ਅੱਜਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਮਾਨਸਿਕ ਤਣਾਅ, ਵੱਧਦਾ ਭਾਰ, ਡਿਪਰੈਸ਼ਨ, ਥਕਾਵਟ ਆਦਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ।ਸਰੀਰ ਲਈ ਆਕਸੀਜਨ ਕਿੰਨਾ ਜ਼ਰੂਰੀ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਹਾਲਾਂਕਿ ਕਈ ਵਾਰ ਸਰੀਰ ‘ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ ‘ਚ ਸਾਹ ਚੜ੍ਹਦਾ ਹੈ ਅਤੇ ਘਬਰਾਹਟ ਤੇ ਬੇਚੈਨੀ ਵੱਧ ਜਾਂਦੀ ਹੈ। ਸਰੀਰ ‘ਚ ਆਕਸੀਜਨ ਦਾ ਸਹੀ ਪੱਧਰ ਬਣਾਈ ਰੱਖਣ ਲਈ ਤੁਸੀਂ ਡਾਈਟ ਦੀ ਮਦਦ ਵੀ ਲੈ ਸਕਦੇ ਹੋ। ਆਓ ਜਾਣਦੇ ਹਾਂ ਆਕਸੀਜਨ ਵਧਾਉਣ ਲਈ ਕਿਹੜੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ?
ਨਿੰਬੂ – ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਆਕਸੀਜਨ ਦਾ ਪੱਧਰ ਵਧਦਾ ਹੈ। ਨਿੰਬੂ ਦੇ ਸੇਵਨ ਨਾਲ ਸਰੀਰ ‘ਚ ਆਕਸੀਜਨ ਦੀ ਸਪਲਾਈ ਵਧਦੀ ਹੈ।
ਅੰਗੂਰ – ਅੰਗੂਰ ਖਾਣਾ ਸਾਡੀ ਚਮੜੀ ਲਈ ਚੰਗਾ ਹੁੰਦਾ ਹੈ। ਫਰੀ ਰੈਡੀਕਲਸ ਤੋਂ ਬਚਾਉਂਦਾ ਹੈ ਅਤੇ ਆਕਸੀਜਨ ਦਾ ਪੱਧਰ ਵੀ ਵਧਾਉਂਦਾ ਹੈ।
ਤਰਬੂਜ – ਗਰਮੀਆਂ ‘ਚ ਤਰਬੂਜ ਨਾ ਸਿਰਫ਼ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ, ਸਗੋਂ ਤਰਬੂਜ ‘ਚ ਲਾਈਕੋਪੀਨ, ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਤਰਬੂਜ ਖਾਣ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਪੂਰੀ ਹੁੰਦੀ ਹੈ।
ਬ੍ਰੋਕਲੀ – ਬ੍ਰੋਕਲੀ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਤੁਹਾਨੂੰ ਇਸ ਸਬਜ਼ੀ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਬਰੋਕਲੀ ਸਰੀਰ ‘ਚ ਆਕਸੀਜਨ ਦੇ ਪੱਧਰ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ ‘ਚ ਵੀ ਮਦਦ ਕਰਦੀ ਹੈ।
ਕੀਵੀ – ਕੀਵੀ ਵਿਟਾਮਿਨ ਸੀ ਨਾਲ ਭਰਪੂਰ ਫਲ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਆਕਸੀਜਨ ਦੀ ਸਪਲਾਈ ਠੀਕ ਰਹਿੰਦੀ ਹੈ। ਕੀਵੀ ਖਾਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਹੋਰ ਸਬਜ਼ੀਆਂ – ਸਰੀਰ ‘ਚ ਆਕਸੀਜਨ ਦਾ ਪੱਧਰ ਵਧਾਉਣ ਲਈ ਤੁਸੀਂ ਲਸਣ, ਖੀਰਾ, ਬੰਦਗੋਭੀ ਅਤੇ ਪਾਲਕ ਵਰਗੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ।