ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਡੀਸੈਂਟ ਐਵਨਿਊ ਦੇ ਬਾਹਰ ਇੱਕ ਧਮਾਕਾ ਹੋਇਆ, ਜਾਣਕਾਰੀ ਅਨੁਸਾਰ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ।
ਹਾਲਾਂਕਿ ਦੱਸ ਦੇਈਏ ਕਿ ਫਿਲਹਾਲ ਧਮਾਕਾ ਕਿਸ ਚੀਜ ਦਾ ਹੋਇਆ ਹੈ ਉਸ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦੇਈਏ ਕਿ ਮੌਕੇ ‘ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਬਰ ਮਿਲੀ ਸੀ ਕਿ ਬਲਾਸਟ ਹੋਇਆ ਹੈ, ਅਤੇ ਧਮਾਕੇ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜਖਮੀ ਹੋਇਆ ਜਿਸ ਨੂੰ ਹਸਪਤਾਲ ਭੇਜ ਦਿੱਤਾ ਗਿਆ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਜਾ ਰਿਹਾ ਕਿ ਬਲਾਸਟ ਕਿਸ ਚੀਜ਼ ਦੇ ਨਾਲ ਹੋਇਆ ਹੈ।