ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਦੱਸ ਦੇਈਏ ਕਿ ਹੁਣ ਜਾਂਚ ਵਿਚ ਇੱਕ ਨਵੀਂ ਏਜੰਸੀ ਸ਼ਾਮਿਲ ਹੋ ਸਕਦੀ ਹੈ ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੀ ਇਸ ਮਾਮਲੇ ਵਿੱਚ ਮਜੀਠੀਆ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸ ਲਈ, NCB ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਹੈ। ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ NDPS ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਹੋਰ ਏਜੰਸੀਆਂ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀਆਂ ਹਨ।
ਦੂਜੇ ਪਾਸੇ, ਬਿਕਰਮ ਸਿੰਘ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇੱਕ ਪੋਸਟ ਪਾਈ ਗਈ। ਇਸ ਵਿੱਚ, ਉਨ੍ਹਾਂ ਦੇ ਵਕੀਲ ਧਰਮਵੀਰ ਸਿੰਘ ਸੋਬਤੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ – DGP ਪੰਜਾਬ, ਵਿਜੀਲੈਂਸ ਮੁਖੀ, ਪੰਜਾਬ ਏਜੀ ਨੂੰ ਮੇਰੀ ਖੁੱਲ੍ਹੀ ਚੁਣੌਤੀ, ਮੇਰੇ ‘ਤੇ ਐਨਡੀਪੀਐਸ ਦੀ ਛੋਟੀ ਤੋਂ ਛੋਟੀ ਧਾਰਾ ਵੀ ਲਾਗੂ ਕਰੋ।