AICT ਵੱਲੋਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ , ਝੰਜੇੜੀ ਵਿਖੇ ਕਰਵਾਇਆ ਗਿਆ ਦੋ ਦਿਨਾਂ ਕੌਮੀ ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋਇਆ । AICT ਵਾਣੀ 2.0 ਅਤੇ ਡਾਟਾ ਸਾਇੰਸ: ਟ੍ਰਾਂਸਫਾਰਮਿੰਗ ਦ ਡਿਜੀਟਲ ਵਰਲਡ ਇਨ ਪਰਸਪੈਕਟਿਵ ਆਫ ਇੰਡਸਟਰੀ 5.0′ ਵਿਸ਼ੇ ‘ਤੇ ਕੇਂਦਰਿਤ ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਕਾਦਮਿਕ ਮਾਹਿਰਾਂ, ਖੋਜਕਾਰਾਂ ਅਤੇ ਉਦਯੋਗ ਜਗਤ ਦੇ ਪੇਸ਼ੇਵਰਾਂ ਨੂੰ ਇੱਕ ਮੰਚ ‘ਤੇ ਲਿਆਉਣਾ ਸੀ ਤਾਂ ਜੋ ਉਹ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਪ੍ਰਮੁੱਖ ਤਕਨੀਕਾਂ ਬਾਰੇ ਆਪਣੇ ਗਿਆਨ ਅਤੇ ਅਨੁਭਵ ਸਾਂਝੇ ਕਰ ਸਕਣ।
ਇਸ ਸੈਮੀਨਾਰ ਦੀ ਖਾਸ ਗੱਲ ਇਹ ਸੀ ਕਿ ਇਸ ਦੇ ਸਾਰੇ ਸੈਸ਼ਨ ਖੇਤਰੀ ਭਾਸ਼ਾ ਪੰਜਾਬੀ ਵਿੱਚ ਕਰਵਾਏ ਗਏ। ਇਸ ਨਾਲ ਨਾ ਸਿਰਫ਼ ਉੱਚ ਪੱਧਰੀ ਤਕਨੀਕੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਦਾ ਟੀਚਾ ਪੂਰਾ ਹੋਇਆ, ਬਲਕਿ ਇਹ ਵੀ ਸਾਬਤ ਹੋਇਆ ਕਿ ਗੁੰਝਲਦਾਰ ਇੰਜੀਨੀਅਰਿੰਗ ਸੰਕਲਪਾਂ ਨੂੰ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਇਸ ਦੌਰਾਨ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਿਆ। ਇਸ ਦੌਰਾਨ, ਵਿਦਿਆਰਥੀਆਂ, ਫੈਕਲਟੀ ਅਤੇ ਪੇਸ਼ੇਵਰਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਡਿਜੀਟਲ ਸੰਸਾਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਾਇਆ ਗਿਆ।
ਇਸ ਮੌਕੇ ‘ਤੇ ਡਾ. ਸਰਤਾਜਵੀਰ ਸਿੰਘ, ਤੇਜਿੰਦਰ ਪਾਲ ਸਿੰਘ ਜੱਸਲ, ਡਾ. ਰੁਪਿੰਦਰ ਸਿੰਘ, ਡਾ. ਗੁਰਿੰਦਰ ਸਿੰਘ ਬਰਾੜ, ਡਾ. ਇੰਦਰਦੀਪ ਸਿੰਘ, ਦੀਪਕ ਸ਼ਰਮਾ, ਡਾ. ਸੀ.ਪੀ. ਕੰਬੋਜ, ਅਤੇ ਵਰੁਣ ਸ਼ਰਮਾ ਵਰਗੇ ਸਿੱਖਿਆ ਸ਼ਾਸਤਰੀਆਂ ਨੇ ਏ ਆਈ ਸੀ ਟੀ ਵੱਲੋਂ ਕੀਤੇ ਗਏ ਇਸ ਸਰਲ ਭਾਸ਼ਾ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ।ਇਸ ਦੇ ਨਾਲ ਹੀ ਉਨਾ ਦੋ ਦਿਨਾਂ ਦੌਰਾਨ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਸਰਲ ਭਾਸ਼ਾ ਵਿੱਚ ਅੀ ਅਤੇ ਡਾਟਾ ਸਾਇੰਸ ਨਾਲ ਅੱਪ ਟੂ ਡੇਟ ਕਰਵਾਇਆ।
ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸੈਮੀਨਾਰ ਸਿਰਫ਼ ਇੱਕ ਅਕਾਦਮਿਕ ਪਹਿਲਕਦਮੀ ਨਹੀਂ ਸੀ, ਬਲਕਿ ਇਹ ਇੰਜੀਨੀਅਰਾਂ, ਖੋਜਕਾਰਾਂ ਅਤੇ ਨਵ-ਪ੍ਰਵਰਤਕਾਂ ਦੀ ਅਗਲੀ ਪੀੜ੍ਹੀ ਨੂੰ ਆਕਾਰ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਸੀ।
ਉਨ੍ਹਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਤਕਨੀਕੀ ਸਿੱਖਿਆ ਨੂੰ ਸਿਰਫ ਉੱਚ-ਪੱਧਰੀ ਗਿਆਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਅਜਿਹੀ ਭਾਸ਼ਾ ਵਿੱਚ ਪੇਸ਼ ਕਰਨਾ ਚਾਹੀਦਾ ਹੈ ਜੋ ਵਿਦਿਆਰਥੀਆਂ ਲਈ ਆਸਾਨੀ ਨਾਲ ਸਮਝਣਯੋਗ ਹੋਵੇ।ਏ ਆਈ ਸੀ ਟੀ ਈ – ਵਾਣੀ 2.0 ਪ੍ਰੋਗਰਾਮ ਇਸੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ।
ਅਸੀਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਵਚਨਬੱਧ ਹਾਂ ਤਾਂ ਜੋ ਸਾਡੇ ਵਿਦਿਆਰਥੀ ਤਕਨਾਲੋਜੀ ਦੇ ਬਦਲਦੇ ਰੁਝਾਨਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ।