ਮੁੱਖ ਮੰਤਰੀ ਕੈਪਟਨ ਵੱਲੋਂ ਨਵਜੋਤ ਸਿੱਧੂ ‘ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਜਲੰਧਰ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਆਇਆ। ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਅਜਿਹੀਆਂ ਗੱਲਾਂ ਕਰਕੇ ਮਸਲੇ ਦਾ ਹੱਲ ਨਹੀਂ ਨਿਕਲਦਾ ਹੁੰਦਾ। ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਨੂੰ ਆਤਮ ਮੰਥਨ ਕਰਨ ਦੀ ਲੋੜ ਹੈ। ਚਾਰ ਸਾਲ ਬੀਤਣ ਤੋਂ ਬਾਅਦ ਵੀ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਆ। ਪ੍ਰਗਟ ਸਿੰਘ ਨੇ ਕਿਹਾ ਕਿ ਅਸੀਂ ਲੋਕਾਂ ‘ਚ ਜਾਣਾ ਹੈ, ਅਸੀਂ ਕਿਵੇਂ ਹੈਡਲ ਕਰਾਂਗੇ। ਸਾਢੇ ਚਾਰ ਸਾਲ ਹੋ ਗਏ ਕਾਰਵਾਈ ਹੁਣ ਤੱਕ ਨਹੀਂ ਹੋਈ। ਬੇਅਦਬੀ ਦੀ ਅਸਲ ਜੜ੍ਹ ਨੂੰ ਕੋਈ ਫੜ ਨਹੀਂ ਰਿਹਾ। ਮੁੱਖ ਮੰਤਰੀ ਕੈਪਟਨ ਨੂੰ ਸੀਐੱਮ ਹੋਣ ਦੇ ਨਾਤੇ ਜ਼ਿੰਮੇਵਾਰੀ ਲੈਣੀ ਹੋਵੇਗੀ। ਕੱਲ ਮੁੱਖ ਮੰਤਰੀ ਕੈਪਟਨ ਨੇ ਨਵਜੋਤ ਸਿੱਧੂ ’ਤੇ ਖੁੱਲ੍ਹ ਕੇ ਹਮਲਾ ਕੀਤਾ ਸੀ। ਮੁੱਖ ਮੰਤਰੀ ਕੈਪਟਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿੰਨੀ ਛੇਤੀ ਸਿੱਧੂ ਕਾਂਗਰਸ ਚੋਂ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ। ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਸਿੱਧੂ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਸਿੱਧੂ ਨੇ ਮੇਰੇ ਨਾਲ ਲੜਨਾ ਤਾਂ ਸ਼ੌਕ ਨਾਲ ਲੜੇ, ਪਟਿਆਲਾ ਤੋਂ ਮੇਰੇ ਖਿਲਾਫ਼ ਚੋਣ ਲੜੇ ਸਿੱਧੂ ਦਾ ਵੀ ਓਹੀ ਹਸ਼ਰ ਹੋਵੇਗਾ ਜੋ ਜਨਰਲ ਜੇਜੇ ਸਿੰਘ ਦਾ ਹੋਇਆਂ ਸੀ, ਸਿੱਧੂ ਦੀ ਵੀ ਜ਼ਮਨਾਤ ਜ਼ਬਤ ਹੋਵੇਗੀ। ਇਸ ਤੋਂ ਠੀਕ ਇਕ ਘੰਟੇ ਬਾਅਦ ਇਕ ਪੋਸਟ ਪਾ ਕੇ ਸਿੱਧੂ ਨੇ ਲਿਖਆ, “ਤੁਸੀਂ ਇਧਰ-ਉਧਰ ਦੀ ਗੱਲ ਨਾ ਕਰੋ, ਇਹ ਦੱਸੋ – ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਹੋਇਆ। ਅਗਵਾਈ ‘ਤੇ ਸਵਾਲ ਹੈ ?ਮੰਸ਼ਾ ਤੇ ਬਵਾਲ ਹੈ !!