ਬੁੱਧਵਾਰ, ਸਤੰਬਰ 17, 2025 03:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪੰਜਾਬ ਸਰਕਾਰ ਦਏਗੀ 2000 ਨੌਜਵਾਨਾਂ ਨੂੰ ਰੋਜ਼ਗਾਰ, ਮੰਤਰੀ ਸੰਜੀਵ ਅਰੋੜਾ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਕੈਬਿਨੇਟ ਮੰਤਰੀ ਸੰਜੀਵ ਅਰੋੜਾ

by Pro Punjab Tv
ਸਤੰਬਰ 17, 2025
in Featured News, ਪੰਜਾਬ
0
ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹੈਪੀ ਫੋਰਜਿੰਗਜ਼ ਲਿਮਟਿਡ (HFL) ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹੈਪੀ ਫੋਰਜਿੰਗਜ਼ ਲਿਮਟਿਡ ਆਟੋ ਅਤੇ ਇੰਜੀਨੀਅਰਿੰਗ ਖਾਸ ਉਤਪਾਦਾਂ ਦੇ ਨਿਰਮਾਣ ਵਿੱਚ ਇੱਕ ਅਗਵਾਈ ਕਰਨ ਵਾਲੀ ਇਕਾਈ ਹੈ ਅਤੇ ਦੇਸ਼ ਦੇ ਇੰਜੀਨੀਅਰਿੰਗ ਮੈਨੂਫੈਕਚਰਿੰਗ ਖੇਤਰ ਵਿੱਚ ਤੀਜੀ ਸਭ ਤੋਂ ਵੱਡੀ ਕੰਪਨੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਬਿਨਟ ਮੰਤਰੀ ਸੰਜੀਵ ਅਰੋੜਾ ਨੇ ਰੌਸ਼ਨੀ ਪਾਈ ਕਿ HFL ਦੀ ਕਾਰਗੁਜ਼ਾਰੀ ਦੇਸ਼ੀ ਅਤੇ ਨਿਰਯਾਤ ਮਾਰਕੀਟ ਦੋਵਾਂ ਲਈ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਫੋਰਜਿੰਗ ਅਤੇ ਮਸ਼ੀਨਿੰਗ ’ਤੇ ਕੇਂਦ੍ਰਿਤ ਹੈ, ਜੋ ਕਿ ਵਪਾਰਕ ਵਾਹਨ, ਯਾਤਰੀ ਵਾਹਨ, ਖੇਤੀਬਾੜੀ ਉਪਕਰਣ, ਆਫ-ਹਾਈਵੇ ਸੈਕਟਰ, ਬਿਜਲੀ ਉਤਪਾਦਨ, ਰੇਲਵੇ, ਤੇਲ ਅਤੇ ਗੈਸ, ਵਿੰਡ ਟਰਬਾਈਨ ਉਦਯੋਗ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਦਸੰਬਰ 2023 ਵਿੱਚ ਸਟਾਕ ਐਕਸਚੇਂਜ ’ਤੇ ਸੂਚੀਬੱਧ ਹੋਣ ਤੋਂ ਬਾਅਦ, ਐਚਐਫਐਲ ਵਿੱਤੀ ਸਾਲ 2024-25 ਵਿੱਚ 10,000 ਕਰੋੜ ਰੁਪਏ ਦੀ ਮਾਰਕੀਟ ਕੈਪੀਟਲਾਈਜੇਸ਼ਨ ਅਤੇ 1,409 ਕਰੋੜ ਰੁਪਏ ਦੇ ਰੇਵੇਨਿਊ ਨਾਲ ਪੰਜਾਬ ਦੀਆਂ ਸਭ ਤੋਂ ਵੱਡੀਆਂ ਸੂਚੀਬੱਧ ਕੰਪਨੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ।
ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ HFL ਦੇ ਨਿਰਮਾਣ ਕਾਰਜਾਂ ਦਾ ਮੁੱਖ ਕੇਂਦਰ ਹੈ, ਜਿਸ ਨੇ 30 ਜੂਨ 2025 ਤੱਕ 1,500 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਲਗਭਗ 4000 ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੱਤਾ ਹੈ। ਇਹ ਕੰਪਨੀ ਭਾਰਤ ਨਾਲ-ਨਾਲ ਵਿਦੇਸ਼ੀ OEMਜ਼ ਲਈ ਵੀ ਇੱਕ ਪ੍ਰਮੁੱਖ ਸਪਲਾਇਰ ਹੈ, ਜੋ ਹੇਠਾਂ ਦਿੱਤੇ ਮੁੱਖ ਗਾਹਕਾਂ ਨਾਲ ਵਪਾਰਕ ਵਾਹਨ, ਖੇਤੀਬਾੜੀ ਉਪਕਰਣ, ਆਫ-ਹਾਈਵੇ ਅਤੇ ਉਦਯੋਗਿਕ ਖੇਤਰਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ:
1.ਵਪਾਰਕ ਵਾਹਨ – ਅਸ਼ੋਕ ਲੇਲੈਂਡ, ਆਈਸ਼ਰ, ਮੇਰਿਟਰ, ਮਹਿੰਦਰਾ
2.ਖੇਤੀਬਾੜੀ ਉਪਕਰਣ – TAFE, Escorts, Swaraj, Sonalika, John Deere
3.ਆਫ-ਹਾਈਵੇ – JCB, Wipro, Dana, Hendrickson
4.ਉਦਯੋਗ – Cummins, Generac, Bonfiglioli, Toyota Tsusho, Kohler, Liebherr
ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਆਸ਼ਿਸ਼ ਗਰਗ ਨੇ ਕਿਹਾ ਕਿ HFL ਆਪਣੇ ਨਿਰਮਾਣ ਖੇਤਰ ਦਾ ਵਿਸਥਾਰ ਕਰਨ ਲਈ ਪੜਾਅਵਾਰ ਤਰੀਕੇ ਨਾਲ 1000 ਕਰੋੜ ਰੁਪਏ ਤੋਂ ਵੱਧ ਦਾ ਮਹੱਤਵਪੂਰਨ ਨਿਵੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਕੰਪਨੀ ਨੂੰ ਹੋਰ ਰਾਜਾਂ ਤੋਂ ਵੀ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਪਰ HFL ਨੇ ਰਾਜ ਸਰਕਾਰ ਅਤੇ ਇਸ ਦੀਆਂ ਨੀਤੀਆਂ ’ਤੇ ਪੂਰਾ ਭਰੋਸਾ ਰੱਖਦਿਆਂ ਪੰਜਾਬ ਵਿੱਚ ਹੀ ਨਿਵੇਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮਹੱਤਵਪੂਰਨ ਨਿਵੇਸ਼ ਨਾਲ ਰਾਜ ਵਿੱਚ 300 ਤੋਂ ਵੱਧ ਇੰਜੀਨੀਅਰ ਪਦਾਂ ਸਮੇਤ 2000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਕਈ ਸਹਾਇਕ ਇਕਾਈਆਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ ਅਤੇ ਸਟੀਲ ਦੀ ਖਪਤ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸਥਾਨਕ ਅਰਥਵਿਵਸਥਾ ਅਤੇ ਸਪਲਾਈ ਚੇਨ ਹੋਰ ਮਜ਼ਬੂਤ ਹੋਵੇਗੀ।
HFL ਦੇ ਮੈਨੇਜਿੰਗ ਡਾਇਰੈਕਟਰ ਆਸ਼ਿਸ਼ ਗਰਗ ਨੇ ਕਿਹਾ ਕਿ ਇਹ ਹੌਸਲੇਵਰਧਕ ਹੈ ਕਿ ਪੰਜਾਬ ਸਰਕਾਰ ਹਾਲ ਹੀ ਵਿੱਚ ਬਣਾਈਆਂ ਗਈਆਂ ਸੈਕਟੋਰਲ ਕਮੇਟੀਆਂ ਹੇਠ ਨਵੀਂ ਉਦਯੋਗਿਕ ਨੀਤੀ ਲਾ ਰਹੀ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨੀਤੀਆਂ ਉਦਯੋਗ ਦੀਆਂ ਲੋੜਾਂ ਅਨੁਸਾਰ ਹੋਣਗੀਆਂ। ਪ੍ਰਸਤਾਵਿਤ ਨਿਵੇਸ਼ ਏਸ਼ੀਆ ਦੀਆਂ ਸਭ ਤੋਂ ਆਧੁਨਿਕ ਫੋਰਜਿੰਗ ਸੁਵਿਧਾਵਾਂ ਵਿੱਚੋਂ ਇੱਕ ਹੋਵੇਗਾ, ਜੋ 1000 ਕਿਲੋਗ੍ਰਾਮ ਤੋਂ 3000 ਕਿਲੋਗ੍ਰਾਮ ਭਾਰ ਵਾਲੇ ਇੱਕੋ ਟੁਕੜੇ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋਵੇਗੀ। ਇਹ ਸੁਵਿਧਾ ਏਸ਼ੀਆ ਵਿੱਚ ਪਹਿਲੀ ਅਤੇ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਹੋਵੇਗੀ।
ਆਸ਼ਿਸ਼ ਗਰਗ ਨੇ ਅੱਗੇ ਕਿਹਾ ਕਿ ਇਹ ਸਮਰੱਥਾਵਾਂ HFL ਨੂੰ ਰਣਨੀਤਿਕ ਤੌਰ ’ਤੇ ਗੈਰ-ਆਟੋਮੋਟਿਵ ਉਦਯੋਗਿਕ ਉਤਪਾਦਾਂ ਜਿਵੇਂ ਕਿ ਏਰੋਸਪੇਸ, ਰੱਖਿਆ ਅਤੇ ਪਰਮਾਣੂ ਸੰਬੰਧੀ ਖੇਤਰਾਂ ਦੀਆਂ ਖ਼ਾਸ ਲੋੜਾਂ ਪੂਰੀਆਂ ਕਰਨ ਦੇ ਯੋਗ ਬਣਾਉਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ GST ਰਜਿਸਟ੍ਰੇਸ਼ਨ ਹੇਠ ਪ੍ਰੋਤਸਾਹਨਾਂ ਨਾਲ ਜੁੜੀਆਂ ਤਕਨੀਕੀ ਮੁਸ਼ਕਲਾਂ ਦੇ ਕਾਰਨ ਕੰਪਨੀ ਮੌਜੂਦਾ GST ਰਜਿਸਟ੍ਰੇਸ਼ਨ ਹੇਠ ਹੀ ਆਪਣੇ ਮੌਜੂਦਾ ਪਲਾਂਟ ਦੇ ਵਿਸਥਾਰ ਲਈ ਵਾਧੂ ਪੂੰਜੀ ਨਿਵੇਸ਼ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇੱਕ ਸਫਲ ਲੰਬੇ ਸਮੇਂ ਦੀ ਸਾਂਝ ਦੀ ਉਮੀਦ ਹੈ।
ਪ੍ਰੈਸ ਕਾਨਫਰੰਸ ਦੌਰਾਨ ਅਮਿਤ ਢਾਕਾ, IAS, CEO ਇਨਵੈਸਟ ਪੰਜਾਬ, ਸੀਮਾ ਬਾਂਸਲ, ਵਾਈਸ ਚੇਅਰਪਰਸਨ, ਪੰਜਾਬ ਵਿਕਾਸ ਪਰਿਸ਼ਦ, ਵੈਭਵ ਮਹੇਸ਼ਵਰੀ, ਮੈਂਬਰ, ਪੰਜਾਬ ਵਿਕਾਸ ਪਰਿਸ਼ਦ ਅਤੇ ਮੇਘਾ ਗਰਗ, ਡਾਇਰੈਕਟਰ ਐਚਐਫਐਲ ਵੀ ਮੌਜੂਦ ਸਨ।
Tags: 2000 yougster got jobcm maanlatest newslatest Updateminister sanjiv arorapropunjabnewspropunjabtvpunjab govt
Share198Tweet124Share50

Related Posts

ਕੇਂਦਰ ਸਰਕਾਰ ਨੇ SDRF ਫੰਡ ਦੀ ਦੂਜੀ ਕਿਸ਼ਤ ਕੀਤੀ ਜਾਰੀ, ਪੰਜਾਬ ਨੂੰ ਮਿਲੇ 240.8 ਕਰੋੜ ਰੁਪਏ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਅਮਰੀਕਾ ਰਹਿੰਦੀ 71 ਸਾਲਾਂ ਔਰਤ ਪੰਜਾਬ ਕਰਾਉਣ ਆਈ ਸੀ ਵਿਆਹ, ਬੰਦੇ ਨੇ ਝਾਂਸਾ ਦੇ ਠੱ/ਗੇ ਲੱਖਾਂ ਰੁਪਏ

ਸਤੰਬਰ 17, 2025

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ, 20 ਸਤੰਬਰ ਤੱਕ ਪੰਜਾਬ ਤੋਂ ਜਾਵੇਗਾ ਮੌਨਸੂਨ

ਸਤੰਬਰ 17, 2025

ਧਨਤੇਰਸ ‘ਤੇ ਆਪਣਾ ਅਸਲੀ ਰੰਗ ਦਿਖਾ ਸਕਦਾ ਹੈ ਸੋਨਾ, ਕੀ 1.25 ਲੱਖ ਰੁਪਏ ਦਾ ਬਣਾਏਗਾ ਰਿਕਾਰਡ ?

ਸਤੰਬਰ 17, 2025

ਜਨਮਦਿਨ ਮੌਕੇ PM ਨਰਿੰਦਰ ਮੋਦੀ ਨੇ ਪੰਜਾਬ ਲਈ ਰਿਲੀਫ ਫ਼ੰਡ ਦੀ ਦੂਜੀ ਕਿਸ਼ਤ ਕੀਤੀ ਜਾਰੀ

ਸਤੰਬਰ 17, 2025
Load More

Recent News

ਕੇਂਦਰ ਸਰਕਾਰ ਨੇ SDRF ਫੰਡ ਦੀ ਦੂਜੀ ਕਿਸ਼ਤ ਕੀਤੀ ਜਾਰੀ, ਪੰਜਾਬ ਨੂੰ ਮਿਲੇ 240.8 ਕਰੋੜ ਰੁਪਏ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਅਮਰੀਕਾ ਰਹਿੰਦੀ 71 ਸਾਲਾਂ ਔਰਤ ਪੰਜਾਬ ਕਰਾਉਣ ਆਈ ਸੀ ਵਿਆਹ, ਬੰਦੇ ਨੇ ਝਾਂਸਾ ਦੇ ਠੱ/ਗੇ ਲੱਖਾਂ ਰੁਪਏ

ਸਤੰਬਰ 17, 2025

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ, 20 ਸਤੰਬਰ ਤੱਕ ਪੰਜਾਬ ਤੋਂ ਜਾਵੇਗਾ ਮੌਨਸੂਨ

ਸਤੰਬਰ 17, 2025

ਧਨਤੇਰਸ ‘ਤੇ ਆਪਣਾ ਅਸਲੀ ਰੰਗ ਦਿਖਾ ਸਕਦਾ ਹੈ ਸੋਨਾ, ਕੀ 1.25 ਲੱਖ ਰੁਪਏ ਦਾ ਬਣਾਏਗਾ ਰਿਕਾਰਡ ?

ਸਤੰਬਰ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.