ਅੱਜ ਤੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋਣ ਜਾ ਰਹੇ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਸਭ ਨੂੰ ਬਹੁਤ ਹੀ ਇੰਤਜ਼ਾਰ ਹੈ ,ਪਰ ਅਜੇ ਤਕ ਵਿਆਹ ਦੀ ਤਾਰੀਕ ਨਹੀਂ ਰੱਖੀ | ਦੋਵੇਂ ਪਰਿਵਾਰ ਵਿਆਹ ਬਾਰੇ ਕੋਈ ਗੱਲ ਨਹੀਂ ਕਰ ਰਹੇ ਹਨ ਪਰ ਹਰ ਰੋਜ਼ ਇਸ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਰਹੀ ਹੈ। ਹਾਲਾਂਕਿ ਵਿਆਹ ਦੀ ਤਰੀਕ ਜਨਤਕ ਤੌਰ ‘ਤੇ ਨਹੀਂ ਦੱਸੀ ਗਈ ਹੈ ਪਰ ਤਿਆਰੀਆਂ ਪੂਰੀਆਂ ਚੱਲ ਰਹੀਆਂ ਹਨ , ਮੁੰਬਈ ਦੇ ਪਾਲੀ ਹਿਲਜ਼ ਦੇ ਅਪਾਰਟਮੈਂਟ ਕੰਪਲੈਕਸ ‘ਚ ‘ਵਾਸਤੂ’ ‘ਚ ਅੱਜ ਮਹਿੰਦੀ ਦੀ ਰਸਮ ਹੋਣੀ ਹੈ। ਮਹਿੰਦੀ ਦੀ ਰਸਮ ਹੋਣੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅੱਜ ਪਰਿਵਾਰ ਦੀ ਮੌਜੂਦਗੀ ‘ਚ ਭਗਵਾਨ ਗਣੇਸ਼ ਦੀ ਪੂਜਾ ਨਾਲ ਮੰਗਲ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਦੁਪਹਿਰ ਦੇ ਖਾਣੇ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਮਹਿੰਦੀ ਦੀ ਰਸਮ ਸ਼ੁਰੂ ਹੋਵੇਗੀ। ਇਸ ਸਮਾਗਮ ਵਿੱਚ ਸਿਰਫ਼ ਕਰੀਬੀ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਲ ਹੋਣਗੇ। ਰਣਬੀਰ ਅਤੇ ਆਲੀਆ ਦੇ ਕੁਝ ਖਾਸ ਦੋਸਤਾਂ ਦੇ ਵੀ ਇਵੈਂਟ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਕ੍ਰਿਸ਼ਨ ਰਾਜ ਬੰਗਲੇ ‘ਚ ਹੋਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਕੱਲ੍ਹ ਰਣਬੀਰ ਅਤੇ ਆਲੀਆ ਆਪਣੇ ਫਲੈਟ ਵਾਸਤੂ ਵਿੱਚ ਦੁਪਹਿਰ 3 ਵਜੇ ਦੇ ਕਰੀਬ ਵਿਆਹ ਕਰਨਗੇ। ਰਣਬੀਰ ਅਤੇ ਆਲੀਆ ਆਪਣੇ ਸੁਪਨਿਆਂ ਦੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਇਸ ਹਫਤੇ ਰਣਬੀਰ ਅਤੇ ਆਲੀਆ ਦੇ ਫਲੈਟ ਵਾਸਤੂ ‘ਚ ਕਾਫੀ ਸਰਗਰਮੀ ਦੇਖਣ ਨੂੰ ਮਿਲੀ। ਪਰ ਖਬਰਾਂ ਮੁਤਾਬਕ ਜਿਸ ਜਗ੍ਹਾ ‘ਤੇ ਸਮਾਗਮ ਕਰਵਾਇਆ ਜਾਣਾ ਹੈ, ਉਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ।
ਵਾਸਤੂ ਤੋਂ ਇਲਾਵਾ ਕਪੂਰ ਪਰਿਵਾਰ ਦੇ ਘਰ ‘ਕ੍ਰਿਸ਼ਨਾ ਰਾਜ ਬੰਗਲਾ’ ਅਤੇ ਆਰਕੇ ਸਟੂਡੀਓ ਨੂੰ ਵੀ ਲਾਈਟਾਂ ਨਾਲ ਸਜਾਇਆ ਗਿਆ ਹੈ। ਵਿਆਹ ਤੋਂ ਬਾਅਦ ਰਣਬੀਰ ਅਤੇ ਆਲੀਆ ਕ੍ਰਿਸ਼ਨਾ ਰਾਜ ਬੰਗਲੇ ‘ਚ ਰਹਿਣ ਜਾ ਰਹੇ ਹਨ। ਦੱਸ ਦੇਈਏ ਕਿ ਮੰਗਲਵਾਰ ਸ਼ਾਮ ਨੂੰ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ, ਪਤੀ ਭਰਤ ਸਾਹਨੀ ਅਤੇ ਬੇਟੀ ਸਮਰਾ ਨੂੰ ਵੀ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ।