ਸਿੱਧੂ ਮੂਸੇਵਾਲਾ ਦੇ ਸਸਕਾਰ ਦੀ ਥਾਂ ਬਦਲੀ ਗਈ ਹੈ।ਘਰ ਦੇ ਨੇੜੇ ਹੀ ਉਸਦੇ ਖੇਤਾਂ ‘ਚ ਹੀ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਹੋਵੇਗਾ।ਸਿੱਧੂ ਮੂਸੇਵਾਲਾ ਦੇ ਪਿਤਾ ਜੀ ਚਾਹੁੰਦੇ ਹਨ ਮੇਰੇ ਪੁੱਤ ਦਾ ਸਸਕਾਰ ਉਸਦੇ ਖੇਤਾਂ ‘ਚ ਹੀ ਹੋਵੇ।ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਉਨਾਂ੍ਹ ਦੇ ਸਮਰਥਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ।ਉਨ੍ਹਾਂ ਦੇ ਪਿਤਾ ਸ.ਬਲਕੌਰ ਸਿੰਘ ਜੀ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਰੀਆਂ ਤਿਆਰੀਆਂ ਕਰਵਾ ਰਹੇ ਹਨ।ਸਿੱਧੂ ਦੀ ਹਵੇਲੀ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਉੱਥੇ ਮੌਜੂਦ ਹਰ ਸਖਸ਼ ਦੀ ਅੱਖ ਨਮ ਹੈ, ਲੋਕਾਂ ਦਾ ਦਿਲ ਰੋ ਰਿਹਾ ਹੈ।ਸਮਰਥਕ ਸਿੱਧੂ ਮੂਸੇਵਾਲਾ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।ਸਿੱਧੂ ਦੁਨੀਆ ਤੋਂ ਗਿਆ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਸਦਾ ਜਿਊਂਦੇ ਰਹਿਣਗੇ।