ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਗਈ ਸਕੀਮ “ਸਰਕਾਰ ਤੁਹਾਡੇ ਦੁਆਰ” ਨੂੰ ਸੂਬੇ ਦੇ ਹਰ ਵਰਗ ‘ਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਘਰ ਬੈਠੇ ਇਕ ਕਾਲ ‘ਤੇ ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ, ਜੋ ਸੂਬਾ ਸਰਕਾਰ ਦੀਆਂ ਕੁੱਲ ਸਕੀਮਾਂ ‘ਚੋਂ 90 ਫੀਸਦੀ ਤੋਂ ਵੱਧ ਕਵਰ ਕਰਦੀਆਂ ਹਨ।
ਲੋਕਾਂ ਨੂੰ ਸਰਕਾਰੀ ਸੇਵਾਵਾਂ ਦੀ ‘ਡੋਰ ਟੂ ਡੋਰ ਡਲਿਵਰੀ’ ਬੇਹੱਦ ਪਸੰਦ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੰਮ ਪਹਿਲ ਦੇ ਅਧਾਰ ‘ਤੇ ਹੋ ਰਹੇ ਹਨ ਤੇ ਸਾਨੂੰ ਸਕੀਮ ਦਾ ਪੂਰਾ ਫਾਇਦਾ ਮਿਲ ਰਿਹਾ ਹੈ। ਮੁੱਖ ਮੰਤਰੀ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਕੀਮ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਤੋਂ ਸਭ ਤੋਂ ਜ਼ਿਆਦਾ ਬਜ਼ੁਰਗ ਖੁਸ਼ ਹਨ ਕਿਉਂਕਿ ਦਫਤਰਾਂ ‘ਚ ਸਭ ਤੋਂ ਵੱਧ ਖੱਜਲਖੁਆਰੀ ਉਨ੍ਹਾਂ ਦੀ ਹੁੰਦੀ ਸੀ।
ਬਜ਼ੁਰਗਾਂ ਨੂੰ ਠੰਡ ਜ਼ਿਆਦਾ ਹੋਣ ਕਾਰਨ ਕੰਮਾਂ ਲਈ ਘਰੋਂ ਨਿਕਲਣਾ ਮੁਸ਼ਕਿਲ ਹੈ ਤੇ ਹੁਣ ਉਨ੍ਹਾਂ ਨੂੰ ਇਕੋ ਕਾਲ ਨਾਲ ਛੱਤ ਹੇਠਾਂ ਲੱਗਭਗ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਕਿਉਂਕਿ ਇਸ ਨਾਲ ਘਰ ਬੈਠੇ ਸੇਵਾਵਾਂ ਮਿਲ ਰਹੀਆਂ ਹਨ। ਉਹ ਸਰਕਾਰ ਦਾ ਇਸ ਸਕੀਮ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰ ਰਹੇ ਹਨ ਇਸ ਸਕੀਮ ਤਹਿਤ ਆਮ ਲੋਕਾਂ ਨੂੰ ਜਨਮ,ਮੌਤ,ਵਿਆਹ, ਜਾਤ ਆਦਿ ਦੇ ਸਰਟੀਫਿਕੇਟ ਮਿਲਦੇ ਹਨ ਤੇ ਨਾਲ ਹੀ ਬਿਜਲੀ ਬਿੱਲ ਦੇ ਭੁਗਤਨ ਇਕ ਕਾਲ ‘ਤੇ ਹੰਦੇ ਹਨ। ਪੰਜਾਬ ਸਰਕਾਰ ਦੀ ਸਕੀਮ “ਸਰਕਾਰ ਤੁਹਾਡੇ ਦੁਆਰ” ਤਹਿਤ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਇਆ ਹੈ ਓਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ। ਇਸ ਸਕੀਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਆ ਹੈ। ਇਸ ਕੰਮ ਨੂੰ ਸਿਖਾਉਣ ਲਈ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤਾਂ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰ ਸਕਣ। ਲੋਕਾਂ ਨੂੰ ਘਰ ਤੱਕ ਸੇਵਾਵਾਂ ਦੇਣ ਵਾਲੇ ਨੌਜਵਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਤੇ ਲੋਕਾਂ ਨੂੰ ਸਕੀਮ ਪ੍ਰਤੀ ਜਾਗਰੂਕ ਕਰ ਰਹੇ ਹਨ।






