ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਇਸ ਵਾਰ 9 ਜ਼ਿਲਿਆਂ ਦੀਆਂ 59 ਸੀਟਾਂ ‘ਤੇ ਲਗਭਗ 61.52 ਫੀਸਦੀ ਵੋਟਾਂ ਪਈਆਂ। ਇਸ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਹੁਣ ਤੱਕ ਸੂਬੇ ਦੇ 45 ਜ਼ਿਲ੍ਹਿਆਂ ਦੀਆਂ 231 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋ ਚੁੱਕੀਆਂ ਹਨ।
ਸੂਬੇ ਵਿੱਚ ਬਾਕੀ ਤਿੰਨ ਪੜਾਵਾਂ ਲਈ 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਪੜਾਅ ਵਿੱਚ 59 ਸੀਟਾਂ ਲਈ 624 ਉਮੀਦਵਾਰ ਮੈਦਾਨ ਵਿੱਚ ਹਨ।
ਕਿਸ ਜ਼ਿਲ੍ਹੇ ਵਿੱਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ?
ਪੀਲੀਭੀਤ ‘ਚ 67.59 ਫੀਸਦੀ
ਲਖੀਮਪੁਰ ਖੀਰੀ ‘ਚ 66.32 ਫੀਸਦੀ
ਸੀਤਾਪੁਰ ‘ਚ 62.66 ਫੀਸਦੀ
ਹਰਦੋਈ ‘ਚ 58.99 ਫੀਸਦੀ
ਉਨਾਵ ‘ਚ 57.73 ਫੀਸਦੀ
ਲਖਨਊ ‘ਚ 60.05 ਫੀਸਦੀ
ਰਾਏਬਰੇਲੀ ‘ਚ 61.90 ਫੀਸਦੀ
ਬਾਂਦਾ ‘ਚ 60.36 ਫੀਸਦੀ
ਫਤਿਹਪੁਰ ‘ਚ 60.07 ਫੀਸਦੀ ਵੋਟਿੰਗ ਹੋਈ।
2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇਨ੍ਹਾਂ ਸੀਟਾਂ ‘ਤੇ 62.55 ਫੀਸਦੀ ਵੋਟਾਂ ਪਈਆਂ ਸਨ, ਜਦਕਿ 2019 ਦੀਆਂ ਲੋਕ ਸਭਾ ਚੋਣਾਂ ‘ਚ 60.03 ਫੀਸਦੀ ਵੋਟਾਂ ਪਈਆਂ ਸਨ। 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਇਨ੍ਹਾਂ 59 ਵਿੱਚੋਂ 51 ਸੀਟਾਂ ਜਿੱਤੀਆਂ ਸਨ। ਇਕ ਸੀਟ ਇਸ ਦੇ ਸਹਿਯੋਗੀ ਅਪਨਾ ਦਲ (ਐਸ) ਨੇ ਜਿੱਤੀ ਸੀ। ਸਮਾਜਵਾਦੀ ਪਾਰਟੀ ਨੇ ਚਾਰ, ਕਾਂਗਰਸ ਨੇ ਦੋ ਅਤੇ ਬਸਪਾ ਨੇ ਦੋ ਸੀਟਾਂ ਜਿੱਤੀਆਂ ਹਨ।










