ਸਿਕਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ ਅਤੇ ਨੌਂ ਹੋਰ ਵਿਅਕਤੀਆਂ ਅਤੇ ਕੰਪਨੀਆਂ ਨੂੰ 25 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਟੈਕਓਵਰ ਕੋਡ ਨਿਯਮਾਂ ਦੀ ਉਲੰਘਣਾ ਅਤੇ ਸ਼ੇਅਰ ਹੋਲਡਿੰਗ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਲਗਾਇਆ ਗਿਆ ਹੈ।
ਆਪਣੇ 85 ਪੰਨਿਆਂ ਦੇ ਆਦੇਸ਼ ਵਿੱਚ ਸੇਬੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੋਟਰਾਂ ਅਤੇ ਇਸ ਕੇਸ ਵਿੱਚ ਸ਼ਾਮਲ ਹੋਰ ਲੋਕਾਂ ਨੇ ਕੰਪਨੀ ਵਿੱਚ ਤਕਰੀਬਨ 7 ਫੀਸਦ ਹਿੱਸੇਦਾਰੀ ਦੀ ਪ੍ਰਾਪਤੀ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ।
ਇਹ ਕੇਸ ਜਨਵਰੀ 2020 ਦਾ ਹੈ, ਜਦੋਂ 1994 ਵਿਚ ਜਾਰੀ ਕੀਤੇ ਗਏ 3 ਕਰੋੜ ਵਾਰੰਟ ਬਦਲਣ ਨਾਲ ਰਿਲਾਇੰਸ ਇੰਡਸਟਰੀਜ਼ ਵਿਚ ਪ੍ਰਮੋਟਰਾਂ ਦੀ ਹਿੱਸੇਦਾਰੀ ਵਿਚ 6.83 ਫੀਸਦ ਦਾ ਵਾਧਾ ਹੋਇਆ ਸੀ। ਇਲਜ਼ਾਮ ਇਹ ਹੈ ਕਿ ਪ੍ਰਮੋਟਰ ਸਮੂਹ ਨੇ ਸੇਬੀ ਰੈਗੂਲੇਸ਼ਨ 1997 (ਸ਼ੇਅਰਸ ਅਤੇ ਟੇਕਓਵਰਜ ਦੀ ਮਹੱਤਵਪੂਰਨ ਪ੍ਰਾਪਤੀ) ਦੇ ਨਿਯਮਾਂ ਅਨੁਸਾਰ ਖੁੱਲ੍ਹੀ ਪੇਸ਼ਕਸ਼ ਨਹੀਂ ਲਈ।
ਨਿਯਮ ਦੇ ਅਨੁਸਾਰ ਜਦੋਂ ਇੱਕ ਪ੍ਰਮੋਟਰ ਸਮੂਹ 5 ਪ੍ਰਤੀਸ਼ਤ ਤੋਂ ਵੱਧ ਦੀ ਵਾਧੂ ਹਿੱਸੇਦਾਰੀ ਲੈ ਰਿਹਾ ਹੈ ਤਾਂ ਇਸ ਨੂੰ ਉਸੇ ਵਿੱਤੀ ਵਰ੍ਹੇ ਵਿੱਚ ਘੱਟਗਿਣਤੀ ਨਿਵੇਸ਼ਕਾਂ ਲਈ ਇੱਕ ਖੁੱਲੀ ਪੇਸ਼ਕਸ਼ ਲਿਆਉਣੀ ਹੁੰਦੀ ਹੈ।
ਸੇਬੀ ਨੇ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਕੋਕਿਲਾਬੇਨ ਅੰਬਾਨੀ, ਨੀਟਾ ਅੰਬਾਨੀ, ਟੀਨਾ ਅੰਬਾਨੀ, ਰਿਲਾਇੰਸ ਇੰਡਸਟਰੀਜ਼ ਹੋਲਡਿੰਗ, ਰਿਲਾਇੰਸ ਰਿਐਲਟੀ ਅਤੇ ਕਈ ਹੋਰ ਕੰਪਨੀਆਂ ਨੂੰ ਇਸ ਲਈ 25 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸਾਰਿਆਂ ਨੂੰ ਮਿਲ ਕੇ ਇਸ ਜੁਰਮਾਨੇ ਦਾ ਭੁਗਤਾਨ ਕਰਨਾ ਪਏਗਾ। ਜੇ ਹੁਕਮ ਦੇ 45 ਦਿਨਾਂ ਦੇ ਅੰਦਰ ਅੰਦਰ ਜ਼ੁਰਮਾਨਾ ਨਹੀਂ ਦਿੱਤਾ ਜਾਂਦਾ ਹੈ, ਤਾਂ ਸੇਬੀ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰੇਗੀ