Punjab Holiday Update: ਇਸ ਮਈ ਮਹੀਨੇ ਦੀ ਇਹ ਕਾਹਰਿ ਛੁੱਟੀ ਹੋਣ ਵਾਲੀ ਹੈ ਇਸ ਲਈ ਜਿਹੜੇ ਲੋਕ ਕੋਈ ਸਰਕਾਰੀ ਕੰਮ ਕਰਵਾਉਣਾ ਚਾਹੁੰਦੇ ਹਨ ਉਹਨਾਂ ਲਈ ਇਹ ਖਬਰ ਬੇਹੱਦ ਅਹਿਮ ਹੋਣ ਵਾਲੀ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸ਼ੁੱਕਰਵਾਰ, 30 ਮਈ, 2025 ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ। ਸੂਬਾ ਸਰਕਾਰ ਨੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਇਹ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਹੈ। ਇਸ ਦਿਨ, ਰਾਜ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦੱਸ ਦਈਏ ਕਿ 31 ਮਈ ਨੂੰ ਸ਼ਨੀਵਾਰ ਹੋਣ ਕਰਕੇ ਤਕਰੀਬਨ ਸਰਕਾਰੀ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਅਗਲੇ ਦਿਨ ਭਾਵ 1 ਜੂਨ ਨੂੰ ਰਵਿਵਾਰ ਹੈ। ਬੱਚਿਆਂ ਨੂੰ ਵੀ ਸਕੂਲਾਂ ਵਿਚ ਛੁੱਟੀਆਂ 1 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਦੇਖਿਆ ਜਾਵੇ ਤਾਂ 3 ਦਿਨਾਂ ਦਾ ਲੰਬਾ ਵੀਕਐਂਡ ਘੁੰਮਣ ਲਈ ਇਕ ਵਧੀਆ ਮੌਕਾ ਹੋ ਸਕਦਾ ਹੈ।
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼੍ਰੀ ਗੁਰੂ ਅਰਜੁਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ, ਜਿਨ੍ਹਾਂ ਦੀ ਸ਼ਹਾਦਤ ਨੇ ਸਿੱਖ ਭਾਈਚਾਰੇ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨ, ਅਕਾਲ ਪੁਰਖ ਦੀ ਰਜ਼ਾ ਨੂੰ ਸਵੀਕਾਰ ਕਰਨ ਅਤੇ ਸਬਰ, ਸੰਤੋਖ ਅਤੇ ਦ੍ਰਿੜਤਾ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।
ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਜਦੋਂ ਜਹਾਂਗੀਰ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਨਾ ਕਰਵਾ ਸਕਿਆ, ਤਾਂ ਉਸਨੇ 1606 ਈਸਵੀ ਵਿੱਚ ਗੁਰੂ ਸਾਹਿਬ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।