MP ਸਤਨਾਮ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜ਼ਕਾਲ ਦੌਰਾਨ ਪਿਛਲੇ 11 ਸਾਲਾਂ ਵਿਚ ਸਾਡਾ ਦੇਸ਼ ਇੱਕ-ਇੱਕ ਦਿਨ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਦੀ ਚੌਥੀ ਆਰਥਿਕ ਸ਼ਕਤੀ ਬਣ ਚੁੱਕਿਆ ਹੈ।
25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। ਕਿਸੇ ’ਤੇ ਨਿਰਭਰ ਹੋਣਾ ਉਹ ਵੀ ਗੁਲਾਮੀ ਤੋਂ ਘੱਟ ਨਹੀਂ ਹੈ।ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਸਾਡੇ 35 ਮਿਲੀਅਨ ਪ੍ਰਵਾਸੀ ਭਾਰਤੀ ਸਾਡੀ ਸਾਫ਼ਟ ਪਾਵਰ ਹਨ।
ਅੱਜ ਮੈਂ ਸਾਡੀ ਸਾਫਟ ਪਾਵਰ ਦਾ ਜਲਵਾ ਦੇਖ ਲਿਆ ਹੈ। ਇਸ ਨੂੰ ਤੁਸੀਂ ਸਖਤ ਮਿਹਨਤ ਕਰ ਕੇ ਕਮਾਇਆ ਹੈ।ਉਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਉਹ ਆਪਣੀ ਜਨਮਭੂਮੀ ਤੋਂ ਹਜ਼ਾਰਾਂ ਮੀਲ ਦੂਰ ਰਹਿਣ ਦੇ ਬਾਵਜੂਦ ਵੀ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਦਿਲਾਂ ਵਿਚ ਜ਼ਿੰਦਾ ਰੱਖ ਰਹੇ ਹਨ ਅਤੇ ਆਪਣੀ ਕਰਮਭੂਮੀ ਵਿਚ ਵੀ ਉਨ੍ਹਾਂ ਇਸ ਨੂੰ ਨਹੀਂ ਵਿਸਾਰਿਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ MP ਸਤਨਾਮ ਸਿੰਘ ਸੰਧੂ ਵੱਲੋਂ ਐਤਵਾਰ ਨੂੰ 79ਵੇਂ ਸੁਤੰਤਰਤਾ ਦਿਵਸ ’ਤੇ ਨਿਊ ਯਾਰਕ ਵਿਚ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਤੇ ਕੌਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ਸਾਂਝੇ ਤੌਰ ’ਤੇ ਕੱਢੀ 43ਵੀਂ ਇੰਡੀਆ-ਡੇ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਇੱਕਠੇ ਹੋਏ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕੀਤਾ।
