਾਂ ਇਸ ਤਰਾਂ ਦੇ ਸਮਾਨ ਦੀ ਕੋਈ ਸਪਲਾਈ ਲਏਗਾ ‘ਤੇ ਨਾ ਹੀ ਇਸ ਦੀ ਵਿਕਰੀ ਕਰੇਗਾ।
ਇਸ ਦੇ ਨਾਲ ਹੀ ਪ੍ਰਸ਼ਾਸ਼ਨ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਜਿੰਨੇ ਵੀ ਹੋਟਲ ਅਤੇ ਘਰ ਕਿਰਾਏ ਤੇ ਦੇਣ ਵਾਲੇ ਮਾਲਕ ਹਨ ਉਹ ਕਿਰਾਏਦਾਰ ਦੀ ਪੂਰੀ ਤਰਾਂ ਨਾਲ ਪੁਲਿਸ ਵੈਰੀਫਿਕੇਸ਼ਨ ਕਰਨਗੇ, ਕੰਪਨੀਆਂ ਨੂੰ ਡਰਾਈਵਰਾਂ ਸਕਿਓਰਟੀ ਲਈ ਰੱਖੇ ਗਏ ਕਰਮਚਾਰੀਆਂ ਦੀ ਵੀ ਜਾਣਕਾਰੀ ਆਪਣੇ ਕੋਲ ਰੱਖਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਸੈਕਟਰ-25 ਨੂੰ ਛੱਡ ਕਿ ਸ਼ਹਿਰ ਵਿੱਚ ਕਿਸੇ ਵੀ ਥਾਂ ਤੇ 5 ਲੋਕਾਂ ਤੋਂ ਵੱਧ ਧਰਨੇ ਪ੍ਰਦਰਸ਼ਨ ਕਰਨ ਤੇ ਰੋਕ ਲਗਾਈ ਗਈ ਹੈ।