ਧੂਰੀ ਤੋਂ ਸਮਾਜ ਸੇਵੀ ਸੰਦੀਪ ਸਿੰਗਲਾ ਦੀ ਬਰਸੀ ਮੌਕੇ ਧੂਰੀ ਦੇ ਸਰਕਾਰੀ ਹਸਪਤਾਲ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਦੌਰਾ ਕੀਤਾ ਅਤੇ ਸਮਾਜ ਸੇਵੀ ਸੰਦੀਪ ਸਿੰਗਲਾ ਦੇ ਪਰਿਵਾਰ ਵਲੋਂ ਧੂਰੀ ‘ਚ ਹਸਪਤਾਲ ‘ਚ ਲਗਾਏ ਗਏ ਠੰਡੇ ਪਾਣੀ ਦੇ ਆਰ. ਓ ਦਾ ਭੈਣ ਮਨਪ੍ਰੀਤ ਕੌਰ ਨੇ ਉਦਘਾਟਨ ਕੀਤਾ।
ਇਸ ਮੌਕੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਰਕਾਰੀ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਜਾਇਜ਼ਾ ਲੈਂਦੇ ਹੋਏ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਕੌਰ ਨੇ ਕਿਹਾ ਕਿ ਸਮਾਜ ਸੇਵੀ ਸਵ. ਸੰਦੀਪ ਸਿੰਗਲਾ ਵਲੋਂ ਕੀਤੇ ਗਏ ਕੰਮਾਂ ਨੂੰ ਅੱਜ ਵੀ ਲੋਕ ਯਾਦ ਰੱਖ ਰਹੇ ਹਨ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਵੀ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਸੇਵੀ ਕੰਮ ਅੱਗੇ ਆ ਕੇ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
ਉਨ੍ਹਾਂ ਵਲੋਂ ਧੂਰੀ ਸਰਕਾਰੀ ਹਸਪਤਾਲ ਮਰੀਜ਼ਾਂ ਲਈ ਠੰਡੇ ਪਾਣੀ ਦਾ ਆਰ ਓ ਲਗਵਾਇਆ।ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਸ਼ਹਿਰ ਲਈ ਬਹੁਤ ਹੀ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਨ।ਜੋ ਕਿ ਜਲਦੀ ਹੀ ਰੇਲਵੇ ਫਾਟਕਾਂ ਤੋਂ ਸ਼ਹਿਰ ਨਿਵਾਸੀਆਂ ਨੂੰ ਛੁਟਕਾਰਾਂ ਮਿਲ ਜਾਵੇਗਾ।
ਇਸ ਮੌਕੇ ‘ਤੇ ਸਵ. ਸਮਾਜ ਸੇਵੀ ਸੰਦੀਪ ਸਿੰਘ ਦੀ ਪਤਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਵ. ਸੰਦੀਪ ਸਿੰਗਲਾ ਵਲੋਂ ਚਲਾਏ ਗਏ ਸਮਾਜ ਭਲਾਈ ਕੰਮਾਂ ਦਾ ਇਸੇ ਤਰ੍ਹਾਂ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ ਅਤੇ ਉਨ੍ਹਾਂ ਦੇ ਦੱਸੇ ਗਏ ਮਾਰਗ ਤੇ ਹਮੇਸ਼ਾਂ ਹੀ ਚੱਲਦੇ ਰਹਾਂਗੇ।