ਇਹ ਸਮਾਗਮ ਭਾਰਤ ਤੋਂ ਬਾਹਰ ਕਰਵਾਏ ਜਾਂਦੇ ਸਮਾਗਮਾਂ ਵਿਚੋਂ ਇੱਕ ਹੈ। ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ, ਕਾਂਗਰਸ ਸ਼੍ਰੀ ਥਾਣੇਦਾਰ, ਮੇਅਰ ਐਰਿਕ ਐਡਮਸ, ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਚੇਅਰਮੈਨ ਅੰਕੂਰ ਵੈਦਿਆ, ਕੌਂਸਲੇਟ ਜਨਰਲ ਆਫ ਇੰਡੀਆ ਇਨ ਨਿਊਯਾਰਕ ਅੰਬੈਸਡਰ ਬਿਨਾਇਆ ਐੱਸ.ਪ੍ਰਧਾਨ, ਮੈਂਬਰ ਆਫ਼ ਦੀ ਨਿਊ ਯਾਰਕ ਸਟੇਟ ਅਸੈਂਬਲੀ, ਐਡੀਸਨ ਦੇ ਮੇਅਰ ਸੈਮ ਜੋਸ਼ੀ, ਵੈਸਟ ਵਿੰਡਸਰ ਦੇ ਮੇਅਰ ਹੇਮੰਤ ਮਰਾਠੇ, ਡਿਪਟੀ ਕਾਊਂਸਲ ਜਨਰਲ ਆਫ਼ ਇੰਡੀਆ ਇਨ ਨਿਊਯਾਰਕ ਵਿਸ਼ਾਲ ਜਯੋਸ਼ਭਾਈ ਹਰਸ਼, ਚੂਜ਼ ਨਿਊ ਜਰਸੀ ਦੇ ਸੀਈਓ ਅਤੇ ਪ੍ਰਧਾਨ ਵੇਸਲੀ ਮੈਥਿਊਜ਼, ਨਿਊਯਾਰਕ ਬੇਸਡ ਐਂਟਰੇਨਿਊਰ ਅਤੇ ਜੀਓਪਾਲਿਟੀਕਲ ਐਕਸਪਰਟ ਏਆਈ ਮੇਸਨ ਤੇ ਹੋਰ ਕੰਪਨੀਆਂ ਦੇ CEO ਮੌਜੂਦ ਸਨ।
ਇਸ ਮੌਕੇ ਕੌਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ’ਵਿਕਸਿਤ ਭਾਰਤ 2047’ ਥੀਮ ’ਤੇ ਇੱਕ ਝਾਂਕੀ ਵੀ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿਚ ਭਾਰਤ ਦੀ ਸੁਤੰਤਰਤਾ ਸ਼ਤਾਬਦੀ ਤੱਕ ਵਿਕਸਿਤ ਭਾਰਤ ਰਾਸ਼ਟਰ ਬਣਨ ਦੇ ਦਿ੍ਰਸ਼ਟੀਕੋਣ ’ਤੇ ਚਾਨਣਾ ਪਾਇਆ ਗਿਆ। ਇਸ ਪ੍ਰਦਰਸ਼ਨੀ ਵਿਚ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਡਿਜੀਟਲ ਪਰਿਵਰਤਨ ਦੇ ਵਿਕਾਸ ਨੂੰ ਦਰਸਾਇਆ ਗਿਆ। ਪਰੇਡ ਦੇ ਦੌਰਾਨ ਉੱਘੀ ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਵਿਜੈ ਦੇਵਰਕੋਂਡਾ ਨੇ ਗ੍ਰੈਂਡ ਮਾਰਸ਼ਲ ਦੀ ਭੂਮਿਕਾ ਨਿਭਾਈ ਜੋ ਕਿ ਹਰ ਇੱਕ ਦੀ ਆਕਰਸ਼ਣ ਦਾ ਕੇਂਦਰ ਰਹੇ। ਇਹ ਉਤਸਵ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਨਾਇਆ ਗਿਆ ਸੀ, ਜਿਸ ਦੌਰਾਨ ਇਸਕਾਨ ਨਿਊਯਾਰਕ ਵੱਲੋਂ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ।
ਇਸ ਉਪਰੰਤ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂਨੇ ਕਿਹਾ ਕਿ 79ਵੇਂ ਸੁਤੰਤਰਤਾ ਦਿਵਸ ਦਾ ਦਿਨ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦਾ ਹੈ। ਮੈਂਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਜਨਮ ਭੂਮੀ ਤੋਂ ਇਨਾਂ ਦੂਰ ਹੁੰਦਿਆਂ ਹੋੋਇਆਂ ਵੀ ਆਪਣੀ ਕਰਮ ਭੂਮੀ ’ਤੇ ਆਪਣੇ ਦਿਲ ਵਿਚ ਦੇਸ਼ ਦਾ ਜਜ਼ਬਾ ਲੈ ਕੇ ਬੈਠੇ ਹੋਂ।
ਜਦੋਂ ਮੈਂ ਇਥੇ ਪੁੱਜਿਆ ਤਾਂ ਦੇਖਿਆ ਕਿ ਇਥੇ ਤਾਂ ਹਰ ਦਿਲ ਦੇ ਵਿਚ ਤਿਰੰਗਾ, ਹਰ ਘਰ ਤਿਰੰਗਾ, ਹਰ ਗਲੀ ਤਿਰੰਗਾ ਤੇ ਹਰ ਜਗ੍ਹਾ ਤਿਰੰਗਾ ਹੀ ਤਿਰੰਗਾ ਹੈ। ਮੈਂ ਇਸ ਲਈ ਸਭ ਨੂੰ ਦਿਲ ਤੋਂ ਸਲਾਮ ਕਰਦਾ ਹਾਂ। ਇਥੇ ਬਹੁਤ ਹੀ ਖੂਬਸੁਰਤ ਪੇਸ਼ਕਾਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਥੇ ਸਰਦਾਰ ਪਟੇਲ, ਮਹਾਤਮਾ ਗਾਂਧੀ ਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਅਜਿਹੇ ਹੀ ਕਿੰਨੇ ਅਣਗੋਲੇ ਨਾਇਕ ਹਨ, ਜਿਨ੍ਹਾਂ ਦੇ ਨਾਮ ਬਾਰੇ ਅਸੀਂ ਨਹੀਂ ਜਾਣਦੇ ਹਾਂ। ਅੱਜ ਦਾ ਦਿਨ ਉਨ੍ਹਾਂ ਨੂੰ ਦਿਲੋਂ ਪ੍ਰਣਾਮ ਕਰਨ ਦਾ ਹੈ।
MP ਸਤਨਾਮ ਸਿੰਘਸੰਧੂ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਕੱਟੀਆਂ ਹਨ। ਜੇਕਰ ਦੁਨੀਆ ਦੇ ਵਿਚ ਅਜ਼ਾਦੀ ਘੁਲਾਟੀਆਂ ਨੂੰ ਸਜ਼ਾਵਾਂ ਤੇ ਤਸੀਹੇ ਦੇਣ ਦੀ ਗੱਲ ਆਉਂਦੀ ਹੈ ਤਾਂ ਉਸ ਵਿਚ ਕਾਲੇ ਪਾਣੀ ਦੀ ਸਜ਼ਾ ਸਭ ਤੋਂ ਖਤਰਨਾਕ ਸੀ। ਹੱਸ-ਹੱਸ ਕੇ ਜੇਕਰ ਕਿਸੇ ਨੇ ਫਾਹਾ ਆਪਣੇ ਗਲਾਂ ਵਿਚ ਪਾਇਆ ਹੈ ਤਾਂ ਉਹ ਸਾਡੇ ਭਾਰਤੀ ਨੌਜਵਾਨਾਂ ਨੇ ਪਾਇਆ ਹੈ।ਸ਼ਹੀਦ ਭਗਤ ਸਿੰਘ ਜੀ ਦੀ ਉਮਰ 23 ਸਾਲਾਂ ਤੋਂ ਵੀ ਘੱਟ ਦੀ ਸੀ ਜਦੋਂ ਉਨ੍ਹਾਂ ਨੇ ਆਪਣੇ ਦੇਸ਼ ਲਈ ਸ਼ਹਾਦਤ ਦਿੱਤੀ।
ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਣਗਿਣਤ ਅਜਿਹੇ ਸ਼ਹੀਦ ਹਨ।ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਨਾਲ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ।
ਤੁਹਾਡੇ ਕਾਰਨ ਇਹ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿਣੇ ਚਾਹੀਦੇ ਹਨ। ਕਿਉਂਕਿ ਇਸ ਦੇਸ਼ ਦੇ ਨਾਲ ਸਾਡਾ ਪੁਰਾਣਾ ਨਾਤਾ ਹੈ। ਅਜ਼ਾਦੀ ਦਾ ਸੰਘਰਸ਼ ਵੀ ਇਥੋਂ ਸ਼ੁਰੂ ਹੋਇਆ ਹੈ, ਗਦਰ ਪਾਰਟੀ ਵੀ ਇਥੋ ਸ਼ੁਰੂ ਹੋਈ, ਗਦਰੀ ਬਾਬੇ, ਕਾਮਾਗਾਟਾ ਮਾਰੂ ਇਨੀ ਲੰਬੀ ਕਹਾਣੀ ਹੈ ਕਿ ਸਾਡੇ ਦੇਸ਼ ਦਾ ਇਤਿਹਾਸ ਸਿਆਹੀ ਨਾਲ ਨਹੀਂ, ਖ਼ੂਨ ਨਾਲ ਲਿਖਿਆ ਹੈ।ਇੱਕ-ਇੱਕ ਗੱਲ ਯਾਦ ਰੱਖਣ ਵਾਲੀ ਹੈ।
MP ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਮਨਾਂ ਵਿਚ ਕਈ ਵਿਚਾਰ ਚੱਲ ਰਹੇ ਹਨ ਕਿ ਸਾਡਾ ਦੇਸ਼ ਕਦੋਂ ਵਿਕਸਿਤ ਰਾਸ਼ਟਰ ਬਣੇਗਾ। ਜੇਕਰ ਅਸੀਂ ਅੱਜ ਕਿਸੇ ਦੇਸ਼ ਵਿਚ ਡਿਜੀਟਲ ਕ੍ਰਾਂਤੀ ਦੇਖਣੀ ਹੋਵੇ ਤਾਂ ਤੁਸੀਂ ਉਹ ਭਾਰਤ ਵਿਚ ਜਾ ਕੇ ਵੇਖ ਸਕਦੇ ਹੋਂ।ਜੇਕਰ ਅੱਜ ਅਸੀਂ ਸਬਜੀ ਵੀ ਰੇਹੜੀ ਵਾਲੇ ਕੋਲ ਲੈਣ ਜਾ ਰਹੇ ਹੋਂ ਤਾਂ ਉਥੇ ਵੀ ਡਿਜੀਟਲ ਭੁਗਤਾਨ ਹੋ ਰਿਹਾ ਹੈ। ਇਹ ਬਦਲਿਆ ਹੋਇਆ ਭਾਰਤ ਹੈ। ਭਾਰਤ ਸਿਰਫ਼ ਆਪਣੇ ਲਈ ਹੀ ਨਹੀਂ ਸੋਚਦਾ ਹੈ ਬਲਕਿ ਦੁਨੀਆ ਲਈ ਵੀ ਸੋਚਦਾ ਹੈ ਜਦੋਂ ਕੋਰੋਨਾ ਮਹਾਮਾਰੀ ਆਈ ਸੀ ਤਾਂ ਸਿਰਫ਼ ਭਾਰਤ ਹੀ ਸੀ, ਜਿਸ ਨੇ ਦੁਨੀਆ ਵਿਚ ਲੋਕਾਂ ਨੂੰ ਬਚਾਉਣ ਲਈ ਕੋਵਿਡ ਵੈਕਸੀਨ ਦੀ ਸਪਲਾਈ ਕੀਤੀ।
ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਚੇਅਰਮੈਨ ਅੰਕੂਰ ਵੈਦਿਆ ਨੇ ਕਿਹਾ ਕਿ ਇਹ ਪਰੇਡ ਭਾਰਤ ਦੀ ਅਨੇਕਤਾ ਵਿਚ ਏਕਤਾ ਦੀ ਅਗੁਵਾਈ ਕਰਦੀ ਹੈ। ਅੱਜ ਸਾਡੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਇੱਕਠੇ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਸ਼ਾਮਲ ਹੋਏ। ਅਸੀਂ ਇਸ ਆਯੋਜਨ ਨੂੰ ਹੋਰ ਬਿਹਤਰ ਬਣਾਉਣ ਲਈ ਪਿਛਲੇ 43 ਸਾਲਾਂ ਤੋਂ ਪ੍ਰਵਾਸੀ ਭਾਈਚਾਰੇ ਦੁਆਰਾ ਐਫਆਈਏ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਭਰੋਸੇ ਦਾ ਸਮਰਥਨ ਕਰਦੇ ਹਾਂ। ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵਾਲਾ ਹੈ, ਇਸ ਲਈ ਇਹ ਨਿਸ਼ਚਿਤ ਕਰਨਾ ਹਰ ਪ੍ਰਵਾਸੀ ਭਾਰਤੀ ਦੀ ਜਿੰਮੇਂਵਾਰੀ ਹੈ ਕਿ ਦੋਵਾਂ ਦੇਸ਼ਾਂ ਵਿਚਾਰ ਦੂਰੀ ਨੂੰ ਘੱਟ ਕੀਤਾ ਜਾਵੇ।
ਨਵਿਕਾ ਗਰੁੱਪ ਆਫ ਕੰਪਨੀਜ਼ ਦੇ ਚੀਫ ਐਕਜ਼ੀਕਿਊਟਿਵ ਆਫਿਸਰ ਨਵੀਨ ਸ਼ਾਹ ਨੇ ਕਿਹਾ ਕਿ ਮੇਰੇ ਮਨ ਵਿਚ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਮਨਾਉਣ ਦਾ ਵਿਚਾਰ ਆਇਆ ਤੇ ਨਾਲ ਹੀ ਭਾਰਤ ਦਾ ਜਨਮ ਦਿਨ ਮਨਾਉਣ ਦਾ ਵਿਚਾਰ ਵੀ ਆਇਆ। ਅਸੀਂ ਆਪਣੇ ਦੋਸਤਾਂ, ਆਪਣੇ ਪਰਿਵਾਰਕ ਮੈਂਬਰਾਂ ਤੇ ਮਿੱਤਰਾਂ ਦਾ ਜਨਮ ਦਿਨ ਮਨਾਉਂਦੇ ਹਾਂ ਪਰੰਤੂ ਆਪਣੇ ਰਾਸ਼ਟਰ, ਜ਼ੋ ਸਾਡੀ ਮਿੱਟੀ ਹੈ, ਜਿਥੋਂ ਅਸੀਂ ਆਏ ਹਾਂ, ਜਿਥੇ ਸਾਡਾ ਸਰੀਰ ਬਣਿਆ ਹੈ, ਉਸ ਦਾ ਜਨਮ ਦਿਨ ਮਨਾਉਂਦੇ ਕਦੇ ਵੀ ਨਹੀਂ ਵੇਖਿਆ ਹੈ। ਇਸ ਲਈ ਮੇਰੇ ਮਨ ਵਿਚ ਰਾਸ਼ਟਰ ਦਾ ਜਨਮ ਦਿਨ ਮਨਾਉਣ ਦਾ ਵਿਚਾਰ ਆਇਆ ਅਤੇ ਮੈਂਨੂੰ ਮਾਣ ਹੈ ਕਿ ਮੇਰੇ ਵੱਲੋਂ ਇਹ ਪਹਿਲ ਕੀਤੀ ਗਈ ਅਤੇ ਸਾਡੇ ਮਹਿਮਾਨਾਂ ਵੱਲੋਂ ਅਮਰੀਕਾ ਵਿਚ ਇਹ ਅਨੁਭਵ ਕੀਤਾ ਗਿਆ, ਜੋ ਕਿ ਸਭ ਤੋਂ ਸਫ਼ਲ ਆਯੋਜਨ ਸੀ। ਮੈਂਨੂੰ ਉਮੀਦ ਹੈ ਕਿ ਹਰ ਸਾਲ ਅਸੀਂ ਸੁਤੰਤਰਤਾ ਦਿਵਸ ਇਸੇ ਤਰ੍ਹਾਂ ਮਨਾਉਂਦੇ ਰਹਾਂਗੇ ਅਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨੂੰ ਭਵਿੱਖ ਵਿਚ ਮਨਾਉਣ ਲਈ ਸੱਦਾ ਦਿੰਦੇ ਰਹਾਂਗੇ।
ਭਾਰਤੀ ਭਾਈਚਾਰਾ ਅਤੇ ਭਾਰਤ ਸਾਡੀ ਪ੍ਰਾਥਮਿਕਤਾ : ਨਵਿਕਾ ਗਰੁੱਪ ਆਫ਼ ਕੰਪਨੀਜ਼ ਦੀ ਕੈਪੀਟਲ ਮੈਨੇਜਮੈਂਟ ਡਾਇਰੈਕਟਰ ਨੇਹਾ ਭੰਸਾਲੀ
ਨਵਿਕਾ ਗਰੁੱਪ ਆਫ਼ ਕੰਪਨੀਜ਼ ਦੀ ਕੈਪੀਟਲ ਮੈਨੇਜਮੈਂਟ ਡਾਇਰੈਕਟਰ ਨੇਹਾ ਭੰਸਾਲੀ ਨੇ ਸੁਤੰਤਰਤਾ ਦਿਵਸ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਇਹ ਪ੍ਰੋਗਰਾਮ ਇੱਕ ਬਹੁਤ ਹੀ ਚੰਗਾ ਵਿਚਾਰ ਸੀ, ਜ਼ੋ ਸਾਡੀ ਕੰਪਨੀ ਦੇ ਸੀਈਓ ਦੀ ਪਹਿਲ ਕਾਰਨ ਸੰਭਵ ਹੋ ਸਕਿਆ ਹੈ ਜੋ ਸਾਡੇ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ। ਸਾਰਿਆਂ ਨੇ ਇਸ ਲਈ ਸਖਤ ਮਿਹਨਤ ਕੀਤੀ, ਜਿਸ ਦਾ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਹੈ। ਹਾਲਾਂਕਿ ਅਸੀਂ ਇੱਕ ਨਿੱਜੀ ਕੰਪਨੀ ਹਾਂ, ਪਰੰਤੂ ਸਾਡੇ ਲਈ ਭਾਰਤੀ ਭਾਈਚਾਰਾ ਅਤੇ ਭਾਰਤ ਸਾਡੀ ਪ੍ਰਾਥਮਿਕਤਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪ੍ਰਵਾਸੀ ਭਾਈਚਾਰੇ ਲਈ ਹੋਰ ਵੀ ਪ੍ਰੋਗਰਾਮ ਲਿਆਵਾਂਗੇ।
ਅਸੀਂ ਸਾਡੇ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਕਰਦੇ ਹਾਂ ਭੇਟ : ਅਮਰੀਕਨ ਐਸੋਸੀਏਸ਼ਨ ਆਫ਼ ਫਿਜੀਸ਼ੀਅਨਜ਼ ਆਫ਼ ਇੰਡੀਅਨ ਓਰੀਜ਼ਨ ਦੇ ਪ੍ਰਧਾਨ ਰਾਜ ਬਿਆਨੀ
ਅਮਰੀਕਨ ਐਸੋਸੀਏਸ਼ਨ ਆਫ਼ ਫਿਜੀਸ਼ੀਅਨਜ਼ ਆਫ਼ ਇੰਡੀਅਨ ਓਰੀਜ਼ਨ ਦੇ ਪ੍ਰਧਾਨ ਰਾਜ ਬਿਆਨੀ ਨੇ ਕਿਹਾ ਕਿ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ’ਤੇ ਕਰਵਾਏ ਜਾ ਰਹੇ ਸਮਾਗਮ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਤੇ ਖੁਸ਼ੀ ਦੀ ਗੱਲ ਹੈ। ਇਹ ਸਮਾਗਮ ਸਫ਼ਲ ਰਿਹਾ ਤੇ ਕੁੱਲ ਮਿਲਾ ਕੇ ਮਾਹੌਲ ਪੂਰਾ ਉਤਸ਼ਾਹ ਭਰਪੂਰ ਸੀ। ਨਾਲ ਹੀ, ਅਸੀਂ ਸਾਰਿਆਂ ਨੇ ਅਜ਼ਾਦੀ ਘੁਲਾਟੀਆਂ ਦੇ ਪ੍ਰਤੀ ਸ਼ਰਧਾਂਜਲੀ ਭੇਟ ਕਰਦਿਆਂ ਸਨਮਾਨ ਵੀ ਪ੍ਰਗਟ ਕੀਤਾ। ਜਿਵੇਂ ਅਸੀਂ ਸਾਡੇ ਅਤੀਤ ਦਾ ਸਨਮਾਨ ਕਰਦੇ ਹਾਂ, ਵਰਤਮਾਨ ਦਾ ਜਸ਼ਨ ਮਨਾਉਂਦੇ ਹਾਂ ਅਤੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਆਓ ਸਾਰੇ ਮਿਲ ਕੇ ਵੰਦੇ ਮਾਤਰਮ ਅਤੇ ਜੈ ਹਿੰਦ ਕਹੀਏ।
ਭਾਰਤ ਦੀ ਅਜ਼ਾਦੀ ਲਈ ਆਪਣਾ ਬਲਿਦਾਨ ਵਾਲੇ ਸ਼ਹੀਦਾਂ ਨੂੰ ਨਮਨ : ਬਲੂ ਸਕਾਈ ਹਾਸਪੀਟੈਲਿਟੀ ਸੋਲਿਊਸ਼ਨ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਧੂ ਪਾਰਿਕ
79ਵੇਂ ਸੁਤੰਤਰਤਾ ਦਿਵਸ ’ਤੇ ਵਧਾਈ ਦਿੰਦਿਆਂ ਬਲੂ ਸਕਾਈ ਹਾਸਪੀਟੈਲਿਟੀ ਸੋਲਿਊਸ਼ਨ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਧੂ ਪਾਰਿਕ ਨੇ ਕਿਹਾ ਕਿ ਮੈਂ ਉਨ੍ਹਾਂ ਭਾਰਤੀ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ।
ਇਸ ਉਪਰੰਤ ਮੈਸਾਚੂਏਟਸ ਦੇ ਗਵਰਨਰ ਮੌਰਾ ਟੀ. ਹਿੱਲੀ ਨੇ ਅਮਰੀਕਾ ’ਚ 15 ਅਗਸਤ ਨੂੰ ਭਾਰਤ ਦਿਵਸ ਵਜੋਂ ਮਨਾਉਣ ਦੀ ਕੀਤੀ ਗਈ। ਇਸ ਐਲਾਨ ਲਈ ਪ੍ਰਵਾਸੀ ਭਾਰਤੀਆਂ ਨੇ ਗਵਰਨਰ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਗਿਆ।