ਵੀਰਵਾਰ, ਫਰਵਰੀ 12, 2026 09:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਾਲ 2025 ‘ਚ 1300 ਮੋਹਰੀ ਕੌਮੀ ਅਤੇ ਗਲੋਬਲ ਕੰਪਨੀਆਂ ਵੱਲੋਂ ਮਿਲੇ 10 ਹਜ਼ਾਰ ਤੋਂ ਜ਼ਿਆਦਾ ਜੌਬ ਆਫ਼ਰਜ਼

ਭਾਰਤ ਦੀ ਨੰਬਰ ਇੱਕ ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ (CU) ਦੇਸ਼ ਦੁਨੀਆ ਦੀਆਂ ਮੋਹਰੀ ਕੰਪਨੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। 1300 ਤੋਂ ਜ਼ਿਆਦਾ ਕੰਪਨੀਆਂ ਨੇ ਸੀਯੂ ਦੇ 2025 ਬੈਚ ਦੇ ਸਟੂਡੈਂਟਸ ਨੂੰ 10 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਹਨ।

by Pro Punjab Tv
ਫਰਵਰੀ 6, 2026
in Featured News, ਸਿੱਖਿਆ
0

ਭਾਰਤ ਦੀ ਨੰਬਰ ਇੱਕ ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ (CU) ਦੇਸ਼ ਦੁਨੀਆ ਦੀਆਂ ਮੋਹਰੀ ਕੰਪਨੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। 1300 ਤੋਂ ਜ਼ਿਆਦਾ ਕੰਪਨੀਆਂ ਨੇ ਸੀਯੂ ਦੇ 2025 ਬੈਚ ਦੇ ਸਟੂਡੈਂਟਸ ਨੂੰ 10 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਹਨ। ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਸੈਲਰੀ ਪੈਕਜ 1.74 ਕਰੋੜ ਰੁਪਏ ਦਾ ਰਿਹਾ, ਜਦਕਿ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਆਫ਼ਰ 54.75 ਲੱਖ ਰੁਪਏ ਦਾ ਸੀ। ਇਨ੍ਹਾਂ ਵਿੱਚੋਂ 31 ਤੋਂ ਜ਼ਿਆਦਾ ਕੰਪਨੀਆਂ ਨੇ ਵਿਦਿਆਰਥੀਆਂ ਨੂੰ 20 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਜੌਬ ਆਫ਼ਰ ਦਿੱਤੇ, ਜਦਕਿ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਜ਼ਿਆਦਾ ਦੀ ਸਾਲਾਨਾ ਸੈਲਰੀ ਪੈਕਜ ਵਾਲੀਆਂ ਨੌਕਰੀਆਂ ਦਿੱਤੀਆਂ।” ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐਸ ਬਾਵਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੋਗਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਮੋਗਾ ਦੇ ਵਿਦਿਆਰਥੀਆਂ ਦੇ ਪਲੇਸਮੈਂਟ ਬਾਰੇ ਵੇਰਵੇ ਸਾਂਝੇ ਕਰਦਿਆਂ ਪ੍ਰੋ. ਬਾਵਾ ਨੇ ਕਿਹਾ, “ਪਿਛਲੇ ਦੋ ਸਾਲਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਪੰਜਾਬ ਦੇ 2,062 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਗਲੋਬਲ ਕੰਪਨੀਆਂ ਤੋਂ ਜੌਬ ਆਫ਼ਰ ਮਿਲੇ ਹਨ। ਇਸ ਵਿੱਚ ਮੋਗਾ ਦੇ 12 ਵਿਦਿਆਰਥੀਆਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਜਾਣੀ ਮਾਣੀ ਨੈਸ਼ਨਲ ਅਤੇ ਇੰਟਰਨੈਸ਼ਨਲ ਕੰਪਨੀਆਂ ਤੋਂ ਜੌਬ ਆਫ਼ਰ ਮਿਲੇ ਹਨ।”

“ਮਾਲਵਾ ਖੇਤਰ ਦਾ ਅਭਿਨਵ ਵਰਮਾ, ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਟਲ ਐਂਟ ਹਾਸਪਿਟੈਲਿਟੀ ਮੈਨੇਜਮੈਂਟ ਵਿੱਚ ਬੀਐਸਸੀ ਦਾ ਵਿਦਿਆਰਥੀ ਹੈ, ਨੂੰ ਹਯਾਤ ਪੈਲੇਸ ਤੋਂ ਜੌਬ ਆਫ਼ਰ ਮਿਲੀ ਹੈ। ਇਸ ਦੇ ਨਾਲ ਹੀ ਮਾਲਵਾ ਖੇਤਰ ਦਾ ਕੁਨਾਲ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਟਲ ਐਂਡ ਹਾਸਪਿਟੈਲਿਟੀ ਮੈਨੇਜਮੈਂਟ ਦਾ ਬੀਐਸਸੀ ਦਾ ਵਿਦਿਆਰਥੀ ਹੈ, ਨੂੰ ਹਿਲਟਨ ਕੰਪਨੀ ਤੋਂ ਜੌਬ ਆਫ਼ਰ ਮਿਲੀ ਹੈ। ਇਸ ਦੇ ਨਾਲ ਹੀ ਮਾਲਵਾ ਖੇਤਰ ਦੀ ਸਿਮਰਨ ਕੌਰ ਜੋ ਕਿ ਹੋਟਲ ਐਂਡ ਹਾਸਪਿਟੈਲਿਟੀ ਮੈਨੇਜਮੈਂਟ ਦੀ ਬੀਐਸਸੀ ਦੀ ਵਿਦਿਆਰਥਣ ਹੈ, ਨੂੰ ਵਿੰਡਹੈਮ ਕੰਪਨੀ ਤੋਂ ਜੌਬ ਆਫ਼ਰ ਮਿਲੀ ਹੈ। ਮਾਲਵਾ ਖੇਤਰ ਦੇ ਹੀ ਗੁਰਲੀਨ ਸਿੰਘ ਜੋ ਕਿ ਬੀਐਸਸੀ ਐਨੀਮੇਸ਼ਨ (ਵੀਐਫ਼ਐਕਸ) ਦਾ ਵਿਦਿਆਰਥੀ ਹੈ, ਨੂੰ ਬਿੱਗ ਐੱਪਲ ਅਕਾਦਮੀ ਤੋਂ ਜੌਬ ਆਫ਼ਰ ਮਿਲਿਆ ਹੈ। ਇਸ ਦੇ ਨਾਲ ਹੀ ਮਾਲਵਾ ਖੇਤਰ ਦੀ ਅੰਜਲੀ ਕੁਮਾਰੀ ਜੋ ਐਮਐਸਸੀ ਬਾਇਓਟੈਕਨਾਲੋਜੀ ਦੀ ਵਿਦਿਆਰਥਣ ਹੈ, ਨੂੰ ਇਕੱਠੀਆਂ ਤਿੰਨ ਕੰਪਨੀਆਂ ਫ਼ਿਟੈਲੋ (ਨੋ ਗਿਲਟ ਫ਼ਿਟਨੈੱਸ ਐਂਡ ਨਿਊਟ੍ਰੀਸ਼ਨ ਇੰਡੀਆ ਪ੍ਰਾਇਵੇਟ ਲਿਮੀਟੇਡ), ਮਿੱਕੀ ਪਬਲਿਕੇਸ਼ਨ ਸਰਵਿਸੇਜ਼ ਪ੍ਰਾਇਵੇਟ ਲਿਮੀਟੇਡ, ਜ਼ੋਲੋਸਟੇਜ਼ ਪ੍ਰਾਪਰਟੀ ਸਾਲਿਊਸ਼ਨਜ਼ ਪ੍ਰਾਇਵੇਟ ਲਿਮੀਟੇਡ ਤੋਂ ਜੌਬ ਆਫ਼ਰਾਂ ਮਿਲੀਆਂ ਹਨ।“

ਪ੍ਰੋਫ਼ੈਸਰ ਬਾਵਾ ਨੇ ਅੱਗੇ ਦੱਸਿਆ, “ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਅਮੀਸ਼ਾ ਯਾਦਵ, ਜੋ ਕਿ ਅਲਵਰ ਦੀ ਰਹਿਣ ਵਾਲੀ ਹੈ ਅਤੇ ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਇੰਸਟੀਚਿਊਟ ਆਫ਼ ਸਾਇੰਸੇਜ਼ (ਯੂਆਈਐਸ) ਤੋਂ ਕੈਮਿਸਟਟੀ ਵਿੱਚ ਐਮਐਸਸੀ ਕੀਤੀ ਹੈ, ਉਸ ਨੂੰ ਐਮਡਬਲਿਊਆਈਡੀਐਮ ਪ੍ਰਾਇਵੇਟ ਲਿਮੀਟੇਡ ਤੋਂ ਜੌਬ ਆਫ਼ਰ ਮਿਲਿਆ ਹੈ। ਇਸੇ ਤਰ੍ਹਾਂ ਅਲਵਰ ਦੇ ਇੱਕ ਹੋਰ ਵਿਦਿਆਰਥੀ ਸਾਹਿਲ ਚੌਹਾਨ, ਜਿਸ ਨੇ ਐਨੀਮੇਸ਼ਨ, ਵੀਐਫ਼ਐਕਸ ਅਤੇ ਗੇਮਿੰਗ ਵਿੱਚ ਬੀਐਸਸੀ ਕੀਤੀ ਹੈ, ਉਸ ਨੂੰ ਸੋਸ਼ਲ ਚੈਟ ਤੋਂ ਜੌਬ ਆਫ਼ਰ ਮਿਲੀ ਹੈ। ਅਲਵਰ ਦੇ ਇੱਕ ਹੋਰ ਵਿਦਿਆਰਥੀ ਆਯੁਸ਼ ਗੁਪਤਾ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਵਿੱਚ ਬੀਈ ਬੀ ਟੈੱਕ ਕੀਤਾ ਹੈ, ਉਸ ਨੂੰ ਕੇਪੀਆਈਟੀ ਟੈਕਨੋਲਾਜੀਜ਼ ਤੋਂ ਜੌਬ ਆਫ਼ਰ ਮਿਲੀ ਹੈ। ਹਨੁਮਾਨਗੜ੍ਹ ਦੇ ਰਹਿਣ ਵਾਲੇ ਵਿਨੀਤ ਕਮਲ ਗਿੱਲ, ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਸਾਇੰਸੇਜ਼ (ਯੂਆਈਐਸ) ਵਿੱਚ ਬੀਐਸਸੀ (ਆਨਰਜ਼) ਕੀਤਾ ਹੈ, ਉਸ ਨੂੰ ਦ ਫ਼ਿਊਚਰ ਯੂਨੀਵਰਸਿਟੀ ਤੋਂ ਜੌਬ ਆਫ਼ਰ ਮਿਲਿਆ ਹੈ।”

ਪ੍ਰੋ. ਬਾਵਾ ਨੇ ਅੱਗੇ ਕਿਹਾ, “ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਨਸੀਸੀ ਵਿੰਗ ਨੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੈ, ਸੀਯੂ ਦੇ ਐਨਸੀਸੀ ਵਿੰਗ ਵਿੱਚ ਸਿਖਲਾਈ ਪ੍ਰਾਪਤ ਕੀਤੇ 43 ਕੈਡੇਟਸ ਨੂੰ ਭਾਰਤੀ ਫ਼ੌਜ ਦੀਆਂ ਤਿੰਨੋਂ ਵਿੰਗਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।”

ਉਨ੍ਹਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ, ਜੋ ਆਪਣੀ ਉੱਚ ਸਿੱਖਿਆ ਦਾ ਵਿੱਤੀ ਖ਼ਰਚਾ ਨਹੀਂ ਝੱਲ ਸਕਦੇ, ਚੰਡੀਗੜ੍ਹ ਯੂਨੀਵਰਸਿਟੀ ਅਜਿਹੇ ਵਿਦਿਆਰਥੀਆਂ ਲਈ 250 ਕਰੋੜ ਦੇ ਵਜ਼ੀਫ਼ੇ ਪ੍ਰਦਾਨ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੀਯੂ ਆਪਣੇ ਐਡਮਿਸ਼ਨ-ਕਮ-ਸਕਾਲਰਸ਼ਿਪ ਪ੍ਰੋਗਰਾਮ- ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ (ਸੀਯੂਸੀਈਟੀ 2025) ਦੇ ਜ਼ਰੀਏ ਕਾਬਿਲ ਬੱਚਿਆਂ ਨੂੰ ਅੱਗੇ ਵਧਾ ਕੇ ਉਨ੍ਹਾਂ ਨੂੰ ਆਰਥਿਕ ਰੂਪ ਵਿੱਚ ਮਜ਼ਬੂਤ ਬਣਾ ਰਹੀ ਹੈ, ਜਿਸ ਵਿੱਚ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਲਈ ਅਤੇ 50 ਕਰੋੜ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਏਆਈ-ਆਗਮੈਂਟਿਡ ਚੰਡੀਗੜ੍ਹ ਯੂਨੀਵਰਸਿਟੀ ਲਖਨਊ ਕੈਂਪਸ ਲਈ ਦਿੱਤੇ ਗਏ ਹਨ।”

“2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਤੇ ਕਈ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਸੀਯੂ ਦੀ ਵਜ਼ੀਫ਼ਾ ਸਕੀਮ ਦਾ ਲਾਹਾ ਲਿਆ ਹੈ।”

ਮੌਜੂਦਾ ਅਕਾਦਮਿਕ ਸਾਲ 2025-26 ਵਿੱਚ, ਪੰਜਾਬ ਦੇ 11,626 ਵਿਦਿਆਰਥੀਆਂ ਨੇ ਸਕਾਲਰਸ਼ਿਪ ਦਾ ਫ਼ਾਇਦਾ ਉਠਾਇਆ, ਜਿਨ੍ਹਾਂ ਵਿੱਚੋਂ 5243 ਵਿਦਿਆਰਥੀਆਂ ਨੂੰ ਸੀਯੂਸੀਈਟੀ ਵਜ਼ੀਫ਼ਾ ਸਕੀਮ ਦੇ ਜ਼ਰੀਏ ਵਜ਼ੀਫ਼ੇ ਦਿੱਤੇ ਗਏ। ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ https://www.cuchd.in/scholarship/ ‘ਤੇ ਜਾਕੇ ਆਸਾਨੀ ਨਾਲ ਸੀਯੂਸੀਈਟੀ ਲਈ ਅਪਲਾਈ ਕਰ ਸਕਦੇ ਹਨ।”

ਚੰਡੀਗੜ੍ਹ ਯੂਨੀਵਰਸਿਟੀ ਦੀ ਡਿਫ਼ੈਂਸ ਸਕਾਲਰਸ਼ਿਪ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, “ਪਿਛਲੇ 13 ਸਾਲਾਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ ਡਿਫ਼ੈਂਸ ਸਕਾਲਰਸ਼ਿਪ ਦਿੱਤੀ ਹੈ, ਜਿਸ ਵਿੱਚ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਦੇਸ਼ ਦੀ ਸੇਵਾ ਕਰਨ ਵਾਲਿਆਂ ਦੇ ਪਰਿਵਾਰਾਂ ਦੇ ਪ੍ਰਤੀ ਸਾਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਫ਼ੌਜੀਆਂ ਦੇ ਬੱਚੇ ਅਤੇ ਪਰਿਵਾਰ ਦੇ ਮੈਂਬਰ ਆਰਮਡ ਫ਼ੋਰਸਿਜ਼ ਐਜੇਕੇਸ਼ਨਲ ਵੈਲਫ਼ੇਅਰ ਸਕੀਮ (ਏਐਫ਼ਈਡਬਲਿਊਐਸ) ਅਤੇ ਸ਼ਹੀਦ ਕੈਪਟਨ ਵਿਕਰਮ ਬਤਰਾ ਸਕਾਲਰਸ਼ਿਪ ਦਾ ਲਾਹਾ ਲੈ ਸਕਦੇ ਹਨ। 2025 ਵਿੱਚ, ਪੰਜਾਬ ਦੇ 66 ਵਿਦਿਆਰਥੀਆਂ ਨੇ ਡਿਫ਼ੈਂਸ ਸਕਾਲਰਸ਼ਿਪ ਦਾ ਫ਼ਾਇਦਾ ਉਠਾਇਆ ਸੀ।”

ਚੰਡੀਗੜ੍ਹ ਯੂਨੀਵਰਸਿਟੀ ਦੀ ਗਲੋਬਲ ਅਤੇ ਨੈਸ਼ਨਲ ਯੂਨੀਵਰਸਿਟੀ ਰੈਂਕਿੰਗ ਵਿੱਚ ਵਾਧੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋ. ਬਾਵਾ ਨੇ ਕਿਹਾ, “ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਤਰੱਕੀ ਨੂੰ ਜਾਰੀ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਤੀਜੇ ਸਾਲ ਫ਼ਿਰ ਤੋਂ ਭਾਰਤ ਦੀ ਨੰਬਰ ਇੱਕ ਨਿੱਜੀ ਯੂਨੀਵਰਸਿਟੀ ਬਣ ਗਈ ਹੈ। ਕਿਊ ਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ, ਜਿਸ ਵਿੱਚ 104 ਮੁਲਕਾਂ ਦੇ 1,500 ਸਿੱਖਿਅਕ ਅਦਾਰਿਆਂ ਵਿੱਚ ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਆਕਸਫ਼ੋਰਡ, ਸਟੈਨਫ਼ੋਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਕੈਂਬਰਿੱਜ ਅਤੇ ਇੰਪੀਰੀਅਲ ਕਾਲਜ ਆਫ਼ ਲੰਡਨ ਵਰਗੇ ਗਲੋਬਲ ਦਿੱਗਜ ਸ਼ਾਮਲ ਸਨ, ਸੀਯੂ ਨੇ ਕੌਮੀ ਅਤੇ ਕੌਮਾਂਤਰੀ ਅਦਾਰਿਆਂ ਵਿੱਚ ਟੌਪ ਰੈਂਕ ‘ਤੇ ਪਹੁੰਚ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੌਪ 2 ਫ਼ੀਸਦੀ ਵੱਕਾਰੀ ਗਲੋਬਲ ਯੂਨੀਵਰਸਿਟੀਜ਼ ਦੀ ਸੂਚੀ ਵਿੱਚ ਸ਼ੁਮਾਰ ਹੋ ਗਈ ਹੈ। ਸੂਯੀ ਨੂੰ ਐਨਆਈਆਰੈਫ਼ ਰੈਂਕਿੰਗ 2025 ਵਿੱਚ ਵੀ ਭਾਰਤ ਦੀਆਂ ਮੋਹਰੀ 20 ਯੂਨੀਵਰਸਿਟੀਜ਼ ਵਿੱਚ ਸ਼ਾਮਲ ਕੀਤਾ ਗਿਆ ਸੀ। ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਬਾਇ ਸਬਜੈਕਟ (ਵਿਸ਼ਿਆਂ ਉੱਪਰ ਆਧਾਰਤ) 2025 ਵਿੱਚ, ਸੀਯੂ ਨੇ ਇੰਪਲਾਇਬਿਲਟੀ ਰੈਂਕਿੰਗ ਵਿੱਚ, ਜੋ ਆਧੁਨਿਕ ਵਰਕਪਲੇਸ ਲਈ ਸਭ ਤੋਂ ਜ਼ਿਆਦਾ ਰੋਜ਼ਗਾਰ ਯੋਗ ਗ੍ਰੈਜੁਏਟ ਤਿਆਰ ਕਰਨ ਵਿੱਚ ਯੂਨੀਵਰਸਿਟੀ ਦੇ ਪਰਦ੍ਰਸ਼ਨ ਨੂੰ ਨਾਪਦੀ ਹੈ, ਭਾਰਤ ਵਿੱਚ ਪ੍ਰਾਇਵੇਟ ਯੂਨੀਵਰਸਿਟੀਜ਼ ਵਿੱਚ ਇੰਜਨੀਅਰਿੰਗ ਅਤੇ ਤਕਨਾਲੋਜੀ, ਕੰਪਿਊਟਰ ਸਾਇੰਸ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ ਅਤੇ ਕੈਮਿਸਟਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ।”

ਸੀਯੂ ਦੇ ਖੋਜ ਅਤੇ ਨਵਾਚਾਰ ਬਾਰੇ ਬੋਲਦਿਆਂ ਡਾ. (ਪ੍ਰੋ.) ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਦੇ ਨਾਮ 20,000 ਤੋਂ ਜ਼ਿਆਦਾ ਖੋਜ ਪ੍ਰਕਾਸ਼ਨ ਹਨ ਅਤੇ 5519 ਤੋਂ ਜ਼ਿਆਦਾ ਪੇਟੈਂਟ ਫ਼ਾਈਲ ਕੀਤੇ ਗਏ ਹਨ, 5212 ਪੇਟੈਂਟ ਪ੍ਰਕਾਸ਼ਿਤ ਹੋਏ ਹਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫ਼ੈਕਲਟੀ ਮੈਂਬਰਾਂ ਨੂੰ ਵੱਖ-ਵੱਖ ਫ਼ੀਲਡ ਵਿੱਚ 238 ਪੇਟੈਂਟ ਮਿਲੇ ਹਨ। ਸਿਰਫ਼ 2024-25 ਵਿੱਚ ਸੀਯੂ ਦੇ ਵਿਦਿਆਰਥੀਆਂ ਨੇ 743 ਪੇਟੈਂਟ ਫ਼ਾਈਲ ਕੀਤੇ ਹਨ, 770 ਪ੍ਰਕਾਸ਼ਿਤ ਹੋਏ ਹਨ ਅਤੇ 49 ਪੇਟੈਂਟ ਮਿਲਟ ਹਨ।”

ਚੰਡੀਗੜ੍ਹ ਯੂਨੀਵਰਸਿਟੀ ਦੇ ਵਧਦੇ ਗਲੋਬਲ ਰਿਸਰਚ ਇੰਪੈਕਟ ਅਤੇ ਪ੍ਰਭਾਵ ਨੂੰ ਦਿਖਾਉਂਦੇ ਹੋਏ 2025 ਵਿੱਚ ਜਾਰੀ ਸਟੈਨਫ਼ੋਰਡ ਯੂਨੀਵਰਸਿਟੀ ਐਲਸੇਵੀਆ ਲਿਸਟ ਦੇ ਅਨੁਸਾਰ, ਅਲੱਗ-ਅਲੱਗ ਅਕਾਦਮਿਕ ਖੇਤਰਾਂ ਦੇ 44 ਫੈਕਲਟੀ ਮੈਂਬਰਾਂ ਨੂੰ ਦੁਨੀਆ ਦੇ ਟੌਪ 2 ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਲ ਕੀਤਾ ਗਿਆ। ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026 ਦੇ ਅਨੁਸਾਰ, ਸੀਯੂ ਨੇ ਭਾਰਤ ਦੀਆਂ ਸਾਰੀਆਂ ਪ੍ਰਾਇਵੇਟ ਯੂਨੀਵਰਸਿਟੀਆਂ ਵਿੱਚ ਕੌਮਾਂਤਰੀ ਖੋਜ ਵਿੱਚ 9ਵਾਂ ਅਤੇ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ 12ਵਾਂ ਪਾਇਦਾਨ ਹਾਸਲ ਕੀਤਾ। ਐਨਆਈਆਰਐਫ਼ ਰੈਂਕਿੰਗ 2025 ਦੀ ਖੋਜ ਸ਼੍ਰੇਣੀ ਵਿੱਚ ਪਹਿਲੀ ਵਾਰ ਸ਼ਾਮਲ ਹੋਣ ‘ਤੇ ਯੂਨੀਵਰਸਿਟੀ ਨੇ ਪ੍ਰਾਇਵੇਟ ਯੂਨੀਵਰਸਿਟੀਆਂ ਵਿੱਚ 7ਵਾਂ ਅਤੇ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ 12ਵਾਂ ਪਾਇਦਾਨ ਹਾਸਲ ਕੀਤਾ।

ਬਾਵਾ ਨੇ ਅੱਗੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਤਕਨਾਲੋਜੀ ਬਿਜ਼ਨਸ ਇੰਕਿਊਬੇਟਰ (ਸੀਯੂ-ਟੀਬੀਆਈ) ਦੇ ਤਹਿਤ ਸੀਯੂ ਦੇ ਵਿਦਿਆਰਥੀਆਂ ਨੇ 250 ਤੋਂ ਜ਼ਿਆਦਾ ਸਫ਼ਲ ਸਟਾਰਟਅੱਪ ਲਾਂਚ ਕੀਤੇ ਹਨ। ਸੀਯੂ ਨੇ ਨੌਜਵਾਨ ਨਵੀਨਤਾਕਾਰਾਂ (ਇਨੋਵੇਟਰਾਂ) ਨੂੰ ਆਈਡੀਆ ਦੇਣ, ਉਨ੍ਹਾਂ ਨੂੰ ਪ੍ਰਮਾਣਿਤ ਕਰਨ ਅਤੇ ਸਟਾਰਟਅੱਪ ਨੂੰ ਅੱਗੇ ਵਧਾਉਣ ਲਈ ਭਾਰਤ ਦਾ ਪਹਿਲਾ ਯੂਨੀਵਰਸਿਰੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਕੈਂਪਸ ਟੈਂਕ ਲਾਂਚ ਕੀਤਾ ਗਿਆ ਹੈ। ਆਪਣੇ ਵਿਦਿਆਰਥੀਆਂ ਨੂੰ ਖੋਜ ਸਬੰਧੀ ਸਿਖਲਾਈ ਪ੍ਰਦਾਨ ਕਰਨ ਲਈ, ਸੀਯੂ ਹਰ ਸਾਲ 15 ਕਰੋੜ ਰੁਪਏ ਦਾ ਸਾਲਾਨਾ ਬਜਟ ਦਿੰਦੀ ਹੈ। ਪਿਛਲੇ 5 ਸਾਲਾਂ ਵਿੱਚ ਹੀ ਸੀਯੂ ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਤੋਂ ਖੋਜ ਅਤੇ ਨਵਾਚਾਰ ਨਾਲ ਸਬੰਧਤ ਪ੍ਰੋਜੈਕਟਾਂ ਲਈ 90 ਕਰੋੜ ਮਿਲੇ ਹਨ।”

ਸੀਯੂ ਵਿਖੇ ਉਦਯੋਗ-ਅਕਾਦਮਿਕ ਇੰਟਰਫੇਸ ਬਾਰੇ ਬੋਲਦਿਆਂ, ਡਾ. (ਪ੍ਰੋ.) ਬਾਵਾ ਨੇ ਕਿਹਾ, “ਸੀਯੂ ਨਵੀਨਤਾ ਅਤੇ ਖੋਜ ਲਈ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਮਾਈਕ੍ਰੋਸਾਫਟ, ਸਿਸਕੋ, ਹੁੰਡਈ, ਟੈਕ ਮਹਿੰਦਰਾ, ਕੈਪਜੇਮਿਨੀ ਅਤੇ ਆਈਬੀਐਮ ਵਰਗੀਆਂ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਸਥਾਪਿਤ 30 ਉਦਯੋਗ-ਪ੍ਰਯੋਜਿਤ ਉੱਨਤ ਖੋਜ ਲੈਬਜ਼ ਅਤੇ 32 ਸੈਂਟਰ ਆਫ਼ ਐਕਸੀਲੈਂਸ (COEs) ਸ਼ਾਮਲ ਹਨ। ਇਸ ਤੋਂ ਇਲਾਵਾ, ਸੀਯੂ ਵਿੱਚ 60 ਖੋਜ ਕੇਂਦਰ ਹਨ।”

ਡਾ. (ਪ੍ਰੋ.) ਬਾਵਾ ਨੇ ਅੱਗੇ ਕਿਹਾ, “ਸੀਯੂ ਨੂੰ NAAC ਤੋਂ A+ ਰੇਟਿੰਗ ਮਿਲੀ ਹੈ, ਜਿਸ ਨਾਲ CU ਇਹ ਵੱਕਾਰੀ ਮਾਨਤਾ ਪ੍ਰਾਪਤ ਕਰਨ ਵਾਲੀਆਂ ਦੇਸ਼ ਦੀਆਂ ਮੋਹਰੀ 5 ਫ਼ੀਸਦੀ ਯੂਨੀਵਰਸਿਟੀਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਇਸਨੇ ਅਮਰੀਕਾ-ਅਧਾਰਤ ਐਕਰੀਡੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ABET) ਤੋਂ ਵੀ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ਨਾਲ CU ਇਹ ਵੱਕਾਰੀ ਮਾਨਤਾ ਪ੍ਰਾਪਤ ਕਰਨ ਵਾਲੀਆਂ ਇੰਜੀਨੀਅਰਿੰਗ ਪ੍ਰੋਗਰਾਮਾਂ ਵਾਲੀਆਂ ਚੋਟੀ ਦੀਆਂ 0.1 ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ। CU ਨੇ ਨੈਸ਼ਨਲ ਬੋਰਡ ਆਫ਼ ਐਕਰੀਡੇਸ਼ਨ (NBA) ਤੋਂ ਵੀ ਮਾਨਤਾ ਪ੍ਰਾਪਤ ਕੀਤੀ ਹੈ।”

ਸੀਯੂ ਦੇ ਅੰਤਰਰਾਸ਼ਟਰੀ ਅਕਾਦਮਿਕ ਭਾਈਵਾਲੀਆਂ (ਕੋਲੈਬੋਰੇਸ਼ਨ) ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਪ੍ਰੋ. ਬਾਵਾ ਨੇ ਕਿਹਾ, “ਆਪਣੇ ਵਿਦਿਆਰਥੀਆਂ ਨੂੰ ਗਲੋਬਲ ਅਕਾਦਮਿਕ ਅਤੇ ਖੋਜ ਐਕਸਪੋਜ਼ਰ ਪ੍ਰਦਾਨ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਕਸਤ ਕੀਤੇ ਗਏ ਅਕਾਦਮਿਕ ਲੋਕਾਚਾਰ ਦਾ ਇੱਕ ਮੁੱਖ ਥੰਮ੍ਹ ਹੈ। ਇਸ ਉਦੇਸ਼ ਲਈ, ਸੀਯੂ ਨੇ ਵੱਕਾਰੀ ਗਲੋਬਲ ਯੂਨੀਵਰਸਿਟੀਆਂ ਨਾਲ 525 ਅੰਤਰਰਾਸ਼ਟਰੀ ਸਮਝੌਤੇ ਕੀਤੇ ਹਨ, ਜਿਸ ਦੇ ਨਤੀਜੇ ਵਜੋਂ 2,300 ਤੋਂ ਵੱਧ ਸੀਯੂ ਵਿਦਿਆਰਥੀਆਂ ਨੂੰ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਯੂਕੇ, ਦੇ ਨਾਲ-ਨਾਲ ਹੋਰ ਯੂਰਪੀਅਨ ਦੇਸ਼ਾਂ ਅਤੇ ਦੁਨੀਆ ਭਰ ਦੇ ਹੋਰ ਦੇਸ਼ਾਂ ਵਿੱਚ ਸਮੈਸਟਰ ਐਕਸਚੇਂਜ, ਅੰਤਰਰਾਸ਼ਟਰੀ ਪ੍ਰੋਗਰਾਮਾਂ ਅਤੇ ਇੰਟਰਨਸ਼ਿਪਾਂ ਰਾਹੀਂ ਵੱਕਾਰੀ ਗਲੋਬਲ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ। ਸੀਯੂ ਵਿੱਚ 2,100 ਤੋਂ ਵੱਧ ਵਿਜ਼ਿਟਿੰਗ ਇੰਟਰਨੈਸ਼ਨਲ ਫੈਕਲਟੀ ਮੈਂਬਰ ਹਨ, ਜਿਨ੍ਹਾਂ ਵਿੱਚ 560 ਇੰਟਰਨੈਸ਼ਨਲ ਰਿਸਰਚ ਨੈੱਟਵਰਕ ਸਕਾਲਰ ਸ਼ਾਮਲ ਹਨ, ਅਤੇ 65 ਦੇਸ਼ਾਂ ਦੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ। ਇਸ ਤੋਂ ਇਲਾਵਾ, 310 ਸੀਯੂ ਵਿਦਿਆਰਥੀਆਂ ਨੇ ਇੰਟਰਨਸ਼ਿਪ, ਸੱਭਿਆਚਾਰਕ ਐਕਸਚੇਂਜ ਅਤੇ ਅਕਾਦਮਿਕ ਐਕਸਚੇਂਜ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਫਲੋਰੀਡਾ, ਅਮਰੀਕਾ ਵਿੱਚ ਦੁਨੀਆ ਦੀ ਨੰਬਰ 1 ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਵਰਲਡ ਦਾ ਦੌਰਾ ਕੀਤਾ।”

ਖੇਡਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ, ਡਾ. ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2024 ਵਿੱਚ ਸਭ ਤੋਂ ਵੱਧ ਤਮਗ਼ੇ (71) ਜਿੱਤ ਕੇ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ (ਮਾਕਾ ਟਰਾਫੀ) ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ। ਹਾਲ ਹੀ ਵਿੱਚ ਸਮਾਪਤ ਹੋਈਆਂ 5ਵੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ 200 ਤੋਂ ਵੱਧ ਯੂਨੀਵਰਸਿਟੀਆਂ ਦੇ 5000 ਤੋਂ ਵੱਧ ਐਥਲੀਟਾਂ ਨੂੰ ਪਛਾੜਦੇ ਹੋਏ 42 ਸੋਨ, 14 ਚਾਂਦੀ ਅਤੇ 11 ਕਾਂਸੀ ਦੇ ਤਮਗ਼ਿਆਂ ਸਮੇਤ 67 ਤਗਮੇ ਜਿੱਤੇ। ਸੀਯੂ ਲਗਾਤਾਰ ਦੋ ਸਾਲਾਂ ਤੋਂ ਚੌਥੇ ਅਤੇ ਪੰਜਵੇਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਜੇਤੂ ਰਿਹਾ ਹੈ।”

ਡਾ. ਬਾਵਾ ਨੇ ਅੱਗੇ ਕਿਹਾ, “ਸੀਯੂ ਦੇ ਵਿਦਿਆਰਥੀਆਂ ਨੇ 2025 ਵਿੱਚ ਕੁੱਲ 610 ਤਮਗ਼ੇ ਜਿੱਤੇ, ਜਿਨ੍ਹਾਂ ਵਿੱਚ 138 ਰਾਸ਼ਟਰੀ ਅਤੇ 87 ਅੰਤਰਰਾਸ਼ਟਰੀ ਤਮਗ਼ੇ ਸ਼ਾਮਲ ਸਨ, ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਦੇਸ਼ ਅਤੇ ਸੀਯੂ ਦੋਵਾਂ ਦਾ ਨਾਮ ਰੌਸ਼ਨ ਕੀਤਾ। ਹਾਲ ਹੀ ਵਿੱਚ ਸਮਾਪਤ ਹੋਈ ਆਲ-ਇੰਡੀਆ ਇੰਟਰ-ਯੂਨੀਵਰਸਿਟੀ ਰੈਸਲਿੰਗ ਗ੍ਰੀਕੋ-ਰੋਮਨ ਅਤੇ ਫ੍ਰੀਸਟਾਈਲ ਚੈਂਪੀਅਨਸ਼ਿਪ 2025-26 ਵਿੱਚ, ਸੀਯੂ ਨੇ ਕੁੱਲ 16 ਤਮਗ਼ੇ ਜਿੱਤ ਕੇ ਓਵਰਆਲ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਮ ਕੀਤਾ। ਸੀਯੂ ਐਥਲੀਟਾਂ ਨੂੰ ਕਈ ਤਰ੍ਹਾਂ ਦੀਆਂ ਮੁਫਤ ਸਹੂਲਤਾਂ ਪ੍ਰਦਾਨ ਕਰਨ ਲਈ ₹6.5 ਕਰੋੜ ਦਾ ਸਾਲਾਨਾ ਖੇਡ ਬਜਟ ਪ੍ਰਦਾਨ ਕਰਦਾ ਹੈ। ਸੀਯੂ ਵਿੱਚ 1,183 ਵਿਦਿਆਰਥੀ ਐਥਲੀਟ ਹਨ, ਜਿਨ੍ਹਾਂ ਵਿੱਚ 562 ਕੁੜੀਆਂ ਸ਼ਾਮਲ ਹਨ, ਸਕਾਲਰਸ਼ਿਪ ਦਾ ਲਾਭ ਉਠਾ ਰਹੇ ਹਨ। ਸੀਯੂ ਵਿੱਚੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਈ ਐਥਲੀਟ ਨਿਕਲੇ ਹਨ; 2024 ਦੇ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਮੋਹਰੀ ਵਿਕਟ ਲੈਣ ਵਾਲਾ ਅਰਸ਼ਦੀਪ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਇਸੇ ਤਰ੍ਹਾਂ, ਅਰਜੁਨ ਪੁਰਸਕਾਰ ਜੇਤੂ ਪਵਨ ਸਹਿਰਾਵਤ, ਭਾਰਤੀ ਕਬੱਡੀ ਟੀਮ ਦਾ ਕਪਤਾਨ, ਅਤੇ ਭਾਰਤੀ ਹਾਕੀ ਖਿਡਾਰੀ ਸੰਜੇ, ਜੋ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ, ਵੀ ਸ਼ਾਮਲ ਹਨ।”

ਪ੍ਰੋਫੈਸਰ ਬਾਵਾ ਨੇ ਅੱਗੇ ਕਿਹਾ, ” ਚੰਡੀਗੜ੍ਹ ਯੂਨੀਵਰਸਿਟੀ ਕਲਾ ਅਤੇ ਸੱਭਿਆਚਾਰ ਨੂੰ ਵੀ ਹੁਲਾਰਾ ਦੇ ਰਹੀ ਹੈ, ਇਸ ਦਾ ਸਬੂਤ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਸੀਯੂ ਮੋਹਰੀ ਯੂਨੀਵਰਸਿਟੀ ਬਣ ਕੇ ਉੱਭਰ ਰਹੀ ਹੈ। ਸੀਯੀ ਨੇ ਹਾਲ ਹੀ ਵਿੱਚ ਏਆਈਯੂ 39ਵੇਂ ਅੰਤਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ 2026 ਵਿੱਚ ਪੰਜਵੀਂ ਵਾਰ ਓਵਰਆਲ ਟਰਾਫ਼ੀ ਆਪਣੀ ਨਾਮ ਕੀਤੀ। ਇਸ ਦੇ ਨਾਲ ਨਾਲ ਸੰਗੀਤ, ਲਿਟਰੇਰੀ ਅਤੇ ਫ਼ਾਈਨ ਆਰਟਸ ਸ਼ੇ੍ਰਣੀਆਂ ਵਿੱਚ ਓਵਰਆਲ ਟਰਾਫ਼ੀਆਂ ਆਪਣੇ ਨਾਮ ਕੀਤੀਆਂ।”

Tags: CU UNiversityEducation Newslatest newslatest Updatepropunjabnewspropunjabtv
Share198Tweet124Share49

Related Posts

ਮਾਨਸਾ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਐਸਐਸਪੀ ਦਫ਼ਤਰ ਬਾਹਰ ਲਾਇਆ ਧਰਨਾ, ਪੜ੍ਹੋ ਵੇਰਵਾ

ਫਰਵਰੀ 11, 2026

ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਫਰਵਰੀ 11, 2026

ਗੁਰਦੁਆਰਾ ਸਾਹਿਬ ਵਿਨੀਪੈੱਗ ਸਾਊਥ ਸਿੱਖ ਸੈਂਟਰ ਦੇ ਪ੍ਰਬੰਧਕ 10 ਦਿਨਾਂ ’ਚ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਣ : ਗਿਆਨੀ ਕੁਲਦੀਪ ਸਿੰਘ ਗੜਗੱਜ

ਫਰਵਰੀ 10, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਆਮਦ ਵਧਾਉਣ ਲਈ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ‘ਪੁਆਇੰਟ ਆਫ਼ ਕਾਲ’ ਸੂਚੀ ਵਿੱਚ ਸ਼ਾਮਲ ਕਰਨ ਦੀ ਕੀਤੀ ਮੰਗ

ਫਰਵਰੀ 10, 2026

ਆਪ੍ਰੇਸ਼ਨ ਪਰਹਾਰ–2 ਤਹਿਤ ਨਸ਼ਾ ਮੁਕਤ ਪੰਜਾਬ ਵੱਲ ਵੱਡਾ ਕਦਮ :ਖੰਨਾ ਜ਼ਿਲ੍ਹੇ ਤੋਂ ਇਤਿਹਾਸਕ ਪਹਿਲ — ਨਸ਼ਾ ਤਸਕਰੀ ਦੇ ਹੋਟ ਸਪੋਟ ਗੋਦ ਲੈ ਕੇ ਲੋਕਾਂ ਦਾ ਜੀਵਨ ਸੰਵਾਰਨ ਦੀ ਮੁਹਿੰਮ ਸ਼ੁਰੂ

ਫਰਵਰੀ 10, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਲਈ ਦੁਰਘਟਨਾ ਬੀਮਾ, ਵਿਕਸਿਤ ਭਾਰਤ 2047 ਲਈ ਪ੍ਰਵਾਸੀ ਭਾਰਤੀਆਂ ਦੀ ਭਾਗੀਦਾਰੀ ਅਤੇ ਉੱਚ ਸਿੱਖਿਅਕ ਅਦਾਰਿਆਂ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਾਉਣ ਲਈ ਰਾਜ ਸਭਾ ਵਿੱਚ ਪੇਸ਼ ਕੀਤੇ 3 ਪ੍ਰਾਇਵੇਟ ਮੈਂਬਰ ਬਿੱਲ

ਫਰਵਰੀ 10, 2026
Load More

Recent News

ਮਾਨਸਾ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਐਸਐਸਪੀ ਦਫ਼ਤਰ ਬਾਹਰ ਲਾਇਆ ਧਰਨਾ, ਪੜ੍ਹੋ ਵੇਰਵਾ

ਫਰਵਰੀ 11, 2026

Tower Rush Casino Demo Play Now 26

ਫਰਵਰੀ 11, 2026

ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਫਰਵਰੀ 11, 2026

ਗੁਰਦੁਆਰਾ ਸਾਹਿਬ ਵਿਨੀਪੈੱਗ ਸਾਊਥ ਸਿੱਖ ਸੈਂਟਰ ਦੇ ਪ੍ਰਬੰਧਕ 10 ਦਿਨਾਂ ’ਚ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਣ : ਗਿਆਨੀ ਕੁਲਦੀਪ ਸਿੰਘ ਗੜਗੱਜ

ਫਰਵਰੀ 10, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਆਮਦ ਵਧਾਉਣ ਲਈ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ‘ਪੁਆਇੰਟ ਆਫ਼ ਕਾਲ’ ਸੂਚੀ ਵਿੱਚ ਸ਼ਾਮਲ ਕਰਨ ਦੀ ਕੀਤੀ ਮੰਗ

ਫਰਵਰੀ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.