School Holidays: ਅਗਲਾ ਮਹੀਨਾ ਭਾਵ ਅਗਸਤ ਦਾ ਮਹੀਨਾ ਬੱਚਿਆਂ ਨੂੰ ਭਰਪੂਰ ਖੁਸ਼ੀ ਦੇਣ ਵਾਲਾ ਹੋਵੇਗਾ ਭਾਵ ਛੁੱਟੀਆਂ ਹੀ ਛੁੱਟੀਆਂ ਲੈ ਕੇ ਆ ਰਿਹਾ ਹੈ। ਦੱਸ ਦੇਈਏ ਕਿ ਇਸ ਮਹੀਨੇ ਲੰਬੇ ਵੀਕਐਂਡ (weekend) ਵੀ ਆ ਰਹੇ ਹਨ। ਪੰਜਾਬ ਵਿਚ ਵੀ ਇਸ ਮਹੀਨੇ ਬੱਚਿਆਂ ਦੀਆਂ ਮੌਜਾਂ ਰਹਿਣਗੀਆਂ।
ਕਿਉਂਕਿ ਇਸ ਮਹੀਨੇ ਇਕੱਠੇ ਤਿੰਨ ਦਿਨ ਛੁੱਟੀਆਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਜੋ ਲੋਕ ਕਿਤੇ ਜਾਣ ਬਾਰੇ ਸੋਚ ਰਹੇ ਹਨ, ਉਹ ਆਸਾਨੀ ਨਾਲ ਯੋਜਨਾ ਬਣਾ ਸਕਦੇ ਹਨ। ਪੰਜਾਬ ਸਰਕਾਰ ਦੇ ਕਲੰਡਰ ਮੁਤਾਬਕ 15, 16 ਅਤੇ 17 ਅਗਸਤ ਨੂੰ ਸਰਕਾਰੀ ਛੁੱਟੀ ਰਹੇਗੀ। ਜਾਣਕਾਰੀ ਅਨੁਸਾਰ ਸ਼ੁੱਕਰਵਾਰ, ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।
ਦੱਸ ਦੇਈਏ ਕਿ ਇਸ ਵਾਰ 15 ਅਗਸਤ (ਸ਼ੁੱਕਰਵਾਰ) ਨੂੰ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਹੈ। ਅਗਲੇ ਦਿਨ 16 ਅਗਸਤ (ਸ਼ਨੀਵਾਰ) ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਕਿ ਕਈ ਥਾਵਾਂ ‘ਤੇ ਜਨਤਕ ਛੁੱਟੀ ਹੈ।
ਇਸ ਤੋਂ ਬਾਅਦ 17 ਅਗਸਤ ਨੂੰ ਐਤਵਾਰ ਹੋਣ ਕਰਕੇ ਹਫਤਾਵਾਰੀ ਛੁੱਟੀ ਰਹੇਗੀ। ਇਸ ਤਰ੍ਹਾਂ, ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਤਿੰਨ ਦਿਨ ਬੰਦ ਰਹਿਣਗੇ। ਇਹ ਉਨ੍ਹਾਂ ਲੋਕਾਂ ਲਈ ਇੱਕ ਚੰਗਾ ਮੌਕਾ ਹੈ ਜੋ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹਨ।