ਇਸ ਜੋੜੀ ਦੀ ਅਹਿਮਦਾਬਾਦ ਦੀ ਦੋ ਦਿਨਾਂ ਯਾਤਰਾ ਰਾਜ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ, ਜੋ ਇਸ ਸਾਲ ਦਸੰਬਰ ਵਿੱਚ ਹੋਣੀਆਂ ਹਨ। ਪਿਛਲੇ ਸਾਲ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੀਆਂ ਸਾਰੀਆਂ 182 ਸੀਟਾਂ ‘ਤੇ ਚੋਣ ਲੜੇਗੀ।
ਭਗਵੰਤ ਮਾਨ ਨੇ ਕਿਹਾ, “ਇਸ ਜਗ੍ਹਾ ‘ਤੇ ਆ ਕੇ ਬਹੁਤ ਵਧੀਆ ਲੱਗਾ, ਇੱਥੇ ਬਹੁਤ ਹੀ ਵੱਖਰਾ ਅਹਿਸਾਸ ਹੈ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਹਰ ਕਿਸੇ ਦੇ ਘਰ ਵਿੱਚ ਚਰਖਾ ਹੈ। ਅਸੀਂ ਗਾਂਧੀ ਜੀ ਨਾਲ ਬਹੁਤ ਜੁੜੇ ਹੋਏ ਹਾਂ। ਅਸੀਂ ਰਾਸ਼ਟਰਵਾਦੀ ਲੋਕ ਹਾਂ, ਅਸੀਂ ਆਪਣੇ ਦੇਸ਼ ਅਤੇ ਲੋਕਾਂ ਨੂੰ ਪਿਆਰ ਕਰਦੇ ਹਾਂ।”
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਥਾਂ ‘ਤੇ ਰਾਜਨੀਤੀ ਬਾਰੇ ਨਹੀਂ ਬੋਲਾਂਗੇ। ਉਨ੍ਹਾਂ ਕਿਹਾ, ‘ਅਸੀਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਆਏ ਹਾਂ ਅਤੇ ਅੱਜ ਅਸੀਂ ਗਾਂਧੀ ਜੀ ਦੇ ਆਸ਼ਰਮ ‘ਚ ਮੱਥਾ ਟੇਕਣ ਆਏ ਹਾਂ। ਇੱਥੇ ਆ ਕੇ ਬਹੁਤ ਵਧੀਆ ਲੱਗਾ। ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਆਸ਼ਰਮ ਵਿੱਚ ਇਹ ਮੇਰੀ ਪਹਿਲੀ ਫੇਰੀ ਹੈ।