ਦੇਸ਼ ਅੰਦਰ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਵਧਦਾ ਜਾ ਰਿਹਾ ਹੈ। ਵੱਡੇ ਸ਼ਹਿਰਾਂ ‘ਚ ਇਸ ਦੇ ਪੈਰ ਵੱਧ ਪਸਰ ਰਹੇ ਹਨ। ਇਸਦੇ ਨਾਲ ਹੀ ਸਿਹਤ ਸਹੂਲਤਾਂ ਦੀ ਪੋਲ ਵੀ ਖੁੱਲ੍ਹ ਰਹੀ ਹੈ। ਦਿੱਲੀ ‘ਚ ਕੋਰੋਨਾ ਮਾਰੂ ਸਾਬਿਤ ਹੁੰਦਾ ਜਾ ਰਿਹਾ ਹੈ ਜਿੱਥੋਂ ਪਰਵਾਸੀ ਮਜਦੂਰਾਂ ਨੇ ਵੀ ਆਪਣੇ ਘਰਾਂ ਨੂੰ ਮੁੜ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਕੋਲੋਂ ਆਕਸੀਜਨ ਦੀ ਮੰਗ ਕੀਤੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ “ਦਿੱਲੀ ਵਿੱਚ ਆਕਸੀਜਨ ਦਾ ਗੰਭੀਰ ਸੰਕਟ ਜਾਰੀ ਹੈ। ਮੈਂ ਫਿਰ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਦਿੱਲੀ ਨੂੰ ਆਕਸੀਜਨ ਪ੍ਰਦਾਨ ਕਰੇ। ਕਈ ਹਸਪਤਾਲਾਂ ਕੋਲ ਥੋੜੇ ਘੰਟਿਆਂ ਲਈ ਹੀ ਆਕਸੀਜਨ ਬਚੀ ਹੈ।”
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਬਿਸਤਰਿਆਂ ਅਤੇ ਵੈਂਟੀਲੇਟਰਾਂ ਦੀ ਕਮੀ ਵੀ ਰੜਕਦੀ ਰਹੀ ਹੈ। ਹੁਣ ਮੁੱਖ ਮੰਤਰੀ ਵੱਲੋਂ ਹੁਣ ਆਕਸੀਜਨ ਦੀ ਮੰਗ ਕਰਕੇ ਕਿਹਾ ਗਿਆ ਹੈ ਕਿ ਕੁਝ ਹਸਪਤਾਲਾਂ ਕੋਲ ਤਾਂ ਸਿਰਫ ਘੰਟਿਆਂ ਦੀ ਆਕਸੀਜਨ ਹੀ ਬਚੀ ਹੈ।