ਗੈਂਗਸਟਰ ਲਾਰੈਂਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਉਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਾਜ਼ਿਸ਼ ਰਚੀ। ਫਿਰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੀ ਮਦਦ ਨਾਲ ਇਸ ਨੂੰ ਅੰਜਾਮ ਵੀ ਦਿੱਤਾ। ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ, ਲਾਰੈਂਸ ਨੇ ਜੇਲ੍ਹ ਵਿੱਚ ਕਸਮ ਖਾਧੀ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਿਉਂਦਾ ਨਹੀਂ ਛੱਡੇਗਾ।
ਤਿਹਾੜ ਜੇਲ ‘ਚ ਬੰਦ ਇਕ ਹੋਰ ਗੈਂਗਸਟਰ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ। ਵਿੱਕੀ ਮਿੱਡੂਖੇੜਾ ਅਤੇ ਲਾਰੈਂਸ ਚੰਡੀਗੜ੍ਹ ਸਥਿਤ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ।
ਪੰਜਾਬ ਪੁਲਿਸ ਮੂਸੇਵਾਲਾ ਕਤਲ ਕੇਸ ਵਿੱਚ ਵੀ ਲਾਰੇਂਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਹਾਲਾਂਕਿ, ਲਾਰੇਂਸ ਫਿਲਹਾਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਰਿਮਾਂਡ ‘ਤੇ ਹੈ। ਪੰਜਾਬ ਪੁਲਿਸ ਨੇ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਿੱਚ ਲਾਰੈਂਸ ਦਾ ਨਾਮ ਨਹੀਂ ਲਿਆ ਪਰ ਪਿਤਾ ਦੇ ਬਿਆਨ ਵਿੱਚ ਉਸਦਾ ਨਾਮ ਦਰਜ ਹੈ। ਇਸ ਆਧਾਰ ‘ਤੇ ਉਸ ਦਾ ਪ੍ਰੋਡਕਸ਼ਨ ਵਾਰੰਟ ਲਿਆ ਜਾਵੇਗਾ।
ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਅੰਮ੍ਰਿਤਸਰ ਤੋਂ ਸ਼ਾਰਪ ਸ਼ੂਟਰਾਂ ਨੂੰ ਆਧੁਨਿਕ ਹਥਿਆਰ ਮੁਹੱਈਆ ਕਰਵਾਏ ਗਏ ਸਨ। ਪੰਜਾਬ ਪੁਲਿਸ ਨੇ ਕੇਸ਼ਵ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਹ ਹਥਿਆਰ ਸ਼ਾਰਪ ਸ਼ੂਟਰਾਂ ਕੋਲ ਲੈ ਕੇ ਆਇਆ ਸੀ। ਭਾਰਤ-ਪਾਕਿ ਸਰਹੱਦ ‘ਤੇ ਸਥਿਤ ਇਕ ਪਿੰਡ ਇਨ੍ਹਾਂ ਹਥਿਆਰਾਂ ਕਾਰਨ ਪੁਲਸ ਦੇ ਰਾਡਾਰ ‘ਤੇ ਹੈ। ਇਸ ਨਾਲ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਸਨ।