ਵੀਰਵਾਰ, ਅਗਸਤ 27, 2026 11:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਕੇਂਦਰ ਸਰਕਾਰ ਨੇ ਐੱਮਪੀ ਸਤਨਾਮ ਸਿੰਘ ਸੰਧੂ ਦੀ ‘ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ’ ਦੇ ਮੈਂਬਰ ਵਜੋਂ ਕੀਤੀ ਨਿਯੁਕਤੀ, ਭਾਰਤ-ਮਿਸਰ ਦੇ ਦੁਵੱਲੇ ਸਬੰਧ ਹੋਣਗੇ ਮਜ਼ਬੂਤ

ਐੱਮਪੀ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੀ ਭਾਰਤ ਅਤੇ ਮਿਸਰ (ਇਜੀਪਟ) ਦੇ ਵਿਚਕਾਰ ਦੁਵੱਲੇ ਅਤੇ ਸੰਸਦੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਗਠਨ ਕੀਤੇ ’ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ' (ਭਾਰਤ-ਮਿਸਰ ਸੰਸਦੀ ਮਿੱਤਰਤਾ ਗਰੁੱਪ) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ ।

by Pro Punjab Tv
ਫਰਵਰੀ 25, 2026
in Featured News, ਕੇਂਦਰ
0

ਐੱਮਪੀ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੀ ਭਾਰਤ ਅਤੇ ਮਿਸਰ (ਇਜੀਪਟ) ਦੇ ਵਿਚਕਾਰ ਦੁਵੱਲੇ ਅਤੇ ਸੰਸਦੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਗਠਨ ਕੀਤੇ ’ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ’ (ਭਾਰਤ-ਮਿਸਰ ਸੰਸਦੀ ਮਿੱਤਰਤਾ ਗਰੁੱਪ) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ ।

ਲੋਕ ਸਭਾ ਸਕੱਤਰੇਤ (ਕਾਨਫਰੰਸ ਅਤੇ ਪ੍ਰੋਟੋਕਾਲ ਬ੍ਰਾਂਚ) ਵੱਲੋਂ 23 ਫਰਵਰੀ, 2026 ਨੂੰ ਜਾਰੀ ਕੀਤੇ ਇੱਕ ਪੱਤਰ ਰਾਹੀਂ ਮਿਸਰ ਦੇ ਨਾਲ ਬਣਾਏ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ’ ਵਿਚ ਐੱਮਪੀ ਸੰਧੂ ਦੀ ਨਿਯੁਕਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਿਸਰ (ਇਜੀਪਟ) ਦੇ ਨਾਲ ਇਹ ਸੰਸਦੀ ਮਿੱਤਰਤਾ ਗਰੁੱਪ ਦਾ ਗਠਨ 18ਵੀਂ ਲੋਕ ਸਭਾ ਦੇ ਕਾਰਜਕਾਲ ਲਈ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਐੱਮਪੀ ਸਤਨਾਮ ਸਿੰਘ ਨੂੰ ਸਰਬ-ਪਾਰਟੀ ਵਫ਼ਦ (ਆਲ ਪਾਰਟੀ ਡੈਲੀਗੇਸ਼ਨ) ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ, ਜਿਸ ਨੇ ਸਾਊਦੀ ਅਰਬ, ਕੂਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕੀਤਾ ਸੀ। ਇਸ ਦੌਰੇ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਭਾਈਵਾਲਾਂ ਨੂੰ ’ਆਪ੍ਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ, ਜੋ ਭਾਰਤ ਵੱਲੋਂ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ 26 ਮਾਸੂਮ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਅਤੇ ਇਹ ਆਪ੍ਰੇਸ਼ਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦੀ ਹਮਲੇ ਵਿਰੁੱਧ ਵਿੱਢੀ ਲੜਾਈ ਦੇ ਜਵਾਬ ਵਿਚ ਸ਼ੁਰੂ ਕੀਤਾ ਗਿਆ ਸੀ।

ਮਈ 2025 ਦੌਰਾਨ ਵੈਟੀਕਨ ਸਿਟੀ ਵਿਚ ਜਦੋਂ ਪੋਪ ਲੀਓ 14 ਨੇ ਆਪਣਾ ਅਹੁਦਾ ਸੰਭਾਲਿਆ ਸੀ ਤਾਂ ਇਸ ਪਵਿੱਤਰ ਰਸਮ ਦੌਰਾਨ ਭਾਰਤ ਦੇ ਉੱਚ ਪੱਧਰੀ ਵਫ਼ਦ ਵਿਚ ਐੱਮਪੀ ਸਤਨਾਮ ਸਿੰਘ ਸੰਧੂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੇ ਗਏ ਉੱਚ ਪੱਧਰੀ ਵਫ਼ਦ ਦਾ ਵੀ ਹਿੱਸਾ ਸਨ, ਜੋ ਦਸੰਬਰ 2024 ਨੂੰ ਵੈਟੀਕਨ ਸਿਟੀ ਵਿਚ ਹੋਣ ਵਾਲੇ ਇੱਕ ਸਮਾਗਮ ਦੌਰਾਨ ਪੋਪ ਵੱਲੋਂ ਮੋਨਸਿਗਨੌਰ ਜਾਰਜ ਜੈਕਬ ਕੁਵਾਕਡ ਨੂੰ ਕਾਰਡੀਨਲ ਵਜੋਂ ਨਿਯੁਕਤ ਕਰਨ ਦੀ ਰਸਮ ਦਾ ਹਿੱਸਾ ਬਣਨ ਲਈ ਭੇਜਿਆ ਗਿਆ ਸੀ।

ਇਸ ਸਬੰਧੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਦੇ ਮੈਂਬਰ ਵਜੋਂ ਮੇਰੀ ਨਿਯੁਕਤੀ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਭਾਰਤ ਤੇ ਮਿਸਰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਹਨ, ਜਿਨ੍ਹਾਂ ਵਿਚਕਾਰ ਪ੍ਰਾਚੀਨ ਸਮੇਂ ਤੋਂ ਹੀ ਨੇੜਲੇ ਸਬੰਧ ਰਹੇ ਹਨ।ਅਫਰੀਕੀ ਮਹਾਂਦੀਪ ਵਿਚ ਮਿਸਰ ਰਵਾਇਤੀ ਤੌਰ ’ਤੇ ਭਾਰਤ ਦੇ ਸਭ ਤੋਂ ਅਹਿਮ ਵਪਾਰਕ ਭਾਈਵਾਲਾਂ ਵਿਚੋਂ ਇੱਕ ਰਿਹਾ ਹੈ।ਰੱਖਿਆ, ਵਪਾਰ, ਊਰਜਾ ਅਤੇ ਤਕਨਾਲੋਜੀ ’ਤੇ ਕੇਂਦਰਿਤ ਭਾਰਤ-ਮਿਸਰ ਦੇ ਕੂਟਨੀਤਿਕ ਸਬੰਧ ਜੂਨ 2023 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਯਾਤਰਾ ਦੌਰਾਨ ਰਣਨੀਤਕ ਭਾਈਵਾਲੀ ਤੱਕ ਪਹੁੰਚ ਗਏ ਸਨ, ਜੋ ਕਿ 1997 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ। ਆਰਥਿਕ ਪੱਖੋਂ ਭਾਰਤ ਅਤੇ ਮਿਸਰ ਵਿਚਕਾਰ ਮੌਜੂਦਾ ਵਪਾਰ ਲਗਪਗ 6 ਬਿਲੀਅਨ ਡਾਲਰ ਦਾ ਹੈ, ਜਿਸ ਦਾ ਆਉਣ ਵਾਲੇ ਸਾਲਾਂ ਵਿਚ ਦੁੱਗਣਾ ਹੋਣ ਦੀ ਉਮੀਦ ਹੈ। ਕਿਉਂਕਿ ਮੈਨੂਫੈਕਚਰਿੰਗ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਡਿਜੀਟਲ ਤਕਨਾਲੋਜੀ ਵਰਗੇ ਖੇਤਰਾਂ ਵਿਚ ਅਜੇ ਬਹੁਤ ਸੰਭਾਵਨਾਵਾਂ ਬਾਕੀ ਹਨ। ਮਿਸਰ ਵਿਚ ਭਾਰਤੀ ਨਿਵੇਸ਼ ਵਰਤਮਾਨ ਵਿਚ ਲਗਪਗ 5 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।ਕਿਉਂਕਿ ਦੋਵੇਂ ਸਰਕਾਰਾਂ ਦੁਵੱਲੇ ਆਰਥਿਕ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਲਈ ਵੱਡੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਇਹ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰ ਕੇ ਦੁਵੱਲੇ ਸਬੰਧਾਂ ਅਤੇ ਲੋਕਾਂ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ।

ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਵਿਰੁੱਧ ਭਾਰਤ ਦਾ ਪੱਖ ਪੇਸ਼ ਕਰਨ ਲਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਵਫ਼ਦ ਨੂੰ ’ਮਿਸ਼ਨ ਆਪ੍ਰੇਸ਼ਨ ਸਿੰਦੂਰ’ ਆਊਟਰੀਚ ਮੁਹਿੰਮ ਤਹਿਤ 20 ਤੋਂ ਵੱਧ ਦੇਸ਼ਾਂ ਵਿਚ ਭੇਜਿਆ ਤਾਂ ਦੁਨੀਆ ਭਰ ਤੋਂ ਸਾਨੂੰ ਵਧੀਆ ਹੁੰਗਾਰਾ ਮਿਲਿਆ।ਇਸ ਨੇ ਸਿੱਧ ਕੀਤਾ ਕਿ ਦੇਸ਼ ਦੇ ਹਿੱਤਾਂ ਦੇ ਮਾਮਲਿਆਂ ਲਈ ਭਾਰਤ ਇੱਕਜੁੱਟ ਹੋ ਖੜਾ ਹੈ।ਕੇਂਦਰ ਸਰਕਾਰ ਵੱਲੋਂ ਇੰਡੀਆ-ਇਜੀਪਟ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਬਣਾਉਣ ਦਾ ਫੈਸਲਾ ਵੀ ਇਸੇ ਦਿਸ਼ਾ ਵਿਚ ਅਹਿਮ ਕਦਮ ਹੈ।

Tags: latest newslatest UpdateMP Satnam Sandhupro punjab tvpropunjabnewspunjabi news
Share203Tweet127Share51

Related Posts

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਕੀਤਾ ਸੰਬੋਧਨ

ਅਗਸਤ 27, 2026

ਸਿਖਲਾਈ ਜਹਾਜ਼ ਹੋਇਆ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਅਗਸਤ 27, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਰੱਖੜੀ ਦੇ ਤਿਉਹਾਰ ‘ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ ‘ਚ ਪਾਈ ਸਨਮਾਨ ਰਾਸ਼ੀ

ਅਗਸਤ 27, 2026

ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ (ਨੁਕਸਾਨ-ਨਿਊਨੀਕਰਨ ਸੇਵਾਵਾਂ) ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨੂੰ ਦੇ ਰਹੀਆਂ ਮਜ਼ਬੂਤੀ

ਅਗਸਤ 27, 2026

ਚੰਡੀਗੜ੍ਹ ਵਿੱਚ ਏਆਈ-ਸਮਰੱਥ ਸੀਸੀਟੀਵੀ ਨੈੱਟਵਰਕ ਲਗਭਗ ਦੁੱਗਣਾ ਹੋਵੇਗਾ; ਆਧੁਨਿਕਤਾ ਅਤੇ ਤਕਨੀਕ ਨੂੰ ਪੁਲਿਸਿੰਗ ਵਿਚ ਵਰਤੋਂ ਤੇ ਜ਼ੋਰ

ਅਗਸਤ 27, 2026
Load More

Recent News

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਕੀਤਾ ਸੰਬੋਧਨ

ਅਗਸਤ 27, 2026

ਸਿਖਲਾਈ ਜਹਾਜ਼ ਹੋਇਆ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਅਗਸਤ 27, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਰੱਖੜੀ ਦੇ ਤਿਉਹਾਰ ‘ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ ‘ਚ ਪਾਈ ਸਨਮਾਨ ਰਾਸ਼ੀ

ਅਗਸਤ 27, 2026

ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ (ਨੁਕਸਾਨ-ਨਿਊਨੀਕਰਨ ਸੇਵਾਵਾਂ) ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨੂੰ ਦੇ ਰਹੀਆਂ ਮਜ਼ਬੂਤੀ

ਅਗਸਤ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.