ਚੰਡੀਗੜ੍ਹ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ ਇੱਕ ਬੇਹੱਦ ਅਹਿਮ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਲਈ ਡਰੈੱਸ ਕੋਡ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹੁਕਮ 20 ਜੁਲਾਈ ਤੋਂ ਲਾਗੂ ਹੋਣਗੇ। ਇਸ ਹੁਕਮ ਤਹਿਤ ਪ੍ਰਸ਼ਾਸ਼ਨ ਵੱਲੋਂ ਪੁਰਸ਼ਾਂ ਲਈ ਫੋਰਮਲ ਕੱਪੜੇ ਤੇ ਮਹਿਲਾ ਅਧਿਆਪਕਾਂ ਲਈ ਸਰਵਾਲ ਕਮੀਜ ਦਾ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਦੇ ਸਕੂਲ ਸਿੱਖਿਆ ਡਾਇਰੈਕਟਰ ਹਰਸੁਹਿੰਦਰ ਬਰਾੜ ਨੇ ਸ਼ਹਿਰ ਦੇ ਸਾਰੇ ਅਧਿਆਪਕਾਂ ਲਈ ਡਰੈੱਸ ਕੋਡ 20 ਜੁਲਾਈ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਨੀਤੀ ਦਾ ਉਦੇਸ਼ ਸਾਰੇ ਸਕੂਲਾਂ ਦੇ ਵਾਤਾਵਰਨ ਨੂੰ ਅਨੁਸ਼ਾਸ਼ਿਤ ਬਣਾਉਣਾ ਹੈ।