ਕੋਰੋਨਾ ਦੇ ਕਹਿਰ ਵਿਚਾਲੇ ਵੱਡਾ ਖੁਲਾਸਾ ਹੋਇਆ ਹੈ। ਭਾਰਤ ਨੇ ਆਪਣੀ ਮਜਬੂਤ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸਪਲਾਈ ਚੇਨ ਸਹਾਇਤਾ ਨੂੰ ਠੁਕਰਾ ਦਿੱਤਾ ਸੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਅਨੁਸਾਰ ਭਾਰਤ ਨੇ ਸੰਯੁਕਤ ਏਜੰਸੀ ਵੱਲੋਂ ਏਕੀਕ੍ਰਿਤ ਸਪਲਾਈ ਚੇਨ ਤੋਂ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਕਿਹਾ ਹੈ ਕਿ ਕੋਵਿਡ-19 ਨਾਲ ਲੜਨ ਲਈ ਉਨ੍ਹਾਂ ਕੋਲ ‘ਮਜਬੂਤ’ ਸਿਸਟਮ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਲਰ ਐਂਟੋਨੀਓ ਗੁਟੇਰੇਜ਼ ਦੇ ਉਪ ਬੁਲਾਰੇ ਫ਼ਰਹਾਨ ਹੱਕ ਨੇ ਕਿਹਾ, “ਅਸੀਂ ਆਪਣੀ ਏਕੀਕ੍ਰਿਤ ਸਪਲਾਈ ਚੇਨ ਦੀ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ। ਸਾਨੂੰ ਇਸ ਪੇਸ਼ਕਸ਼ ‘ਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ, ਕਿਉਂਕਿ ਭਾਰਤ ਕੋਲ ਇਸ ਨਾਲ ਨਜਿੱਠਣ ਲਈ ਮਜ਼ਬੂਤ ਸਿਸਟਮ ਮੌਜੂਦ ਹੈ ਪਰ ਸਾਡੀ ਪੇਸ਼ਕਸ਼ ਹੁਣ ਵੀ ਬਰਕਰਾਰ ਹੈ ਤੇ ਅਸੀਂ ਤਿਆਰ ਹਾਂ। ਅਸੀਂ ਜੋ ਵੀ ਕਰ ਸਕਦੇ ਹਾਂ, ਉਸ ‘ਚ ਮਦਦ ਕਰਾਂਗੇ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁਖੀ ਦੀ ਸੱਕਤਰ ਮਾਰੀਆ ਲੂਏਜ਼ਾ ਰਿਬੇਰੋ ਵਿਓਟੀ ਨੇ ਕਿਹਾ ਸੀ ਕਿ ਭਾਰਤ ‘ਚ ਕੋਵਿਡ-19 ਦੀ ਸਥਿਤੀ ਦੇ ਸੰਬੰਧ ‘ਚ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨਾਲ ਸੰਪਰਕ ‘ਚ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਦਿੱਤੀ ਜਾਣ ਵਾਲੀਆਂ ਮਦਦਾਂ ‘ਚ ਲੋੜ ਪੈਣ ‘ਤੇ ਆਪਣੀ ਏਕੀਕ੍ਰਿਤ ਸਪਲਾਈ ਚੇਨ ਤੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਸਾਨੂੰ ਦੱਸਿਆ ਗਿਆ ਸੀ ਕਿ ਇਸ ਸਮੇਂ ਇਸ ਦੀ ਜ਼ਰੂਰਤ ਨਹੀਂ, ਕਿਉਂਕਿ ਭਾਰਤ ਨੇ ਸਥਿਤੀ ਨਾਲ ਨਜਿੱਠਣ ਲਈ ਤਰਕਸ਼ੀਲ ਤੌਰ ‘ਤੇ ਆਪਣੇ ਸਿਸਟਮ ਨੂੰ ਮਜ਼ਬੂਤ ਕੀਤਾ ਹੈ ਪਰ ਅਸੀਂ ਆਪਣੀ ਪੇਸ਼ਕਸ਼ ‘ਤੇ ਪੱਕੇ ਹਾਂ ਤੇ ਜੋ ਵੀ ਅਸੀਂ ਮਦਦ ਕਰ ਸਕਦੇ ਹਾਂ ਕਰਨ ਲਈ ਤਿਆਰ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਉਸ ਦੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਕਰਮਚਾਰੀ ਭਾਰਤ ‘ਚ ਸੁਰੱਖਿਅਤ ਰਹਿਣ ਤਾਂ ਜੋ ਭਾਰਤ ਦੀ ਸਿਹਤ ਪ੍ਰਣਾਲੀ ਉੱਤੇ ਬੋਝ ਨਾ ਵਧੇ।