ਵੀਰਵਾਰ, ਅਗਸਤ 21, 2025 11:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਵਿਸ਼ਵ ਉਦਮੀ ਦਿਵਸ ’ਤੇ ਕਰਵਾਇਆ ਦੋ ਰੋਜ਼ਾ ’ਜੀਰੋ ਟੂ ਵਨ’ ਸਟਾਰਟਅੱਪ ਹੈਕਾਥਾਨ

ਚੰਡੀਗੜ੍ਹ ਯੂਨੀਵਰਸਿਟੀ ਦੇ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ (ਸੀਯੂ-ਆਈਡੀਸੀ) ਨੇ ਆਪਣੇ ਟੈਕਨਾਲੋਜੀ ਬਿਜ਼ਨਸ ਇੰਕਿਊਬੇਟਰ

by Pro Punjab Tv
ਅਗਸਤ 21, 2025
in Featured News, ਸਿੱਖਿਆ
0

ਚੰਡੀਗੜ੍ਹ ਯੂਨੀਵਰਸਿਟੀ ਦੇ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ (ਸੀਯੂ-ਆਈਡੀਸੀ) ਨੇ ਆਪਣੇ ਟੈਕਨਾਲੋਜੀ ਬਿਜ਼ਨਸ ਇੰਕਿਊਬੇਟਰ (ਸੀਯੂ-ਟੀਬੀਆਈ) ਦੇ ਸਹਿਯੋਗ ਨਾਲ ਵਿਸ਼ਵ ਉੱਦਮੀ ਦਿਵਸ ’ਤੇ ਦੋ ਦਿਨਾ ’ਜ਼ੀਰੋ-ਟੂ-ਵਨ’ ਕੌਮੀ ਪੱਧਰੀ 24 ਘੰਟੇ ਐੱਮਵੀਪੀ ਬਿਲਡਿੰਗ ਹੈਕਾਥਾਨ ਦਾ ਆਯੋਜਨ ਕੀਤਾ,ਜਿਸ ਦਾ ਮੁੱਖ ਉਦੇਸ਼ ਨੌਜਵਾਨ ਖੋਜਕਾਰਾਂ ਨੂੰ ਉੱਦਮੀ ਹੁਨਰ ਨਾਲ ਸਮਰੱਥ ਬਣਾਉਣਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਸਲ ਦੁਨੀਆ ਦੇ ਸਟਾਰਟਅੱਪ ਵਿਚ ਬਦਲਣਾ ਸੀ।

ਇਸ ਦੌਰਾਨ 15 ਸੂਬਿਆਂ ਦੀਆਂ ਮੋਹਰੀ ਯੂਨੀਵਰਸਿਟੀ ਦੀਆਂ 1300 ਤੋਂ ਵੱਧ ਟੀਮਾਂ ਅਤੇ 5200 ਨੌਜਵਾਨ ਇਨੋਵੇਟਰਾਂ ਨੇ ਨਾਮ ਦਰਜ ਕਰਵਾਇਆ ਸੀ। ਇਹ ਸਮਾਗਮ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਅਗੁਵਾਈ ਵਾਲੇ ਹੈਕਾਥਾਨਾਂ ਵਿਚੋਂ ਬਣ ਕੇ ਉੱਭਰਿਆ ਹੈ। ਇਹ ਹੈਕਾਥਾਨ ਭਾਗੀਦਾਰਾਂ ਨੂੰ 6 ਮਿਲੀਅਨ ਦੀ ਇਨਾਮੀ ਰਾਸ਼ੀ ਅਤੇ ਕੈਂਪਸ ਟੈਂਕ ਲਈ ਸਿੱਧੀ ਐਂਟਰੀ ਦੀ ਪੇਸ਼ਕਸ਼ ਕਰਦਾ ਹੈ।

ਇਹ ’ਜ਼ੀਰੋ-ਟੂ-ਵਨ’ ਹੈਕਾਥਾਨ ’ਸਵੇਰੇ ਇੱਕ ਵਿਚਾਰ, ਰਾਤ ਤੱਕ ਇੱਕ ਸਟਾਰਟਅੱਪ’ ਵਿਸ਼ੇ ’ਤੇ ਅਧਾਰਿਤ ਸੀ, ਜੋ ਤੇਜ਼ ਰਫ਼ਤਾਰ ਇਨੋਵੇਸ਼ਨ ਨੂੰ ਗਤੀ ਦੇਣ ਲਈ ਕੰਮ ਕਰਦਾ ਹੈ। ਇਸਨੇ ਉੱਭਰਦੇ ਉਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਮਾਰਕਿਟ ਲਈ ਤਿਆਰ ਘੱਟੋ-ਘੱਟ ਸੰਭਵ ਉਤਪਾਦਾਂ (ਐੱਮਵੀਪੀਐੱਸ) ਵਿਚ ਬਦਲਣ ਲਈ ਇੱਕ ਮੰਚ ਪ੍ਰਦਾਨ ਕੀਤਾ। ਕੁੱਲ 1300 ਤੋਂ ਵੱਧ ਟੀਮਾਂ ਨੇ ਨਾਮ ਦਰਜ਼ ਕਰਵਾਇਆ ਇਨ੍ਹਾਂ ਵਿਚੋਂ 100 ਟੀਮਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿਚ 400 ਨੌਜਵਾਨ ਇਨੋਵੇਟਰ ਸ਼ਾਮਲ ਸਨ, ਜਿਨ੍ਹਾਂ ਨੇ 24 ਘੰਟਿਆਂ ਅੰਦਰ ਆਪਣੇ ਸਟਾਰਟਅੱਪ ਤਿਆਰ ਕੀਤੇ, ਇਨ੍ਹਾਂ ਵਿਚੋਂ ਟਾਪ ਦੀਆਂ 10 ਟੀਮਾਂ ਦੀ ਫ਼ਾਈਨਲ ਮੁਕਾਬਲਿਆਂ ਲਈ ਚੋਣ ਕੀਤੀ ਗਈ।

ਡਾ. ਅਖਿਲੇਸ਼ ਦਾਸ ਗੁਪਤਾ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼ (ਏਡੀਜੀਆਈਪੀਐੱਸ), ਨਵੀਂ ਦਿੱਲੀ ਦੇ ਚਾਰ ਵਿਦਿਆਰਥੀਆਂ ਦੀ ਟੀਮ ਲੇਜ਼ੀ ਜੀਨੀਅਸ, ਆਪਣੇ ਹੈਲਥਟੈਕ ਸਟਾਰਟਅੱਪ ਲਈ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਨੇ ਇੱਕ ਫਿਜ਼ੀਓਥੈਰੇਪੀ ਮਾਡਲ ਵਿਕਸਤ ਕੀਤਾ ਹੈ ਜੋ ਕਿ ਪਿੱਠ ਅਤੇ ਗਰਦਨ ਦੇ ਦਰਦ ਵਾਲੇ ਮਰੀਜ਼ਾਂ ਲਈ ਅਸਾਨੀ ਨਾਲ ਉਪਲਬਧ ਰਹੇਗੀ।

ਸਟਾਰਟਅੱਪ ਮੁਕਾਬਲਿਆਂ ਵਿਚ ਦੂਜੇ ਸਥਾਨ ’ਤੇ ਆਈ ਚੰਡੀਗੜ੍ਹ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਟੀਮ ਜੂਡੋਜ਼ ਨੇ ਇੱਕ ਕਿਫਾਇਤੀ ਸਮਾਰਟਬੋਰਡ ਬਣਾਉਣ ਲਈ ਇੱਕ ਟੈਕ ਸਟਾਰਟਅੱਪ ਵਿਕਸਿਤ ਕੀਤਾ ਹੈ, ਜੋ ਕਿ ਲੇਜ਼ਰ ਨਾਲ ਕੰਮ ਕਰਦਾ ਹੈ।

ਮਹਾਰਾਸ਼ਟਰ ਦੇ ਸੇਂਟ ਜੌਂਸ ਕਾਲਜ ਆਫ ਇੰਜਨੀਅਰਿੰਗ ਐਂਡ ਮੈਨੇਜਮੈਂਟ (ਐੱਸਜੇਸੀਈਐੱਮ) ਦੇ ਚਾਰ ਵਿਦਿਆਰਥੀਆਂ ਦੀ ਟੀਮ ਇਨਵੇਡਰਸ, ਜੋ ਕਿ ਤੀਜੇ ਸਥਾਨ ’ਤੇ ਰਹੀ।ਉਸ ਨੇ ਫਿਨਟੇਕ ਸਟਾਰਟਅੱਪ ਵਿਕਸਿਤ ਕੀਤਾ ਹੈ, ਜੋ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਬੈਂਕਾਂ ਤੋਂ ਪੈਸੇ ਉਧਾਰ ਨਹੀਂ ਲੈ ਸਕਦੇ ਹਨ, ਉਹ ਡਿਜੀਟਲ ਵੈਲੇਟ ਦਾ ਹਿੱਸਾ ਬਣ ਕੇ ਮਹੀਨਾਵਾਰ ਅਧਾਰ ’ਤੇ ਕਰਜ਼ਾ ਲੈ ਸਕਦੇ ਹਨ। ਗਿੱਟਹਬ ਦੁਆਰਾ ਸਿਨਟੈਕਸ ਸਿੰਡੀਕੇਟ ਨੂੰ 100 ਅਮਰੀਕੀ ਡਾਲਰ ਦਾ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ।

ਹੈਕਾਥਾਨ ਦੌਰਾਨ ਉੱਦਮੀਆਂ ਤੇ ਸਟਾਰਟਅੱਪ ਦੀ ਦੁਨੀਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸੰਭਾਵਿਤ ਉੱਦਮਾਂ ਬਾਰੇ ਜਾਣਕਾਰੀ ਦਿੱਤੀ।ਇਨ੍ਹਾਂ ਵਿਚ ਟੀਆਈਈ ਇੰਡੀਆ ਏਂਜਲਸ ਦੇ ਮਹਾਵੀਰ ਪ੍ਰਤਾਪ ਸ਼ਰਮਾ, ਏਆਈ ਸੇਂਸੀ ਦੇ ਸਹਿ-ਸੰਸਥਾਪਕ ਮੋਹਿਤ ਦੂਆ, ਟੈਕਇਸਟ ਦੇ ਫਾਊਂਡਰ ਪਿਊਸ਼ ਗਰਗ, ਗੂਗਲ ਕਲਾਉਡ ਦੇ ਫੈਸੀਲੀਟੇਟਰ ਪਿਊਸ਼ ਸ਼ਰਮਾ, ਐੱਸਡੀਈ ਮਾਈਕ੍ਰੋਸਾਫ਼ਟ ਦੇ ਸੰਤੋਸ਼ ਕੁਮਾਰ ਮਿਸ਼ਰਾ, ਦੇਵਨਡੇਜ਼ ਦੇ ਸੀਈਓ ਉਦੈ ਸ਼ਰਮਾ, ਡਿਵੈਲਪਰ ਗਰੁੱਪਸ ਗੂਗਲ ਦੇ ਸਿਮਰਪ੍ਰੀਤ ਸਿੰਘ ਅਤੇ ਕੈਂਪਸ ਐਕਸਪਰਟ ਗਿੱਟਹਬ ਦੇ ਵਿਕਾਸ ਕੁਮਾਰ ਯਾਦਵ ਸ਼ਾਮਲ ਸਨ।ਇਸ ਮੌਕੇ ਹੋਰ ਪਤਵੰਤਿਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ.(ਡਾ.) ਆਰਐੱਸ ਬਾਵਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਮਨਪ੍ਰੀਤ ਸਿੰਘ ਮੰਨਾ ਤੇ ਹੋਰ ਮੌਜੂਦ ਸਨ।

ਹੈਕਾਥਾਨ ਵਿਚ ਪ੍ਰਮੁੱਖ ਅਕਾਦਮਿਕ ਅਦਾਰੇ ਐਮਿਟੀ ਯੂਨੀਵਰਸਿਟੀ, ਜੀਐੱਲਏ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਲਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ, ਐੱਮਆਈਟੀ ਏਡੀਟੀ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ, ਐੱਲਪੀਯੂ, ਯੂਪੀਈਐੱਸ, ਐਸਆਰਐੱਮਆਈਐੱਸਟੀ, ਦਿੱਲੀ ਟੈਕਨੀਕਲ ਕੈਂਪਸ, ਆਈਆਈਟੀ ਸੋਨੀਪਤ, ਵੀਐੱਨਆਈਟੀ, ਐੱਨਆਈਈਟੀ, ਗੀਤਾ ਯੂਨੀਵਰਸਿਟੀ, ਐੱਚਪੀਟੀਯੂ, ਜੀਈਸੀ ਗਾਂਧੀਨਗਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਹੋਰ ਉੱਭਰਦੇ ਅਕਾਦਮਿਕ ਅਦਾਰਿਆਂ ਨੇ ਭਾਗ ਲਿਆ।ਭਾਗੀਦਾਰਾਂ ਵਿਚ ਗੁਜਰਾਤ, ਮਹਾਰਾਸ਼ਟਰ, ਦਿੱਲੀ-ਐੱਨਸੀਆਰ, ਉਡੀਸ਼ਾ, ਤਾਮਿਲਨਾਡੂ, ਕਰਨਾਟਕ, ਪੰਜਾਬ, ਮੁੰਬਈ, ਪੂਣੇ, ਅਹਿਮਦਾਬਾਦ, ਜੋਧਪੁਰ, ਵਾਰੰਗਲ, ਲੁਧਿਆਣਾ, ਅੰਮਿ੍ਰਤਸਰ, ਪਾਣੀਪਤ, ਗੁਰੂਗ੍ਰਾਮ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਤੇ ਸ਼ਹਿਰਾਂ ਤੋਂ ਆਏ ਸਨ। ਜਿਥੇ ਦੇਸ਼ ਭਰ ਦੇ ਨੌਜਵਾਨ ਇਨੋਵੇਟਰਾਂ ਨੂੰ ਤੇਜ਼ ਪ੍ਰੋਟੋਟਾਈਪਿੰਗ ਹੁਨਰ, ਮਾਰਕੀਟ ਵੈਲੀਡੇਸ਼ਨ, ਮੈਂਟਰਸ਼ਿਪ ਨੈੱਟਵਰਕ ਬਣਾਉਣ ਅਤੇ ਉਦਯੋਗਿਕ ਸਬੰਧਾਂ ਦਾ ਅਨੁਭਵ ਮਿਲਿਆ, ਉਥੇ ਹੀ ਵਿਦਿਆਰਥੀਆਂ ਦਾ ਮੁਲਾਂਕਣ ਉਨ੍ਹਾ ਦੇ ਵਿਚਾਰਾਂ ਦੀ ਰਚਨਾਤਮਕਾ, ਤਕਨੀਕੀ ਸੰਭਾਵਨਾਵਾਂ ਅਤੇ ਮਾਰਕਿਟ ਦੀ ਤਿਆਰੀ ਦੇ ਅਧਾਰ ’ਤੇ ਕੀਤਾ ਗਿਆ।

ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ’ਜ਼ੀਰੋ ਟੂ ਵਨ’ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਯੋਜਿਤ ਆਪਣੀ ਕਿਸਮ ਦਾ ਪਹਿਲਾ ਐਮਵੀਪੀ ਬਿਲਡਿੰਗ ਹੈਕਾਥਾਨ ਹੈ, ਜਿਸਦਾ ਉਦੇਸ਼ ਵਿਚਾਰਾਂ ਨੂੰ ਉੱਦਮ ਵਿੱਚ ਬਦਲਣਾ ਹੈ। ਇਸਨੇ ਵਿਦਿਆਰਥੀਆਂ, ਸਟਾਰਟ-ਅੱਪਸ ਅਤੇ ਤਕਨੀਕੀ ਉਤਸ਼ਾਹੀਆਂ ਨੂੰ ਉਦਯੋਗ ਦੇ ਮਾਹਿਰਾਂ ਦੀ ਨਿਗਰਾਨੀ ਹੇਠ ਪ੍ਰਭਾਵਸ਼ਾਲੀ ਸਟਾਰਟ-ਅੱਪ ਹੱਲ ਤਿਆਰ ਕਰਨ, ਨਵੀਨਤਾ ਲਿਆਉਣ, ਬਣਾਉਣ ਅਤੇ ਪੇਸ਼ ਕਰਨ ਲਈ ਇਕੱਠਾ ਕੀਤਾ ਹੈ। ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਉੱਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਸਫਲ ਉੱਦਮਾਂ ਵਿੱਚ ਬਦਲਣ ਲਈ ਲੋੜੀਂਦੀ ਫੰਡਿੰਗ ਅਤੇ ਮਾਹਰ ਮਾਰਗਦਰਸ਼ਨ ਮਿਲਦਾ ਹੈ, ਜਿਸ ਨਾਲ ਭਾਰਤ ਦਾ ਸਟਾਰਟ-ਅੱਪ ਈਕੋਸਿਸਟਮ ਜਲਦੀ ਹੀ ਦੁਨੀਆ ਵਿੱਚ ਨੰਬਰ ਇੱਕ ਬਣ ਜਾਵੇਗਾ। ’ਜ਼ੀਰੋ ਟੂ ਵਨ’ ਦੀ ਮੇਜ਼ਬਾਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਇੱਕ ਰਾਸ਼ਟਰੀ ਇਨੋਵੇਸ਼ਨ ਸੰਚਾਲਕ ਵਜੋਂ ਸਥਾਪਿਤ ਕੀਤਾ ਹੈ, ਜਿਸ ਨੇ ਪਹਿਲਾਂ ਹੀ 200 ਤੋਂ ਵੱਧ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਜੋ ਰੋਜ਼ਗਾਰ ਪੈਦਾ ਕਰਨ ਵਾਲਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।

ਚੰਡੀਗੜ੍ਹ ਯੂਨੀਵਰਸਿਟੀ – ਟੈਕਨਾਲੋਜੀ ਬਿਜ਼ਨਸ ਇੰਕਿਊਬੇਟਰ (ਸੀਯੂ-ਟੀਬੀਆਈ) ਦੀ ਡਾਇਰੈਕਟਰ ਅਰਚਿਤਾ ਨੰਦੀ ਨੇ ਕਿਹਾ ਕਿ ਤਿੰਨ ਜੇਤੂ ਸਟਾਰਟਅੱਪਸ ਨੂੰ ਦੇਸ਼ ਦੀ ਪਹਿਲੀ ਯੂਨੀਵਰਸਿਟੀ-ਅਗਵਾਈ ਵਾਲੇ ਸਟਾਰਟਅੱਪ ਚੈਲੇਂਜ ’ਕੈਂਪਸ ਟੈਂਕ’ ਵਿੱਚ ਸਿੱਧੀ ਐਂਟਰੀ ਮਿਲੀ ਹੈ, ਜਿੱਥੇ ਉਨ੍ਹਾਂ ਨੂੰ 6 ਮਿਲੀਅਨ ਡਾਲਰ ਦੇ ਇਨਾਮ ਪੂਲ ਲਈ ਮੁਕਾਬਲਾ ਕਰਨ ਵਾਲੀਆਂ ਚੋਟੀ ਦੀਆਂ 300 ਟੀਮਾਂ ਤੱਕ ਸਿੱਧੀ ਪਹੁੰਚ ਮਿਲੇਗੀ। ਚੁਣੀਆਂ ਗਈਆਂ ਚੋਟੀ ਦੀਆਂ 10 ਟੀਮਾਂ ਨੂੰ ਅਗਲੇ 4 ਮਹੀਨਿਆਂ ਲਈ ਸਭ ਤੋਂ ਚੰਗੇ ਮਾਹੌਲ ਵਿੱਚ ਇੱਕ ਐੱਮਵੀਪੀ ਜਾਰੀ ਕਰਨ ਲਈ ਸਹਾਇਤਾ ਦਿੱਤੀ ਜਾਵੇਗੀ, ਜਿਸ ਵਿੱਚ ਚੋਟੀ ਦੀਆਂ 20 ਟੀਮਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੰਕਿਊਬੇਸ਼ਨ ਅਤੇ ਮਾਰਕੀਟ ਲਾਂਚ ਦਾ ਸਮਰਥਨ ਵੀ ਸ਼ਾਮਲ ਹੈ।

ਇਨ੍ਹਾਂ ਸਟਾਰਟਅੱਪ ਟੀਮਾਂ ਨੂੰ ਉਦਯੋਗਾਂ ਦੇ ਮਾਹਿਰਾਂ ਦੁਆਰਾ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੈਂਪਸ ਟੈਂਕ ਦੇ ਡੈਮੋ ਡੇਅ ਵਿੱਚ ਸਿੱਧੀ ਐਂਟਰੀ ਮਿਲੇਗੀ।“
ਨੰਦੀ ਨੇ ਅੱਗੇ ਕਿਹਾ ਕਿ ਇਹ ਹੈਕਾਥਾਨ ਅਕਾਦਮਿਕ ਸਿੱਖਿਆ ਅਤੇ ਅਸਲ-ਸੰਸਾਰ ਉੱਦਮਤਾ ਵਿਚਕਾਰਲੇ ਪਾੜੇ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੇ ਵਿਚਾਰ-ਵਟਾਂਦਰੇ, ਬਣਾਉਣ, ਡੀਬੱਗਿੰਗ ਅਤੇ ਅੰਤਿਮ ਪਿਚਿੰਗ ’ਤੇ ਧਿਆਨ ਕੇਂਦਰਿਤ ਕਰਦਿਆਂ, ਭਾਰਤ ਦੀ ਅਗਲੀ ਪੀੜ੍ਹੀ ਦੇ ਸਟਾਰਟਅੱਪਸ ਲਈ ਇੱਕ ਲਾਂਚਪੈਡ ਬਣਾਇਆ, ਜਦੋਂ ਕਿ ਉਨ੍ਹਾਂ ਤਜਰਬੇਕਾਰ ਉੱਦਮੀਆਂ ਦੀਆਂ ਸਫਲਤਾਵਾਂ ਦਾ ਵੀ ਜਸ਼ਨ ਮਨਾਇਆ ਜੋ ਪਹਿਲਾਂ ਹੀ ਆਪਣੀ ਪਛਾਣ ਬਣਾ ਚੁੱਕੇ ਹਨ। ਚੋਟੀ ਦੀਆਂ ਟੀਮਾਂ ਨੂੰ ਸੀਯੂ ਦੇ ਟੈਕਨਾਲੋਜੀ ਬਿਜ਼ਨਸ ਇੰਕਿਊਬੇਟਰ (ਸੀਯੂ-ਟੀਬੀਆਈ) ਬੁਨਿਆਦੀ ਢਾਂਚੇ ਨਾਲ ਜੁੜਨ ਦਾ ਮੌਕਾ ਵੀ ਮਿਲੇਗਾ, ਜਿਸ ਨਾਲ ਉਹ ਭਾਰਤ ਦੇ ਵਧ ਰਹੇ ਸਟਾਰਟਅੱਪ ਈਕੋਸਿਸਟਮ ਦਾ ਹਿੱਸਾ ਬਣ ਸਕਣਗੇ।

ਭਾਰਤ ਨਵੇਂ ਵਿਸ਼ਵਾਸ ਨਾਲ ਰਿਹਾ ਉੱਭਰ, ਵਿਸ਼ਵ ਗੁਰੂ ਬਣਨ ਦੀ ਦਿਸ਼ਾ ਵਿਚ ਵੱਧ ਰਿਹਾ ਅੱਗੇ : ਟਾਇਨੋਰ ਆਰਥੋਟਿਕਸ ਇੰਡੀਆ ਅਤੇ ਵਾਈਸ ਚੇਅਰਮੈਨ ਸੀਆਈਆਈ ਪੁਸ਼ਪਿੰਦਰ ਜੀਤ ਸਿੰਘ

ਟਾਇਨੋਰ ਆਰਥੋਟਿਕਸ ਇੰਡੀਆ ਅਤੇ ਸੀਆਈਆਈ ਦੇ ਵਾਈਸ ਚੇਅਰਮੈਨ ਪੁਸ਼ਪਿੰਦਰ ਜੀਤ ਸਿੰਘ ਨੇ ਕਿਹਾ ਕਿ ਅਸੀਂ ਕੇਂਦਰ ਵਿੱਚ ਇੱਕ ਮਜ਼ਬੂਤ ਅਤੇ ਦੂਰਦਰਸ਼ੀ ਲੀਡਰਸ਼ਿਪ ਦੇ ਤਹਿਤ ਅਸਾਧਾਰਨ ਸਮੇਂ ਵਿੱਚ ਰਹਿ ਰਹੇ ਹਾਂ। ਹਰ ਖੇਤਰ ਨੂੰ ਮੁੜ ਆਕਾਰ ਦੇਣ ਵਾਲੇ ਸੁਧਾਰਾਂ ਦੇ ਨਾਲ, ਭਾਰਤ ਨਵੇਂ ਵਿਸ਼ਵਾਸ ਨਾਲ ਉੱਭਰ ਰਿਹਾ ਹੈ ਅਤੇ ਵਿਸ਼ਵ ਗੁਰੂ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਉੱਦਮਤਾ ਦੀ ਦੁਨੀਆ ਵਿੱਚ ਆਉਣ ਦਾ ਇਸ ਤੋਂ ਵਧੀਆ ਸਮਾਂ ਪਹਿਲਾਂ ਕਦੇ ਨਹੀਂ ਆਇਆ ਹੈ।
ਜ਼ੀਰੋ ਟੂ ਵਨ – 24 ਘੰਟੇ ਦਾ ਸਟਾਰਟਅੱਪ ਚੈਲੇਂਜ’ ਵਿਦਿਆਰਥੀਆਂ ਨੂੰ ਐਂਟਰਪ੍ਰੇਨਿਊਰ ਬਣਨ ਲਈ ਕਰੇਗਾ ਉਤਸ਼ਾਹਿਤ : ਸੰਤੋਸ਼ ਕੁਮਾਰ ਮਿਸ਼ਰਾ

ਮਾਈਕ੍ਰੋਸਾਫਟ ਦੇ ਐੱਸਡੀਈ (ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ) ਅਤੇ ਇੰਟਰਵਿਊਕੈਫੇ ਦੇ ਫਾਊਂਡਰ ਸੰਤੋਸ਼ ਕੁਮਾਰ ਮਿਸ਼ਰਾ ਨੇ ਕਿਹਾ ਕਿ ਇੱਕ ਸਟਾਰਟਅੱਪ ਸਿਰਫ਼ ਇੱਕ ਉਤਪਾਦ ਬਣਾਉਣ ਬਾਰੇ ਨਹੀਂ ਹੈ, ਸਗੋਂ ਇਸਦੇ ਆਲੇ-ਦੁਆਲੇ ਦੀ ਮਾਰਕੀਟਿੰਗ, ਵਿਕਰੀ ਅਤੇ ਹੋਰ ਸਾਰੀਆਂ ਚੀਜ਼ਾਂ ਬਾਰੇ ਵੀ ਹੈ। ਚੰਡੀਗੜ੍ਹ ਯੂਨੀਵਰਸਿਟੀ ਉਤਪਾਦ ਦੇ ਵਿਕਾਸ ਤੋਂ ਲੈ ਕੇ ਮਾਰਕੀਟਿੰਗ ਅਤੇ ਵਿਕਰੀ ਤੱਕ ਹਰ ਚੀਜ਼ ਵਿੱਚ ਵਿਦਿਆਰਥੀਆਂ ਦਾ ਸਮਰਥਨ ਕਰ ਰਹੀ ਹੈ ਅਤੇ ਇੱਥੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਸੱਭਿਆਚਾਰ ਹੈ। ਮੇਰਾ ਮੰਨਣਾ ਹੈ ਕਿ ਇਹ ਸੋਚ ਇੱਕ ਵੱਡਾ ਬਦਲਾਅ ਹੈ ਅਤੇ ਇਸ ਯੁੱਗ ਵਿੱਚ ਨੌਕਰੀ ਲੱਭਣ ਵਾਲੇ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਦੀ ਮਾਨਸਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਇੱਕ ਸਟਾਰਟਅੱਪ ਬਣਾਉਣ ਲਈ ਵਿੱਚ ਲੀਡਰਸ਼ਿਪ ਦੇ ਹੁਨਰ ਵੀ ਵਿਕਸਿਤ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਯੂਨੀਵਰਸਿਟੀ ਦੀ ਕੈਂਪਸ ਟੈਂਕ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਮਿਸ਼ਰਾ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਪਹਿਲ ਹੈ ਕਿਉਂਕਿ ਇਹ ਉਨ੍ਹਾਂ ਵਿਦਿਆਰਥੀਆਂ ਨੂੰ ਮੌਕਾ ਦੇਵੇਗੀ ਜੋ ਭਾਰਤ ਵਿੱਚ ਪੜ੍ਹਾਈ ਨਹੀਂ ਕਰ ਰਹੇ ਹਨ। ਵਿਦਿਆਰਥੀ ਭਾਰਤ ਦੇ ਸਟਾਰਟਅੱਪ ਈਕੋ-ਸਿਸਟਮ ਦੇ ਥੰਮ੍ਹ ਹਨ। ਇਸ ਲਈ, ਸਰਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਇੱਕ ਸਹਾਇਕ ਵਾਤਾਵਰਣ ਪ੍ਰਦਾਨ ਕਰ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ। ਸਾਰੇ ਵਿਦਿਆਰਥੀਆਂ ਨੂੰ ਸਿਰਫ ਚੰਗੇ ਨੰਬਰਾਂ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ, ਸਗੋਂ ਆਪਣੇ ਜਨੂੰਨ ਨੂੰ ਵੀ ਲੱਭਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਆਪਣੀ ਸਾਰੀ ਊਰਜਾ ਕਿਸੇ ਚੀਜ਼ ਵਿੱਚ ਲਗਾਉਣ ਅਤੇ ਇੱਕ ਅਰਥਪੂਰਨ ਜੀਵਨ ਜਿਊਣ ਵਿੱਚ ਮਦਦ ਕਰਦਾ ਹੈ।

ਗੂਗਲ ਡਿਵੈਲਪਰ ਗਰੁੱਪਸ ਦੇ ਕਮਿਊਨਿਟੀ ਆਰਗੇਨਾਈਜ਼ਰ ਸਿਮਰਪ੍ਰੀਤ ਸਿੰਘ ਨੇ ਕਿਹਾ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਇਨ-ਹਾਊਸ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਹਨ। ਆਮ ਤੌਰ ’ਤੇ ਵਿਦਿਆਰਥੀਆਂ ਕੋਲ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਫੰਡ ਨਹੀਂ ਹੁੰਦੇ। ਇਸ ਲਈ ’ਜ਼ੀਰੋ ਟੂ ਵਨ – 24-ਘੰਟੇ ਦਾ ਸਟਾਰਟਅੱਪ ਚੈਲੇਂਜ 2025’ ਵਿਦਿਆਰਥੀਆਂ ਲਈ ਕਲਾਸਰੂਮ ਦੇ ਗਿਆਨ ਨੂੰ ਉੱਦਮੀ ਕਾਰਵਾਈ ਵਿੱਚ ਬਦਲਣ ਲਈ ਇੱਕ ਵਧੀਆ ਪਹਿਲ ਹੈ। ਕਿਉਂਕਿ ਇਸ ਹੈਕਾਥਾਨ ਦੇ ਜੇਤੂਆਂ ਨੂੰ ’ਕੈਂਪਸ ਟੈਂਕ’ ਵਿੱਚ ਐਂਟਰੀ ਮਿਲੇਗੀ, ਜਿਸਨੇ 6 ਮਿਲੀਅਨ ਡਾਲਰ ਦੀ ਫੰਡਿੰਗ ਵੀ ਮਿਲੇਗੀ, ਅਜਿਹੀ ਫੰਡਿੰਗ ਉਨ੍ਹਾਂ ਨੂੰ ਆਪਣਾ ਸਟਾਰਟਅੱਪ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਮੇਰਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਇਨ-ਹਾਊਸ ਪਲੇਟਫਾਰਮ ਪ੍ਰਦਾਨ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਵਿਦਿਆਰਥੀਆਂ ਨੂੰ ਯਕੀਨੀ ਤੌਰ ’ਤੇ ਆਪਣੇ ਵਿਚਾਰਾਂ ਨੂੰ ਹਕੀਕਤ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਮੈਂ ਭਾਰਤ ਵਿੱਚ ਇੱਕ ਸਟਾਰਟਅੱਪ ਸੱਭਿਆਚਾਰ ਦਾ ਵਿਕਾਸ ਦੇਖਿਆ ਹੈ। ਇਹ ਬਹੁਤ ਵਧੀਆ ਹੋਵੇਗਾ ਜੇਕਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਸਟਾਰਟਅੱਪ ਬਣਾਉਣ ਅਤੇ ਭਾਰਤ ਦਾ ਨਾਂ ਰੋਸ਼ਨ ਕਰਨ।

ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ’ਚ ਹੈਕਾਥਾਨਾਂ ਰਾਹੀਂ ਸਟਾਰਟਅੱਪ ਤਿਆਰ ਕਰਨ ਲਈ ਕਰ ਰਹੀ ਉਤਸ਼ਾਹਿਤ : ਉਦੈ ਸ਼ਰਮਾ, ਫਾਊਂਡਰ ਅਤੇ ਸੀਈਓ,ਦੇਵਨਡੇਜ਼
ਜ਼ੀਰੋ ਟੂ ਵਨ – 24 ਘੰਟੇ ਦੇ ਸਟਾਰਟਅੱਪ ਚੈਲੇਂਜ ਦੀ ਸ਼ਲਾਘਾ ਕਰਦੇ ਹੋਏ ਉਦੈ ਸ਼ਰਮਾ, ਮਲਟੀ-ਨਿਸ਼ ਟੈਕ ਕ੍ਰੀਏਟਰ ਅਤੇ ਦੇਵਨਡੇਜ਼ ਦੇ ਫਾਊਂਡਰ ਅਤੇ ਸੀਈਓ ਨੇ ਕਿਹਾ ਕਿ ਅਜਿਹਾ ਮੁਕਾਬਲਾ ਵਿਦਿਆਰਥੀਆਂ ਵਿੱਚ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਧੀਆ ਉਪਰਾਲਾ ਹੈ।ਮੇਰੀ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਖੁਦ ’ਤੇ ਭਰੋਸਾ ਰੱਖਣ। ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੜੀ ਸਮੱਸਿਆ ਦਾ ਹੱਲ ਕਰ ਰਹੇ ਹੋ ਅਤੇ ਇਸਨੂੰ ਹੱਲ ਕਰਨ ਦਾ ਮਕਸਦ ਕੀ ਹੈ, ਤਾਂ ਤੁਸੀਂ ਕੁਝ ਵੀ ਹੱਲ ਕਰ ਸਕਦੇ ਹੋ। ਜੋ ਹੱਲ ਤੁਸੀਂ ਲੱਭੋਗੇ, ਉਹ ਸਮਾਜ ਦੀ ਮਦਦ ਕਰੇਗਾ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ ’ਤੇ ਪ੍ਰਭਾਵ ਪਾਵੇਗਾ। ਤੁਸੀਂ ਇਸਨੂੰ ਇੱਕ ਸਟਾਰਟਅੱਪ ਦੇ ਰੂਪ ਵਿੱਚ ਅੱਗੇ ਵਧਾ ਸਕਦੇ ਹੋ। ਪਹਿਲਾਂ ਹੈਕਾਥਾਨ ਸਿਰਫ਼ ਕੰਪਨੀਆਂ ਵਿੱਚ ਹੁੰਦੇ ਸਨ ਜੋ ਨੌਕਰੀਆਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਸਨ, ਪਰ ਅਜਿਹੇ ਮੁਕਾਬਲੇ ਹੁਣ ਵਿੱਦਿਅਕ ਸੰਸਥਾਵਾਂ ਵਿੱਚ ਹੋ ਰਹੇ ਹਨ ਜੋ ਕਿ ਬਹੁਤ ਵਧੀਆ ਹੈ। ਚੰਡੀਗੜ੍ਹ ਯੂਨੀਵਰਸਿਟੀ ਅਜਿਹੇ ਹੈਕਾਥਾਨਾਂ ਨਾਲ ਵਿਦਿਆਰਥੀਆਂ ਵਿੱਚ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ, ਜੋ ਇੱਕ ਬਹੁਤ ਹੀ ਵਧੀਆ ਪਹਿਲ ਹੈ।

ਸਟਾਰਟਅੱਪ ਅਤੇ ਕਰੀਅਰ ਬਣਾਉਣ ਲਈ ਰੋਡਮੈਪ ਰੋਡਮੈਪ ਹੋਣਾ ਜ਼ਰੂਰੀ : ਫੈਸੀਲੀਟੇਟਰ ਗੂਗਲ ਕਲਾਊਡ ਅਤੇ ਯੂਟਿਊਬ ਚੈਨਲ ਟਿ੍ਰਕੀਮੈਨ ਦੇ ਫਾਊਂਡਰ ਪਿਯੂਸ਼ ਸ਼ਰਮਾ
ਫੈਸੀਲੀਟੇਟਰ ਗੂਗਲ ਕਲਾਊਡ ਅਤੇ ਯੂਟਿਊਬ ਚੈਨਲ ਟਿ੍ਰਕੀਮੈਨ ਦੇ ਫਾਊਂਡਰ ਪਿਯੂਸ਼ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ 24-ਘੰਟੇ ਦਾ ਹੈਕਾਥਾਨ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿੱਥੇ ਵਿਦਿਆਰਥੀਆਂ ਨੂੰ 24 ਘੰਟਿਆਂ ਵਿੱਚ ਆਪਣਾ ਸਟਾਰਟਅੱਪ ਸ਼ੁਰੂ ਕਰਨ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਪਹਿਲ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਪ੍ਰੇਰਿਤ ਕਰੇਗੀ। ਅੱਜ ਦੇ ਸਮੇਂ ਵਿੱਚ ਸਿਰਫ਼ ਡਿਗਰੀ ਨਾਲ ਨੌਕਰੀ ਪ੍ਰਾਪਤ ਕਰਨਾ ਮੁਸ਼ਕਲ ਹੈ, ਇਸ ਲਈ ਹੈਕਾਥਾਨ, ਇੰਟਰਨਸ਼ਿਪ ਅਤੇ ਪ੍ਰੋਜੈਕਟਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਟਾਰਟਅੱਪ ਸੱਭਿਆਚਾਰ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਨੌਕਰੀ ਲੈਣ ਵਾਲੇ ਤੋਂ ਨੌਕਰੀ ਦੇਣ ਵਾਲੇ ਬਣ ਸਕਦੇ ਹਨ। ਇੱਕ ਸਟਾਰਟਅੱਪ ਅਤੇ ਕਰੀਅਰ ਬਣਾਉਣ ਲਈ ਇੱਕ ਰੋਡਮੈਪ ਬਣਾਉਣਾ ਜ਼ਰੂਰੀ ਹੈ। ਵਿਦਿਆਰਥੀ ਜੀਵਨ ਇੱਕ ਸਟਾਰਟਅੱਪ ਵਿਚਾਰ ’ਤੇ ਕੰਮ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ ਕਿਉਂਕਿ ਇਹ ਆਪਣੇ ਭਵਿੱਖ ਨੂੰ ਮਜ਼ਬੂਤ ਕਰਨ ਦਾ ਸਹੀ ਸਮਾਂ ਹੈ। ਚੰਡੀਗੜ੍ਹ ਯੂਨੀਵਰਸਿਟੀ ਦਾ ’ਕੈਂਪਸ ਟੈਂਕ’ ਪਲੇਟਫਾਰਮ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਚੰਡੀਗੜ੍ਹ ਯੂਨੀਵਰਸਿਟੀ ਸਿਰਫ਼ ਸਟਾਰਟਅੱਪਸ ਲਈ ਫੰਡ ਹੀ ਨਹੀਂ ਦਿੰਦੀ, ਮਾਰਗਦਰਸ਼ਨ ਕਰ ਕੇ ਸਫਲ ਉੱਦਮਾਂ ’ਚ ਹੈ ਬਦਲਦੀ : ਵਿਕਾਸ ਕੁਮਾਰ ਯਾਦਵ, ਕੈਂਪਸ ਐਕਸਪਰਟ ਗਿੱਟਹਬ

ਵਿਕਾਸ ਕੁਮਾਰ ਯਾਦਵ, ਕੈਂਪਸ ਐਕਸਪਰਟ ਗਿੱਟਹਬ ਨੇ ਕਿਹਾ ਕਿ ਸਿਰਫ਼ ਫੰਡਿੰਗ ਕਿਸੇ ਵੀ ਸਟਾਰਟਅੱਪ ਦੀ ਸਫਲਤਾ ਦੀ ਗਾਰੰਟੀ ਨਹੀਂ ਦੇ ਸਕਦੀ। ਇਸ ਨੂੰ ਇੱਕ ਉੱਚ-ਵਿਕਾਸ ਵਾਲੇ ਉੱਦਮ ਵਿੱਚ ਬਦਲਣ ਲਈ, ਸਾਨੂੰ ਉਦਯੋਗ ਮਾਹਿਰਾਂ ਦੁਆਰਾ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਦੂਜੀਆਂ ਕਈ ਸੰਸਥਾਵਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਟਾਰਟਅੱਪ ਸਮਾਗਮਾਂ ਦੇ ਉਲਟ, ਚੰਡੀਗੜ੍ਹ ਯੂਨੀਵਰਸਿਟੀ ਇਸ ਲਈ ਵੱਖਰੀ ਹੈ ਕਿਉਂਕਿ ਇਹ ਸਿਰਫ਼ ਸਟਾਰਟਅੱਪਸ ਲਈ ਲੋੜੀਂਦੀ ਫੰਡਿੰਗ ਹੀ ਨਹੀਂ ਦਿੰਦੀ, ਸਗੋਂ ਚੰਗੇ ਵਿਚਾਰਾਂ ਨੂੰ ਸਫਲ ਉੱਦਮੀ ਉੱਦਮਾਂ ਵਿੱਚ ਬਦਲਣ ਲਈ ਉਦਯੋਗ ਦੇ ਮਾਹਰਾਂ ਦੁਆਰਾ ਮਾਰਗਦਰਸ਼ਨ ਵੀ ਯਕੀਨੀ ਬਣਾਉਂਦੀ ਹੈ। ’ਜ਼ੀਰੋ ਟੂ ਵਨ’ ਵਰਗੇ ਪਲੇਟਫਾਰਮ ਹੀ ਨੌਜਵਾਨ ਉੱਦਮੀਆਂ ਦੇ ਭਵਿੱਖ ਨੂੰ ਨਵਾਂ ਰੂਪ ਦੇਣਗੇ ਅਤੇ ਸਾਡੇ ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਹੁੰਗਾਰਾ ਦੇਣਗੇ।

Tags: Chandigarh UniversityCUlatest newslatest Updatepropunjabnewspropunjabtv
Share199Tweet124Share50

Related Posts

ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਅਗਸਤ 21, 2025

ਸਮਾਜਿਕ ਸੁਰੱਖਿਆ ਵਿਭਾਗ ਦੇ ਦੋ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

ਅਗਸਤ 21, 2025

Skin Care Tips: ਪਿਗਮੈਂਟੇਸ਼ਨ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਅਜ਼ਮਾਓ ਬਸ ਇਹ ਘਰੇਲੂ ਉਪਚਾਰ

ਅਗਸਤ 21, 2025

ਸਹੁਰਿਆਂ ਦੇ ਘਰ ਹੀ ਦਹੇਜ ਸਮੇਤ ਪੇਕਿਆਂ ਨੇ ਧੀ ਦਾ ਕਰ ਦਿੱਤਾ ਸਸਕਾਰ, ਜਾਣੋ ਅਜਿਹਾ ਕੀ ਰਿਹਾ ਕਾਰਨ

ਅਗਸਤ 21, 2025

ਪੁੱਤ ਨੂੰ ਮਾਰ ਕੇ ਭਾਰਤ ‘ਚ ਲੁਕੀ ਬੈਠੀ ਸੀ ਅਮਰੀਕਾ ਦੀ ਭਗੌੜੀ, FBI ਦੀ MOST WANTED LIST ‘ਚ ਸੀ TOP ‘ਤੇ

ਅਗਸਤ 21, 2025

ਆਪਣੀ ਮਰਜੀ ਨਾਲ ਵਿਧਵਾ ਬਣੀਆਂ 71 ਹਜ਼ਾਰ ਮਹਿਲਾਵਾਂ, ਜਾਣੋ ਕੀ ਰਿਹਾ ਇਸਦਾ ਕਾਰਨ

ਅਗਸਤ 21, 2025
Load More

Recent News

ਵਿਸ਼ਵ ਉਦਮੀ ਦਿਵਸ ’ਤੇ ਕਰਵਾਇਆ ਦੋ ਰੋਜ਼ਾ ’ਜੀਰੋ ਟੂ ਵਨ’ ਸਟਾਰਟਅੱਪ ਹੈਕਾਥਾਨ

ਅਗਸਤ 21, 2025

ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਅਗਸਤ 21, 2025

ਸਮਾਜਿਕ ਸੁਰੱਖਿਆ ਵਿਭਾਗ ਦੇ ਦੋ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

ਅਗਸਤ 21, 2025

Skin Care Tips: ਪਿਗਮੈਂਟੇਸ਼ਨ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਅਜ਼ਮਾਓ ਬਸ ਇਹ ਘਰੇਲੂ ਉਪਚਾਰ

ਅਗਸਤ 21, 2025

ਸਹੁਰਿਆਂ ਦੇ ਘਰ ਹੀ ਦਹੇਜ ਸਮੇਤ ਪੇਕਿਆਂ ਨੇ ਧੀ ਦਾ ਕਰ ਦਿੱਤਾ ਸਸਕਾਰ, ਜਾਣੋ ਅਜਿਹਾ ਕੀ ਰਿਹਾ ਕਾਰਨ

ਅਗਸਤ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.