ਚੰਡੀਗੜ੍ਹ ਯੂਨੀਵਰਸਿਟੀ ਨੇ ਚੂਬੂ ਯੂਨੀਵਰਸਿਟੀ, ਜਾਪਾਨ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਦਾ ਮਕਸਦ ਦੋਵਾਂ ਸੰਸਥਾਵਾਂ ਵਿਚਕਾਰ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਸੈਮੀਨਾਰਾਂ, ਮੀਟਿੰਗਾਂ, ਲੈਕਚਰਾਂ, ਕਲੱਬ ਗਤੀਵਿਧੀਆਂ ਅਤੇ ਆਪਸੀ ਹਿੱਤ ਦੇ ਹੋਰ ਸਮਾਗਮਾਂ ਰਾਹੀਂ ਕੌਮਾਂਤਰੀ ਸਹਿਯੋਗ ਨੂੰ ਵਧਾਉਣਾ ਹੈ।
ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ “ਇੰਡੀਆ-ਜਾਪਾਨ ਨੈਕਸਟ ਜੈਨਰੇਸ਼ਨ ਸਾਇੰਸ ਐਂਡ ਟੈਕਨਾਲੋਜੀ ਪਾਰਟਨਰਸ਼ਿਪ” ਵਿਸ਼ੇ ‘ਤੇ ਕਰਵਾਈ ਗਈ ਕੌਮਾਂਤਰੀ ਕਾਨਫਰੰਸ ਦੌਰਾਨ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਚੁਬੂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਪ੍ਰੋਫੈਸਰ ਹਿਮਾਨੀ ਸੂਦ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ।
ਇਸ ਖ਼ਾਸ ਮੌਕੇ ‘ਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਅਤੇ ਚੁਬੂ ਯੂਨੀਵਰਸਿਟੀ ਵਿਚਕਾਰ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਦੀ ਦੀ ਤਕਨੀਕੀ ਕ੍ਰਾਂਤੀ ਲਈ ਜਾਪਾਨੀ ਤਕਨਾਲੋਜੀ ਅਤੇ ਭਾਰਤੀ ਪ੍ਰਤਿਭਾ ਨੂੰ ਜੋੜਨ ਦੀ ਯੋਜਨਾ ਦੇ ਅਨੁਸਾਰ ਹੈ। ਸਿੱਖਿਆ ਦਾ ਭਵਿੱਖ ਅਨੁਭਵੀ ਅਤੇ ਡੂੰਘੀ ਸਿੱਖਿਆ ਵਿੱਚ ਹੈ, ਇਸ ਤਰ੍ਹਾਂ ਦੀਆਂ ਭਾਈਵਾਲੀਆਂ ਵਿਦਿਆਰਥੀਆਂ ਲਈ ਵਿਸ਼ਵਵਿਆਪੀ ਗਿਆਨ ਨੂੰ ਪਹੁੰਚਯੋਗ ਬਣਾਉਂਦੀਆਂ ਹਨ। ਇਸ ਉਦੇਸ਼ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ 100 ਦੇਸ਼ਾਂ ਦੀਆਂ 515 ਤੋਂ ਵੱਧ ਉੱਚ-ਦਰਜੇ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਹਨ। ਅਜਿਹੇ ਸਮਝੌਤੇ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਦਾਇਰੇ ਨੂੰ ਵਿਸ਼ਾਲ ਬਣਾਉਂਦੇ ਹਨ ਅਤੇ ਨਾਲ ਹੀ ਰੋਜ਼ਗਾਰ ਦੇ ਮੌਕਿਆਂ ਲਈ ਨਵੇਂ ਦਰਵਾਜ਼ੇ ਵੀ ਖੋਲ੍ਹਦੇ ਹਨ। ਇਸ ਲਈ, ਚੰਡੀਗੜ੍ਹ ਯੂਨੀਵਰਸਿਟੀ ਅਤੇ ਚੁਬੂ ਯੂਨੀਵਰਸਿਟੀ ਵਿਚਕਾਰ ਇਹ ਸਹਿਯੋਗ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਸਾਡੇ ਟੀਚੇ ਦੇ ਅਨੁਸਾਰ ਹੈ। ਸਾਂਝੇ ਖੋਜ ਪ੍ਰੋਜੈਕਟਾਂ ਅਤੇ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਰਾਹੀਂ, ਇਹ ਸਮਝੌਤਾ ਵਿਦਿਆਰਥੀਆਂ, ਖੋਜ ਵਿਦਵਾਨਾਂ ਅਤੇ ਫੈਕਲਟੀ ਮੈਂਬਰਾਂ ਲਈ ਦੋਵਾਂ ਸੰਸਥਾਵਾਂ ਵਿੱਚ ਅਨੁਭਵੀ ਤਕਨੀਕੀ ਸਿੱਖਿਆ ਤੱਕ ਪਹੁੰਚ ਬਣਾਉਣ ਦਾ ਇੱਕ ਵਧੀਆ ਮੌਕਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ, ਪ੍ਰੋਫੈਸਰ ਹਿਮਾਨੀ ਸੂਦ ਨੇ ਕਿਹਾ, “ਮੈਂ ਚੁਬੂ ਯੂਨੀਵਰਸਿਟੀ ਦਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਇਸ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਧੰਨਵਾਦ ਕਰਨਾ ਚਾਹੁੰਦੀ ਹੈ। ਕਿਊ.ਐਸ. ਵਿਸ਼ਵ ਰੈਂਕਿੰਗ ਦੇ ਮੁਤਾਬਕ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਨੰਬਰ ਇੱਕ ਪ੍ਰਾਇਵੇਟ ਯੂਨੀਵਰਸਿਟੀ ਹੈ। ਅਸੀਂ ਚੁਬੂ ਯੂਨੀਵਰਸਿਟੀ ਨਾਲ ਮਿਲ ਕੇ ਖੋਜ (ਰਿਸਰਚ) ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਾਡਾ ਮੰਨਣਾ ਹੈ ਕਿ ਅਜਿਹੀਆਂ ਭਾਈਵਾਲੀਆਂ ਸਾਨੂੰ ਅੱਗੇ ਵਧਾਉਣਗੀਆਂ ਅਤੇ ਸਾਨੂੰ ਉਹ ਗਿਆਨ ਪੈਦਾ ਕਰਨ ਵਿੱਚ ਮਦਦ ਕਰਨਗੀਆਂ ਜਿਸਦੀ ਦੁਨੀਆ ਇੱਛਾ ਰੱਖਦੀ ਹੈ। ਅਸੀਂ ਅੱਜ ਚਬੂ ਯੂਨੀਵਰਸਿਟੀ ਦੇ ਹਰ ਮੈਂਬਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸ ਸਹਿਯੋਗ ਨੂੰ ਅਗਲੇ ਪੱਧਰ ‘ਤੇ ਲਿਜਾਇਆ ਜਾਵੇਗਾ ਅਤੇ ਤੁਹਾਨੂੰ ਅੱਜ ਸਾਡੇ ਨਾਲ ਕੀਤੇ ਗਏ ਸਮਝੌਤੇ ‘ਤੇ ਮਾਣ ਮਹਿਸੂਸ ਹੋਵੇਗਾ।”